Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਾਲਮਨਵੀਸ ਅਤੇ ਲੇਖਕ ਸ਼੍ਰੀ ਸੁਹੇਲ ਸੇਠ ਵੱਲੋਂ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕੀਤਾ, ਜਿਸ ਵਿੱਚ ਮਾਣ ਅਤੇ ਪ੍ਰਭਾਵਸ਼ਾਲੀ ਡਿਲੀਵਰੀ ਤੋਂ ਪ੍ਰੇਰਿਤ ਜਨ-ਅੰਦੋਲਨ ਵਜੋਂ ਸ਼ਾਸਨ ਦੀ ਇੱਕ ਕਾਰਜ-ਸ਼ੈਲੀ ਨੂੰ ਉਜਾਗਰ ਕੀਤਾ ਗਿਆ ਹੈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਾਲਮਨਵੀਸ ਅਤੇ ਲੇਖਕ ਸ਼੍ਰੀ ਸੁਹੇਲ ਸੇਠ ਵੱਲੋਂ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕੀਤਾ ਹੈ।

ਇਹ ਲੇਖ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਾਰਜਕਾਲ ‘ਤੇ ਵਿਚਾਰ ਪੇਸ਼ ਕਰਦਾ ਹੈ ਅਤੇ ਜ਼ਿਕਰ ਕਰਦਾ ਹੈ ਕਿ ਉਨ੍ਹਾਂ ਨੇ ਘੱਟ ਚੁਣਿਆ ਜਾਣ ਵਾਲਾ ਰਸਤਾ ਅਪਣਾਇਆ, ਜਿਸ ਨੇ ਮਾਣ ਅਤੇ ਪ੍ਰਭਾਵਸ਼ਾਲੀ ਡਿਲੀਵਰੀ ਤੋਂ ਪ੍ਰੇਰਿਤ ਜਨ-ਅੰਦੋਲਨ ਵਜੋਂ ਸ਼ਾਸਨ ਦੀ ਕਾਰਜ-ਸ਼ੈਲੀ ਜ਼ਰੀਏ ਜ਼ਿਕਰਯੋਗ ਬਦਲਾਅ ਕੀਤੇ। ਇਸ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਧੇਰੇ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀ ਸਿੱਧ ਹੋਏ ਹਨ ਅਤੇ ਭਾਰਤ ਨੂੰ ਜਿਸ ਸਮਰੱਥ ਅਗਵਾਈ ਦੀ ਲੋੜ ਸੀ, ਉਨ੍ਹਾਂ ਨੇ ਉਹ ਉਪਲਬਧ ਕਰਾਈ ਹੈ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:

“ਇਸ ਲੇਖ ਵਿੱਚ ਸ਼੍ਰੀ @Suhelseth ਨੇ ਪ੍ਰਧਾਨ ਮੰਤਰੀ @narendramodi ਦੇ ਕਾਰਜਕਾਲ ‘ਤੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਘੱਟ ਚੁਣਿਆ ਜਾਣ ਵਾਲਾ ਰਸਤਾ ਅਪਣਾਇਆ, ਜਿਸ ਨੇ ਮਾਣ ਅਤੇ ਪ੍ਰਭਾਵਸ਼ਾਲੀ ਡਿਲੀਵਰੀ ਤੋਂ ਪ੍ਰੇਰਿਤ ਜਨ-ਅੰਦੋਲਨ ਵਜੋਂ ਸ਼ਾਸਨ ਦੀ ਕਾਰਜ-ਸ਼ੈਲੀ ਜ਼ਰੀਏ ਜ਼ਿਕਰਯੋਗ ਬਦਲਾਅ ਕੀਤੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਧੇਰੇ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀ ਸਿੱਧ ਹੋਏ ਹਨ ਅਤੇ ਭਾਰਤ ਨੂੰ ਜਿਸ ਸਮਰੱਥ ਅਗਵਾਈ ਦੀ ਲੋੜ ਸੀ, ਉਨ੍ਹਾਂ ਨੇ ਉਹ ਉਪਲਬਧ ਕਰਵਾਈ ਹੈ।”

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ