ਪੀਐੱਮਇੰਡੀਆ
ਪ੍ਰਧਾਨਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਵਿੱਚ 03 ਮਈ, 2019 ਨੂੰ ਆਏ ਚੱਕਰਵਾਤੀ ਤੁਫਾਨ ਫਾਨੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਦੇਸ਼ ਦਾ ਹਵਾਈ ਸਰਵੇਖਣ ਕੀਤਾ। ਪ੍ਰਧਾਨਮੰਤਰੀ ਨੇ ਪਿਪਿਲੀ, ਪੁਰੀ, ਕੋਣਾਰਕ, ਨਿਮਾਪਾੜਾ ਅਤੇ ਭੁਬਨੇਸ਼ਵਰ ਦਾ ਹਵਾਈ ਦੌਰਾ ਕੀਤਾ। ਹਵਾਈ ਸਰਵੇਖਣ ਵਿੱਚ ਪ੍ਰਧਾਨਮੰਤਰੀ ਦੇ ਨਾਲ ਪ੍ਰਦੇਸ਼ ਦੇ ਰਾਜਪਾਲ ਪ੍ਰੋਫੈਸਰ ਗਣੇਸ਼ੀਲਾਲ, ਮੁੱਖਮੰਤਰੀ, ਸ਼੍ਰੀ ਨਵੀਨ ਪਟਨਾਇਕ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਵੀ ਮੌਜੂਦ ਸਨ।
ਪ੍ਰਦੇਸ਼ ਦੇ ਹਵਾਈ ਸਰਵੇਖਣ ਤੋਂ ਬਾਅਦ ਪ੍ਰਧਾਨਮੰਤਰੀ ਨੇ ਚੱਕਰਵਾਤੀ ਤੁਫਾਨ ਫਾਨੀ ਨਾਲ ਹੋਏ ਨੁਕਸਾਨ ਅਤੇ ਰਾਹਤ ਤੇ ਪੁਨਰਵਾਸ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਲਈ ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ। ਪ੍ਰਧਾਨਮੰਤਰੀ ਨੇ ਓਡੀਸ਼ਾ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ 1000 ਕਰੋੜ ਰੁਪਏ ਦੀ ਤਤਕਾਲ ਮਦਦ ਦਾਐਲਾਨ ਕੀਤਾ। ਇਹ ਰਾਸ਼ੀ 29 ਅਪ੍ਰੈਲ , 2019 ਨੂੰ ਰਾਜ ਸਰਕਾਰ ਨੂੰ ਜਾਰੀ 341 ਕਰੋੜ ਰੁਪਏ ਤੋਂ ਇਲਾਵਾ ਹੈ। ਉਨ੍ਹਾਂ ਨੇ ਇੰਟਰ-ਮਨਿਸਟ੍ਰੀਅਲ ਕੇਂਦਰੀ ਟੀਮ ਦੇ ਮੁਲਾਂਕਣਤੋਂ ਬਾਅਦ ਹੋਰ ਮਦਦ ਕਰਨ ਦਾ ਵਾਅਦਾ ਕੀਤਾ।
ਪ੍ਰਧਾਨਮੰਤਰੀ ਨੇ ਓਡੀਸ਼ਾ ਦੇ ਲੋਕਾਂ ਦੇ ਨਾਲ ਇਕਜੁੱਟਤਾ ਦਾ ਵੀ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨਾ ਸਿਰਫ ਤਤਕਾਲ ਰਾਹਤ ਉਪਲਬੱਧ ਕਰਵਾਉਣ ਬਲਕਿ ਰਾਜ ਦਾ ਪੁਨਰਨਿਰਮਾਣ ਸੁਨਿਸ਼ਚਿਤ ਕਰਨ ਲਈ ਵੀ ਪ੍ਰਤੀਬੱਧ ਹੈ। ਪ੍ਰਧਾਨਮੰਤਰੀ ਨੇ ਤੁਫਾਨ ਨਾਲ ਮਰਨਵਾਲਿਆਂ ਦੀ ਸੰਖਿਆਾ ਘੱਟ ਹੋਣ ਵਿੱਚ ਸੈਟੇਲਾਈਟ ਇਮੇਜਰੀ ਅਤੇ ਉੱਨਤ ਮੌਸਮ ਪੂਰਵਅਨੁਮਾਨ ਤਕਨੀਕ ਵਰਗੀ ਟੈਕਨੋਲੋਜੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨਮੰਤਰੀ ਨੇ ਤੁਫਾਨ ਆਉਣਤੋਂ ਪਹਿਲਾਂ 10 ਲੱਖ ਤੋਂਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਣ ਲਈ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਸਟੀਕ ਪੂਰਵਅਨੁਮਾਨ ਲਈ ਮੌਸਮ ਵਿਭਾਗ ਦੀ ਖ਼ਾਸਤੌਰ ਉੱਤੇ ਸ਼ਲਾਘਾ ਕੀਤੀ। ਉਨ੍ਹਾਂ ਨੇ ਤਟੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਮਛੇਰਿਆਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।ਪ੍ਰਧਾਨਮੰਤਰੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਬਿਹਤਰ ਤਾਲਮੇਲ ਉੱਤੇ ਤਸੱਲੀ ਪ੍ਰਗਟਾਈ, ਜਿਸਦੇ ਨਾਲ ਜਾਨੀ ਨੁਕਸਾਨ ਘੱਟ ਕਰਨ ਵਿੱਚ ਮਦਦ ਮਿਲੀ। ਪ੍ਰਧਾਨਮੰਤਰੀ ਨੇ ਦੱਸਿਆ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੇ ਤੁਫਾਨ ਕਿੰਨੀ ਬਰਬਾਦੀ ਅਤੇ ਤਬਾਹੀ ਲਿਆਂਦੇ ਹਨ ਕਿਉਂ ਕਿ ਉਹ ਵੀ ਇੱਕ ਤਟੀ ਰਾਜ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਪ੍ਰਧਾਨਮੰਤਰੀ ਨੇ ਭਰੋਸਾ ਦਿੱਤਾ ਕਿ ਰਾਜ ਵਿੱਚ ਬੁਨਿਆਦੀ ਢਾਂਚੇ,ਮਕਾਨਾਂ, ਮਛੇਰਿਆਂ ਅਤੇ ਖੇਤੀਬਾੜੀ ਨੂੰ ਹੋਏ ਨੁਕਸਾਨ ਅਤੇ ਰਾਜ ਲਈ ਜ਼ਰੂਰੀ ਰਾਹਤ ਦਾ ਮੁਲਾਂਕਣ ਕਰਨ ਲਈ ਜਲਦੀ ਹੀ ਇੱਕ ਕੇਂਦਰੀ ਦਲ ਓਡੀਸ਼ਾ ਆਵੇਗਾ। ਉਨ੍ਹਾਂਨੇ ਰਾਜ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜਿੰਨਾਂ ਛੇਤੀ ਹੋ ਸਕੇ ਊਰਜਾ, ਦੂਰਸੰਚਾਰ ਅਤੇ ਰੇਲਵੇ ਸੇਵਾਵਾਂ ਬਹਾਲ ਕਰਨ। ਉਨ੍ਹਾਂ ਨੇ ਰੋਡ ਅਤੇ ਸਰਫੇਸ ਟਰਾਂਸਪੋਰਟ ਮੰਤਰਾਲੇ ਨੂੰ ਵੀ ਸੜਕਾਂ ਦੀ ਤਤਕਾਲ ਮੁਰੰਮਤ ਕਰਨ ਲਈ ਪ੍ਰਭਾਵੀ ਕਦਮ ਚੁੱਕਣ ਅਤੇ ਇਸ ਦਿਸ਼ਾ ਵਿੱਚ ਰਾਜ ਨੂੰ ਹਰ ਸੰਭਵ ਮਦਦ ਉਪਲਬੱਧ ਕਰਵਾਉਣ ਨੂੰ ਕਿਹਾ। ਪ੍ਰਧਾਨਮੰਤਰੀ ਨੇ ਨਿਰਦੇਸ਼ ਦਿੱਤਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਿਸਾਨਾਂ ਦੇ ਦਾਅਵਿਆਂ ਦਾ ਮੁੱਲਾਂਕਣ ਕਰਨ ਲਈ ਬੀਮਾ ਕੰਪਨੀਆਂ ਤੁਰੰਤ ਆਪਣੀਆਂ ਟੀਮਾਂ ਭੇਜਣ ਅਤੇ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਰਾਹਤ ਪਹੁੰਚਾਉਣ।
ਪ੍ਰਧਾਨਮੰਤਰੀ ਨੇ ਤੁਫਾਨ ਵਿੱਚ ਮਾਰੇ ਗਏ ਲੋਕਾਂ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਦੋ ਲੱਖ ਰੁਪਏ ਅਤੇ ਗੰਭੀਰ ਰੂਪ ਨਾਲ ਜਖ਼ਮੀਆਂ ਨੂੰ 50,000 ਰੁਪਏ ਦੀ ਆਰਥਕ ਮਦਦ ਦੇਣ ਦਾਐਲਾਨ ਕੀਤਾ। ਪ੍ਰਧਾਨਮੰਤਰੀ ਨੇ ਰਾਜਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਦੁੱਖ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
*****
ਏਕੇਟੀ/ਐੱਸਐੱਚ/ਐੱਸਕੇਐੱਸ
PM @narendramodi visited Odisha to review the situation arising out of Cyclone Fani. He took part in a meeting of senior officers of the State and Central Government to take stock of the damage and the relief and rehabilitation measures being undertaken. pic.twitter.com/sA354AjxPt
— PMO India (@PMOIndia) May 6, 2019
PM assured all possible assistance to Odisha. He announced immediate assistance worth Rs.1000 crores. This is apart from Rs. 341 crores already released to the State Government. He promised further assistance after the assessment by an inter-ministerial Central team.
— PMO India (@PMOIndia) May 6, 2019
PM expressed his full solidarity with the people of Odisha. He said that the Central Government is fully committed not only for providing immediate relief, but also to ensure rebuilding of the state.
— PMO India (@PMOIndia) May 6, 2019
He appreciated the role played by technology including satellite imagery and advanced weather forecasting techniques in minimising loss of life.
— PMO India (@PMOIndia) May 6, 2019
Odisha Government’s efforts in evacuating people to safety and the efforts of IMD to give accurate forecast were specially appreciated by the Prime Minister. He appreciated the resilience of the people and the fishermen living in the coastal areas.
— PMO India (@PMOIndia) May 6, 2019
PM also expressed satisfaction at the excellent coordination between the Union and the State Government which helped to minimise causalities.
— PMO India (@PMOIndia) May 6, 2019
PM said that he knows the extent of damage and destruction such a cyclone brings, as he too has been a Chief Minister of a coastal state.
India stands in solidarity with the people of Odisha. https://t.co/rP7P4U7EEs
— Chowkidar Narendra Modi (@narendramodi) May 6, 2019