Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਤਰ ਰਾਜ ਦੇ ਫ਼ਾਦਰ ਅਮੀਰ ਮਹਾਮਹਿਮ ਸ਼ੇਖ ਹਮਦ ਬਿਨ ਖ਼ਲੀਫ਼ਾ ਅਲ ਥਾਨੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਤਰ ਰਾਜ ਦੇ ਫ਼ਾਦਰ ਅਮੀਰ, ਮਹਾਮਹਿਮ ਸ਼ੇਖ ਹਮਦ ਬਿਨ ਖ਼ਲੀਫ਼ਾ ਅਲ ਥਾਨੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੱਕ ਦੂਰ-ਅਦੇਸ਼ੀ ਆਗੂ ਦੱਸਿਆ, ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖ਼ੁਸ਼ਹਾਲੀ ਦੀਆਂ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਇੱਕ ਸੱਚੇ ਦੋਸਤ ਵਜੋਂ ਵੀ ਯਾਦ ਕੀਤਾ, ਜਿਸ ਨਾਲ ਉਨ੍ਹਾਂ ਨੂੰ ਫ਼ਰਵਰੀ, 2024 ਵਿੱਚ ਕਤਰ ਦੇ ਦੌਰੇ ਦੌਰਾਨ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ।

ਪ੍ਰਧਾਨ ਮੰਤਰੀ ਨੇ ਕਤਰ ਦੇ ਅਮੀਰ, ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ, ਪੂਰੇ ਸ਼ਾਹੀ ਪਰਿਵਾਰ ਅਤੇ ਕਤਰ ਦੇ ਲੋਕਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਪ੍ਰਗਟ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ;

“ਕਤਰ ਰਾਜ ਦੇ ਫ਼ਾਦਰ ਅਮੀਰ, ਮਹਾਮਹਿਮ ਸ਼ੇਖ ਹਮਦ ਬਿਨ ਖ਼ਲੀਫ਼ਾ ਅਲ ਥਾਨੀ ਦੇ ਦੇਹਾਂਤ ‘ਤੇ ਅਸੀਂ ਡੂੰਘਾ ਸੋਗ ਪ੍ਰਗਟ ਕਰਦੇ ਹਾਂ। ਇੱਕ ਦੂਰ-ਅੰਦੇਸ਼ੀ ਆਗੂ ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖ਼ੁਸ਼ਹਾਲੀ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਾਇਆ, ਅਸੀਂ ਉਨ੍ਹਾਂ ਨੂੰ ਇੱਕ ਸੱਚੇ ਦੋਸਤ ਵਜੋਂ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨਾਲ ਮੈਨੂੰ ਫ਼ਰਵਰੀ, 2024 ਵਿੱਚ ਕਤਰ ਦੇ ਆਪਣੇ ਪਿਛਲੇ ਦੌਰੇ ਦੌਰਾਨ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਮੈਂ ਕਤਰ ਦੇ ਅਮੀਰ, ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ, ਪੂਰੇ ਸ਼ਾਹੀ ਪਰਿਵਾਰ ਅਤੇ ਕਤਰ ਦੇ ਲੋਕਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ।

@TamimBinHamad”

***************

ਐੱਮਜੇਪੀਐੱਸ/ਐੱਸਐੱਸ/ਐੱਸਟੀ