Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਓਣਮ ਦੇ ਤਿਉਹਾਰ ‘ਤੇ ਕੇਰਲ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਣਮ ਦੇ ਪਵਿੱਤਰ ਤਿਉਹਾਰ ਦੇ ਮੌਕੇ ‘ਤੇ ਕੇਰਲ ਦੇ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘ਇਸ਼ਵਰ ਕਰੇ, ਓਣਮ ਦਾ ਇਹ ਪਵਿੱਤਰ ਤਿਉਹਾਰ ਕੇਰਲ ਦੇ ਲੋਕਾਂ ਨੂੰ ਉਨ੍ਹਾਂ ਮੁਸਬੀਤਾਂ ਨੂੰ ਸਹਿਣ ਕਰਨ ਵਿੱਚ ਹੋਰ ਸ਼ਕਤੀ ਪ੍ਰਦਾਨ ਕਰੇ ਜਿਸਦਾ ਸਾਹਮਣਾ ਪਿਛਲੇ ਕੁਝ ਦਿਨਾਂ ਤੋਂ ਉਹ ਕਰ ਰਹੇ ਹਨ। ਪੂਰਾ ਦੇਸ਼ ਕੇਰਲ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ ਅਤੇ ਕੇਰਲ ਦੇ ਨਾਗਰਿਕਾਂ ਦੀ ਪ੍ਰਸੰਨਤਾ ਅਤੇ ਖੁਸ਼ਹਾਲੀ ਲਈ ਪ੍ਰਰਾਥਨਾ ਕਰ ਰਿਹਾ ਹੈ।’

***

ਏਕੇਟੀ/ਏਪੀ