Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਜ਼ਾਕਿਸਤਾਨ, ਕਿਰਗਿਜ਼ ਗਣਰਾਜ, ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ


ਕਜ਼ਾਕਿਸਤਾਨ ਗਣਰਾਜ,ਕਿਰਗਿਜ਼ ਗਣਰਾਜ,ਤਾਜਿਕਸਤਾਨ ਗਣਰਾਜ,ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਗਣਰਾਜ ਦੇ ਵਿਦੇਸ਼ ਮੰਤਰੀਆਂ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸੰਯੁਕਤ ਰੂਪ ਨਾਲ ਮੁਲਾਕਾਤ ਕੀਤੀ।
ਇਨ੍ਹਾਂ ਵਿਦੇਸ਼ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਚੌਥੇ ਭਾਰਤ-ਮੱਧ ਏਸ਼ੀਆ ਸੰਵਾਦ ਦੇ ਦੌਰਾਨ ਹੋਏ ਸਕਾਰਾਤਮਕ ਅਤੇ ਉਪਯੋਗੀ ਵਿਚਾਰ-ਵਟਾਂਦਰਿਆਂ ਬਾਰੇ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ ਕਿ ਮੱਧ ਏਸ਼ਿਆਈ ਦੇਸ਼ਾਂ ਦੇ ਨਾਲ ਸਬੰਧ ਸਦਾ ਭਾਰਤ ਦੇ ਲਈ ਇੱਕ ਮੁੱਖ ਪ੍ਰਾਥਮਿਕਤਾ ਰਹੇ ਹਨ।  ਸਾਡੇ ਲੋਕਾਂ ਦੇ ਲੋਕਾਂ ਨਾਲ ਇਤਿਹਾਸਿਕ ਸਬੰਧਾਂ ਦੀ ਮਜ਼ਬੂਤ ਨੀਂਹ ‘ਤੇ ਨਿਰਮਾਣ ਕਰਦੇ ਹੋਏ, ਸ਼੍ਰੀ ਮੋਦੀ ਨੇ ਅਧਿਕ ਆਰਥਿਕ ਅੰਤਰਸੰਪਰਕਾਂ, ਵਿਸਤ੍ਰਿਤ ਸੰਪਰਕ, ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਧਾਉਣ ਅਤੇ ਨਵੇਂ ਅਤੇ ਉੱਭਰਦੇ ਖੇਤਰਾਂ ਵਿੱਚ ਵਿਆਪਕ ਸਹਿਯੋਗ ਦੇ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇੱਕ ਮਜ਼ਬੂਤ ਭਾਰਤ-ਮੱਧ ਏਸ਼ੀਆ ਸਾਂਝੇਦਾਰੀ ਸਾਂਝੀਆਂ ਖੇਤਰੀ ਅਤੇ ਆਲਮੀ ਚੁਣੌਤੀਆਂ ਦੇ ਸਮਾਧਾਨ ਕਰਨ ਵਿੱਚ ਇੱਕ ਸ਼ਕਤੀ ਗੁਣਕ ਦੇ ਰੂਪ ਵਿੱਚ ਕੰਮ ਕਰਦੀ ਹੈ।

 

ਮੱਧ ਏਸ਼ਿਆਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਆਤੰਕਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਸੀਮਾ-ਪਾਰ ਆਤੰਕਵਾਦ ਦੇ ਵਿਰੁੱਧ ਭਾਰਤ ਦੀ ਲੜਾਈ ਦੇ ਲਈ ਆਪਣਾ ਸਮਰਥਨ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਆਯੋਜਿਤ ਹੋਣ ਵਾਲੇ ਦੂਸਰੇ ਭਾਰਤ-ਮੱਧ ਏਸ਼ੀਆ ਸਮਿਟ ਦੇ ਲਈ ਸਾਰੇ ਮੱਧ ਏਸ਼ਿਆਈ ਦੇਸ਼ਾਂ ਦੇ ਨੇਤਾਵਾਂ ਨੂੰ  ਸੱਦਾ ਦਿੱਤਾ।

*********

 

ਐੱਮਜੇਪੀਐੱਸ/ਐੱਸਟੀ