ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਬਜਟ 2020 ਨੂੰ ਵਿਜ਼ਨ ਅਧਾਰਿਤ ਅਤੇ ਐਕਸ਼ਨ ਓਰੀਐਂਟਿਡ ਦੱਸਿਆ ।
ਕੇਂਦਰੀ ਬਜਟ ਨੂੰ ਲੋਕਸਭਾ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਆਪਣੇ ਰਿਮਾਰਕਸ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਬਜਟ ਵਿੱਚ ਐਲਾਨਿਆ ਗਿਆ ਨਵਾਂ ਸੁਧਾਰ ਨਾ ਕੇਵਲ ਅਰਥਵਿਵਸਥਾ ਨੂੰ ਹੁਲਾਰਾ ਦੇਣ ਵਾਲਾ ਹੈ ਬਲਕਿ ਦੇਸ਼ ਦੇ ਹਰ ਨਾਗਰਿਕ ਦੇ ਆਰਥਿਕ ਸਸ਼ਕਤੀਕਰਨ ਦਾ ਟੀਚਾ ਵੀ ਰੱਖਦਾ ਹੈ।”
“ ਇਹ ਬਜਟ ਨਵੇਂ ਦਹਾਕੇ ਵਿੱਚ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰਦਾ ਹੈ ।”
ਰੋਜ਼ਗਾਰ ਸਿਰਜਣ ‘ਤੇ ਫੋਕਸ
ਪ੍ਰਧਾਨ ਮੰਤਰੀ ਨੇ ਕਿਹਾ, ਕਿ ਬਜਟ ਵਿੱਚ ਵੱਡੇ ਪੈਮਾਨੇ ‘ਤੇ ਰੋਜ਼ਗਾਰ ਸਿਰਜਣ ਵਾਲੇ ਖੇਤੀਬਾੜੀ, ਬੁਨਿਆਦੀ ਢਾਂਚਾ, ਟੈਕਸਟਾਈਲ ਅਤੇ ਟੈਕਨੋਲੋਜੀ ਵਰਗੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। 16 ਐਕਸ਼ਨ ਪੁਆਇੰਟਸ ਨਾਲ ਗ੍ਰਾਮੀਣ ਖੇਤਰ ਵਿੱਚ ਰੋਜ਼ਗਾਰ ਸਿਰਜਣਾ ਨੂੰ ਵਧਾਉਣ ਦੇ ਨਾਲ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਵਿੱਚ ਮਦਦ ਕਰੇਗੀ।
ਉਨ੍ਹਾਂ ਕਿਹਾ, “ ਕੇਂਦਰੀ ਬਜਟ ਖੇਤੀਬਾੜੀ ਖੇਤਰ ਲਈ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਅਪਣਾਉਂਦਾ ਹੈ, ਜਿੱਥੇ ਖੇਤੀ ਦੇ ਪਰੰਪਰਿਕ ਤਰੀਕਿਆਂ ਦੇ ਇਲਾਵਾ ਬਾਗਬਾਨੀ, ਮੱਛੀ ਪਾਲਣ ਅਤੇ ਪਸ਼ੂਪਾਲਣ ਵਿੱਚ ਵੈਲਊ ਐਡੀਸ਼ਨ ‘ਤੇ ਵੀ ਜ਼ੋਰ ਦਿੱਤਾ ਗਿਆ ਹੈ ਜਿਸ ਨਾਲ ਰੋਜ਼ਗਾਰ ਨੂੰ ਹੁਲਾਰਾ ਮਿਲੇਗਾ।………. “ਨੀਲੀ ਅਰਥਵਿਵਸਥਾ ਵਿਚਲੇ ਪ੍ਰਯਤਨ ਫਿਸ਼ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਵਿੱਚ ਯੁਵਾਵਾਂ ਲਈ ਜ਼ਿਆਦਾ ਰੋਜ਼ਗਾਰ ਲਿਆਉਣਗੇ ।”
ਕੱਪੜਾ ਖੇਤਰ
ਪ੍ਰਧਾਨ ਮੰਤਰੀ ਨੇ ਕਿਹਾ, ਕਿ ਤਕਨੀਕੀ ਟੈਕਸਟਾਈਲਜ਼ ਵਿੱਚ ਨਵੀਆਂ ਮਸ਼ੀਨਾਂ ‘ਤੇ ਫੈਸਲਾ ਲਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬਜਟ ਵਿੱਚ ਮਾਨਵ ਨਿਰਮਿਤ ਫਾਈਬਰ ਦੇ ਉਤਪਾਦਨ ਨੂੰ ਵਧਾਉਣ ਲਈ ਕੱਚੇ ਮਾਲ ਤੇ ਡਿਊਟੀ ਸਟ੍ਰਕਚਰ ਵਿੱਚ ਸੁਧਾਰਾਂ ਦਾ ਵੀ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਪਿਛਲੇ 3 ਦਹਾਕਿਆਂ ਤੋਂ ਇਸ ਵਿੱਚ ਸੁਧਾਰ ਦੀ ਮੰਗ ਕੀਤੀ ਜਾ ਰਹੀ ਸੀ।
ਹੈਲਥ ਸੈਕਟਰ
ਪ੍ਰਧਾਨ ਮੰਤਰੀ ਨੇ ਕਿਹਾ, “ਆਯੁਸ਼ਮਾਨ ਭਾਰਤ ਪ੍ਰੋਗਰਾਮ ਨੇ ਦੇਸ਼ ਵਿੱਚ ਹੈਲਥ ਸੈਕਟਰ ਦਾ ਵਿਸਤਾਰ ਕੀਤਾ ਹੈ। ਇਸ ਨੇ ਦੇਸ਼ ਵਿੱਚ ਚਿਕਿਤਸਾ ਉਪਕਰਨਾਂ ਦੇ ਨਿਰਮਾਣ ਦੀ ਜ਼ਰੂਰਤ ਦੇ ਨਾਲ – ਨਾਲ ਅਧਿਕ ਮਾਨਵ ਸੰਸਾਧਨਾਂ ਲਈ ਗੁੰਜਾਇਸ਼ ਵੀ ਬਣਾਈ ਹੈ ਅਤੇ ਸਰਕਾਰ ਨੇ ਇਸ ਦਿਸ਼ਾ ਵਿੱਚ ਕਈ ਫੈਸਲੇ ਕੀਤੇ ਹਨ।”
ਟੈਕਨੋਲੋਜੀ ਸੈਕਟਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਟੈਕਨੋਲੋਜੀ ਖੇਤਰ ਵਿੱਚ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਲਈ ਕਈ ਵਿਸ਼ੇਸ਼ ਉਪਾਅ ਕੀਤੇ ਹਨ। ਉਨ੍ਹਾਂ ਕਿਹਾ, “ਅਸੀਂ ਸਮਾਰਟ ਸ਼ਹਿਰਾਂ, ਇਲੈਕਟ੍ਰੌਨਿਕ ਵਸਤਾਂ ਦੇ ਨਿਰਮਾਣ, ਡੇਟਾ ਸੈਂਟਰ ਪਾਰਕ, ਬਾਇਓ ਟੈਕਨੋਲੋਜੀ ਅਤੇ ਕੁਆਂਟਮ ਟੈਕਨੋਲੋਜੀ ਦੇ ਖੇਤਰ ਵਿੱਚ ਕਈ ਨੀਤੀਗਤ ਪਹਿਲਾਂ ਕੀਤੀਆਂ ਹਨ। ਇਸ ਦੇ ਨਾਲ ਭਾਰਤ ਗਲੋਬਲ ਵੈਲਿਊ ਚੇਨ ਦਾ ਇੱਕ ਅਨਿੱਖੜਵਾਂ ਅੰਗ ਬਣ ਜਾਵੇਗਾ।”
ਉਨ੍ਹਾਂ ਕਿਹਾ, “ਬਜਟ ਵਿੱਚ ਡਿਗਰੀ ਕੋਰਸਾਂ ਵਿੱਚ ਅਪ੍ਰੈਂਟਿਸਸ਼ਿਪ, ਸਥਾਨਕ ਸੰਸਥਾਨਾਂ ਵਿੱਚ ਇਨਟਰਨਸ਼ਿਪ ਅਤੇ ਔਨਲਾਈਨ ਡਿਗਰੀ ਕੋਰਸਾਂ ਨੂੰ ਸ਼ਾਮਲ ਕੀਤੇ ਜਾਣ ਵਰਗੀਆਂ ਨਵੀਆਂ ਅਤੇ ਇਨੋਵੇਟਿਵ ਪਹਿਲਾਂ ਦੇ ਰਾਹੀਂ ਨੌਜਵਾਨਾਂ ਦੇ ਕੌਸ਼ਲ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।”
ਉਨ੍ਹਾਂ ਕਿਹਾ ਕਿ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਅਤੇ ਨਿਰਯਾਤ ਖੇਤਰ ਨੂੰ ਰੋਜ਼ਗਾਰ ਸਿਰਜਣ ਦਾ ਵੱਡਾ ਮਾਧਿਅਮ ਦੱਸਦੇ ਹੋਏ ਕਿਹਾ ਕਿ ਬਜਟ ਵਿੱਚ ਲਘੂ ਉਦਯੋਗਾਂ ਦੇ ਵਿੱਤ ਪੋਸ਼ਣ ਨਾਲ ਨਿਰਯਾਤ ਨੂੰ ਵਧਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਬੁਨਿਆਦੀ ਢਾਂਚਾ
ਉਨ੍ਹਾਂ ਕਿਹਾ ਕਿ ਇੱਕ ਆਧੁਨਿਕ ਭਾਰਤ ਨੂੰ ਆਧੁਨਿਕ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ ਅਤੇ ਇਹ ਖੇਤਰ ਇੱਕ ਵੱਡਾ ਰੋਜ਼ਗਾਰ ਸਿਰਜਕ ਹੈ।
ਉਨ੍ਹਾਂ ਕਿਹਾ, “6500 ਤੋਂ ਅਧਿਕ ਪ੍ਰੋਜੈਕਟਾਂ ਵਿੱਚ 100 ਲੱਖ ਕਰੋੜ ਤੋਂ ਅਧਿਕ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਅਤੇ ਇਹ ਇੱਕ ਵਿਆਪਕ ਰੋਜ਼ਗਾਰ ਸਿਰਜਣ ਸਮਰੱਥਾ ਦਾ ਨਿਰਮਾਣ ਕਰੇਗਾ। ਰਾਸ਼ਟਰੀ ਲੌਜਿਸਟਿਕਸ ਨੀਤੀ ਵਪਾਰ, ਉਦਯੋਗ ਅਤੇ ਰੋਜ਼ਗਾਰ ਵਿੱਚ ਵੀ ਸਹਾਇਤਾ ਕਰੇਗੀ।”
ਉਨ੍ਹਾਂ ਕਿਹਾ, “100 ਨਵੇਂ ਹਵਾਈ ਅੱਡਿਆਂ ਨੂੰ ਵਿਕਸਿਤ ਕਰਨ ਦਾ ਐਲਾਨ ਦੇਸ਼ ਵਿੱਚ ਟੂਰਜ਼ਿਮ ਨੂੰ ਹੁਲਾਰਾ ਦੇਵੇਗਾ ਅਤੇ ਇਸ ਦੇ ਨਾਲ ਨਾਲ ਰੋਜ਼ਗਾਰ ਸਿਰਜਣ ਲਈ ਵੱਡੀ ਸੰਭਾਵਨਾ ਪੈਦਾ ਹੋਵੇਗੀ। ”
ਨਿਵੇਸ਼
ਪ੍ਰਧਾਨ ਮੰਤਰੀ ਨੇ ਕਿਹਾ, ਕਿ ਬਜਟ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਕਈ ਇਤਿਹਾਸਿਕ ਕਦਮ ਉਠਾਏ ਗਏ ਹਨ ਜੋ ਕਿ ਰੋਜ਼ਗਾਰ ਲਈ ਇੱਕ ਪ੍ਰਮੁੱਖ ਵਾਹਕ ਹੈ।
ਉਨ੍ਹਾਂ ਕਿਹਾ, ਬ੍ਰੌਂਡ ਮਾਰਕਿਟ ਨੂੰ ਮਜ਼ਬੂਤ ਬਣਾਉਣ ਅਤੇ ਬੁਨਿਆਦੀ ਪ੍ਰੋਜੈਕਟਾਂ ਦੇ ਦੀਰਘਕਾਲੀ ਵਿੱਤ ਪੋਸ਼ਣ ਲਈ ਕਈ ਕਦਮ ਉਠਾਏ ਗਏ ਹਨ। ਇਸੇ ਪ੍ਰਕਾਰ ਲਾਭਾਂਸ਼ ਵਿਤਰਣ ਟੈਕਸ ਦੀ ਸਮਾਪਤੀ ਦੇ ਬਾਅਦ ਕੰਪਨੀਆਂ ਦੇ ਕੋਲ ਅੱਗੇ ਦੇ ਨਿਵੇਸ਼ ਲਈ 25,000 ਕਰੋੜ ਰੁਪਏ ਤੋਂ ਰਾਸ਼ੀ ਹੋਵੇਗੀ ।”
ਉਨ੍ਹਾਂ ਕਿਹਾ, “ਐੱਫਡੀਆਈ ਆਕਰਸ਼ਿਤ ਕਰਨ ਲਈ ਵੀ ਕਈ ਟੈਕਸ ਰਿਆਇਤਾਂ ਦਾ ਐਲਾਨ ਕੀਤਾ ਗਿਆ।”
ਉਨ੍ਹਾਂ ਕਿਹਾ, “ਅਜਿਹੇ ਹੀ ਟੈਕਸ ਲਾਭ ਸਟਾਰਟ – ਅੱਪ ਅਤੇ ਰੀਅਲ ਅਸਟੇਟ ਸੈਕਟਰ ਨੂੰ ਵੀ ਉਪਲੱਬਧ ਕਰਵਾਏ ਗਏ ਸਨ।”
ਟੈਕਸੇਸ਼ਨ ਵਿੱਚ ਵਿਸ਼ਵਾਸ ‘ਤੇ ਫੋਕਸ
ਪ੍ਰਧਾਨ ਮੰਤਰੀ ਨੇ ਕਿਹਾ, ਕਿ ਸਰਕਾਰ ਅਜਿਹੇ ਵਾਤਾਵਰਨ ਦਾ ਨਿਰਮਾਣ ਕਰ ਰਹੀ ਹੈ ਜਿੱਥੇ ਕੋਈ ਵਿਵਾਦ ਨਹੀਂ ਹੋਵੇਗਾ ਅਤੇ ਇਨਕਮ ਟੈਕਸੇਸ਼ਨ ਵਿੱਚ ਭਰੋਸਾ ਹੋਵੇਗਾ।
ਉਨ੍ਹਾਂ ਕਿਹਾ, “ਕੰਪਨੀ ਕਾਨੂੰਨ ਵਿੱਚ ਛੋਟੀਆਂ ਗਲਤੀਆਂ ਨੂੰ ਵੀ ਅਪਰਾਧਿਕ ਮੰਨਿਆ ਜਾਂਦਾ ਸੀ, ਹੁਣ ਅਸੀਂ ਅਜਿਹੇ ਕਾਰਜਾਂ ਨੂੰ ਗ਼ੈਰ-ਅਪਰਾਧਿਕ ਮੰਨਣ ਦਾ ਵੱਡਾ ਫ਼ੈਸਲਾ ਕੀਤਾ ਹੈ।”
“ਅਸੀਂ ਕਰਦਾਤਾ ਚਾਰਟਰ ਲਾਂਚ ਕਰ ਰਹੇ ਹਾਂ ਜੋ ਕਰਦਾਤਿਆਂ ਦੇ ਅਧਿਕਾਰਾਂ ਨੂੰ ਸੂਚੀਬੱਧ ਕਰੇਗਾ।”
ਪ੍ਰਧਾਨ ਮੰਤਰੀ ਨੇ ਕਿਹਾ, ਕਿ ਭਰੋਸਾ ਵਧਾਉਣ ਦੀ ਇਸ ਦਿਸ਼ਾ ਵਿੱਚ ਬਜਟ ਨੇ ਐਲਾਨ ਕੀਤਾ ਹੈ ਕਿ ਹੁਣ ਉਨ੍ਹਾਂ ਐੱਮਐੱਸਐੱਮਈ ਦਾ ਆਡਿਟ ਕਰਨਾ ਜ਼ਰੂਰੀ ਨਹੀਂ ਹੈ ਜਿਨ੍ਹਾਂ ਦਾ ਟਰਨ ਓਵਰ 5 ਕਰੋੜ ਰੁਪਏ ਤੱਕ ਹੈ।
ਉਨ੍ਹਾਂ ਕਿਹਾ, “ਪਹਿਲਾਂ ਇਹ ਸੀਮਾ ਇੱਕ ਕਰੋੜ ਰੁਪਏ ਤੱਕ ਸੀ, ਲੇਕਿਨ ਹੁਣ ਇਸ ਨੂੰ ਵਧਾ ਕੇ 5 ਕਰੋੜ ਰੁਪਏ ਕਰ ਦਿੱਤਾ ਗਿਆ ਹੈ।”
ਸਰਕਾਰੀ ਨੌਕਰੀਆਂ ਲਈ ਸੰਯੁਕਤ ਪਰੀਖਿਆ
ਉਨ੍ਹਾਂ ਕਿਹਾ, “ਵਰਤਮਾਨ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਕਈ ਸਰਕਾਰੀ ਨੌਕਰੀਆਂ ਲਈ ਕਈ ਪਰੀਖਿਆਵਾਂ ਦੇਣੀਆਂ ਪੈਂਦੀਆਂ ਹਨ। ਇਸ ਵਿੱਚ ਪ੍ਰਣਾਲੀਗਤ ਬਦਲਾਅ ਲਿਆਉਣ ਲਈ, ਰਾਸ਼ਟਰੀ ਨਿਯੁਕਤੀ ਏਜੰਸੀ ਹੁਣ ਬੈਂਕਾਂ, ਰੇਲਵੇ ਜਾਂ ਕਿਸੇ ਹੋਰ ਸਰਕਾਰੀ ਨੌਕਰੀ ਲਈ ਇੱਕ ਔਨਲਾਈਨ ਕੌਮਨ ਪ੍ਰੀਖਿਆ ਆਯੋਜਿਤ ਕਰੇਗੀ।”
ਨਿਊਨਤਮ ਸਰਕਾਰ ਅਧਿਕਤਮ ਸ਼ਾਸਨ
ਪ੍ਰਧਾਨ ਮੰਤਰੀ ਨੇ ਕਿਹਾ, ਕਿ ਫੇਸਲੈੱਸ ਅਪੀਲ, ਸਰਲ ਡਾਇਰੈਕਟ, ਪੀਐੱਸਯੂਸ ਦੇ ਨਿਵੇਸ਼ ਵਿੱਚ ਤੇਜ਼ੀ ਲਿਆਉਣ ਦੇ ਯਤਨ, ਸਮਾਨ ਖਰੀਦ ਪ੍ਰਣਾਲੀ, ਆਟੋ ਐਨਰੋਲਮੈਂਟ ਵਰਗੇ ਕਦਮਾਂ ਦਾ ਉਦੇਸ਼ ਨਿਊਨਤਮ ਸਰਕਾਰ ਅਧਿਕਤਮ ਸ਼ਾਸਨ ਹੈ।
ਈਜ਼ ਆਵ੍ ਬਿਜ਼ਨਸ ਐਂਡ ਈਜ਼ ਆਵ੍ ਲਿਵਿੰਗ
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਬਜਟ ਵਿੱਚ ਬ੍ਰੌਂਡਬੈਂਡ ਇੰਟਰਨੈੱਟ ਰਾਹੀਂ ਇੱਕ ਲੱਖ ਤੋਂ ਅਧਿਕ ਗ੍ਰਾਮ ਪੰਚਾਇਤਾਂ ਵਿੱਚ ਆਂਗਨਵਾੜੀਆਂ, ਸਕੂਲਾਂ, ਵੈਲਨੈੱਸ ਸੈਂਟਰਾਂ ਅਤੇ ਪੁਲਿਸ ਸਟੇਸ਼ਨਾਂ ਨੂੰ ਜੋੜਨ ਦਾ ਐਲਾਨ ਕੀਤਾ ।
ਉਨ੍ਹਾਂ ਕਿਹਾ, ਇਹ “ਈਜ਼ ਆਵ੍ ਡੂਇੰਗ ਐਂਡ ਈਜ਼ ਆਵ੍ ਲਿਵਿੰਗ” ਵਿੱਚ ਸਹਾਇਤਾ ਕਰੇਗੀ।
ਉਨ੍ਹਾਂ ਕਿਹਾ, “ਇਹ ਬ੍ਰੌਂਡ ਬੈਂਡ ਰਾਹੀਂ ਕਈ ਦੂਰ-ਦੁਰਾਡੇ ਪਿੰਡਾਂ ਨੂੰ ਵੀ ਕਨੈਕਟ ਕਰੇਗੀ।”
ਉਨ੍ਹਾਂ ਕੇਂਦਰੀ ਬਜਟ 2020 ਦਾ ਸਾਰ ਅਜਿਹੇ ਬਜਟ ਦੇ ਰੂਪ ਵਿੱਚ ਦੱਸਿਆ ਜੋ ਆਮਦਨ ਅਤੇ ਨਿਵੇਸ਼, ਮੰਗ ਅਤੇ ਉਪਭੋਗ ਨੂੰ ਮਜ਼ਬੂਤ ਬਣਾਏਗਾ: ਅਜਿਹਾ ਬਜਟ ਜੋ ਵਿੱਤੀ ਪ੍ਰਣਾਲੀ ਅਤੇ ਕਰਜ਼ ਪ੍ਰਵਾਹ ਵਿੱਚ ਨਵੀਂ ਪ੍ਰੇਰਣਾ ਦਾ ਸੰਚਾਰ ਕਰੇਗਾ।
Sharing my views on the #JanJanKaBudget https://t.co/ipsAaMO0lJ
— Narendra Modi (@narendramodi) February 1, 2020
****
ਵੀਆਰਆਰਕੇ/ਏਕੇਪੀ
Sharing my views on the #JanJanKaBudget https://t.co/ipsAaMO0lJ
— Narendra Modi (@narendramodi) February 1, 2020
मैं इस दशक के पहले बजट के लिए, जिसमें विजन भी है, एक्शन भी है, वित्त मंत्री निर्मला सीतारमण जी और उनकी टीम को बहुत-बहुत बधाई देता हूं: PM @narendramodi on the Union Budget
— PMO India (@PMOIndia) February 1, 2020
बजट में जिन नए रीफॉर्म्स का ऐलान किया गया है, वो अर्थव्यवस्था को गति देने, देश के प्रत्येक नागरिक को आर्थिक रूप से सशक्त करने और इस दशक में अर्थव्यवस्था की नींव को मजबूत करने का काम करेंगे: PM @narendramodi #JanJanKaBudget
— PMO India (@PMOIndia) February 1, 2020
रोजगार के प्रमुख क्षेत्र होते हैं, एग्रीकल्चर, इंफास्ट्रक्चर, टेक्सटाइल और टेक्नोलॉजी। इम्प्लॉयमेंट जनरेशन को बढ़ाने के लिए इन चारों पर इस बजट में बहुत जोर दिया गया है: PM @narendramodi #JanJanKaBudget
— PMO India (@PMOIndia) February 1, 2020
किसान की आय दोगुनी हो, इसके प्रयासों के साथ ही, 16 एक्शन प्वाइंट्स बनाए गए हैं जो ग्रामीण क्षेत्र में रोजगार को बढ़ाने का काम करेंगे: PM @narendramodi #JanJanKaBudget
— PMO India (@PMOIndia) February 1, 2020
बजट में कृषि क्षेत्र के लिए Integrated approach अपनाई गई, जिससे परंपरागत तौर तरीकों के साथ ही हॉर्टिकल्चर, फिशरीज, एनीमल हस्बेंड्री में वैल्यू एडिशन बढेगा और इससे भी रोजगार बढ़ेगा। ब्लू इंकोनॉमी के अंतर्गत युवाओं को फिश प्रोसेसिंग और मार्केटिंग क्षेत्र में भी नए अवसर मिलेंगे: PM
— PMO India (@PMOIndia) February 1, 2020
टेक्निकल टेक्सटाइल के लिए नए मिशन की घोषणा हुई है। मैनमेड फाइबर को भारत में प्रोड्यूज करने के लिए उसके रॉ मटेरियल के ड्यूटी स्ट्रक्चर में रीफॉर्म किया गया है। इस रीफॉर्म की पिछले तीन दशकों से मांग हो रही थी: PM @narendramodi #JanJanKaBudget
— PMO India (@PMOIndia) February 1, 2020
आयुष्मान भारत योजना ने देश के हेल्थ सेक्टर को नया विस्तार दिया है। इस सेक्टर में ह्यूमन रीसोर्स- डॉक्टर, नर्स, अटेनडेंट के साथ ही मेडिकल डिवाइस मैन्यूफैक्चरिंग का बहुत स्कोप बना है। इसे बढ़ाने के लिए सरकार द्वारा नए निर्णय लिए गए हैं: PM @narendramodi #JanJanKaBudget
— PMO India (@PMOIndia) February 1, 2020
टेक्नोलॉजी के क्षेत्र में इम्प्लॉयमेंट जनरेशन को बढ़ावा देने के लिए इस बजट में हमने कई विशेष प्रयास किए हैं। नए स्मार्ट सिटीज, इलेक्ट्रॉनिक मैन्यूफैक्चरिंग, डेटा सेंटर पार्क्स, बायो टेक्नोलॉजी और क्वांटम टेक्नोलॉजी, जैसे क्षेत्रों के लिए अनेक पॉलिसी इनिशिएटिव्स लिए गए हैं: PM
— PMO India (@PMOIndia) February 1, 2020
इसके द्वारा भारत, ग्लोबल वैल्यू चेन का एक अभिन्न अंग बनने की तरफ मजबूती से आगे बढ़ेगा: PM @narendramodi #JanJanKaBudget
— PMO India (@PMOIndia) February 1, 2020
आधुनिक भारत के लिए आधुनिक इंफ्रास्ट्रक्चर का बहुत महत्व है। इंफ्रास्ट्रक्चर का क्षेत्र भी बड़ा इंप्लायमेंट जनरेटर है।100 लाख करोड़ रुपए से 65 सौ प्रोजेक्ट्स का निर्माण, बड़े पैमाने पर रोजगार के अवसर बढ़ाएगा। नेशनल लॉजिस्टिक्स पॉलिसी से भी व्यापार, कारोबार, रोज़गार को लाभ होगा: PM
— PMO India (@PMOIndia) February 1, 2020
डिविडेंट डिस्ट्रिब्यूशन टैक्स को हटाने के कारण, कंपनियों के हाथ में 25 हजार करोड़ रुपए आएंगे जो उनको आगे इनवेस्टमेंट करने में मदद करेंगे। बाहर के निवेश को भारत में आकर्षित करने के लिए विभिन्न टैक्स कन्सेशन्स दिए गए हैं: PM @narendramodi #JanJanKaBudget
— PMO India (@PMOIndia) February 1, 2020
मिनिमम गवन्मेंट, मैक्सीमम गवर्नेंस के कमिटमेंट को इस बजट ने और मजबूत किया है: PM @narendramodi #JanJanKaBudget
— PMO India (@PMOIndia) February 1, 2020
फेसलेस अपील का प्रावधान, डायरेक्ट टैक्स का नया, सरल स्ट्रक्चर, डिसइनवेस्टमेंट पर जोर, ऑटो इनरोलमेंट के जरिए यूनिवर्सल पेंशन का प्रावधान, यूनिफाइड प्रोक्योरमेंट सिस्टम की ओर बढ़ना, ये कुछ ऐसे कदम हैं, जो लोगों की जिंदगी में से सरकार को कम करेंगे, उनकी ईज ऑफ लिविंग को बढ़ाएंगे: PM
— PMO India (@PMOIndia) February 1, 2020
आज सरकारी नौकरी के लिए युवाओं को कई अलग-अलग परीक्षाएं देनी होती हैं। इस व्यवस्था को बदलकर, अब नेशनल रिक्रूटमेंट एजेंसी द्वारा लिए गए ऑनलाइन कॉमन एक्जाम के जरिए, नियुक्तियां की जाएंगी: PM @narendramodi #JanJanKaBudget
— PMO India (@PMOIndia) February 1, 2020
किसानों के लिए अपने उत्पादों को सही तरह से मार्केट करने और ट्रांसपोर्ट के लिए - किसान रेल और कृषि उड़ान के द्वारा नई व्यवस्था बनाई जाएगी: PM @narendramodi #JanJanKaBudget
— PMO India (@PMOIndia) February 1, 2020
मुझे विश्वास है कि ये बजट Income और Investment को बढ़ाएगा, Demand और Consumption को बढ़ाएगा, Financial System और Credit Flow में नई स्फूर्ति लाएगा।
— PMO India (@PMOIndia) February 1, 2020
ये बजट देश की वर्तमान आवश्यकताओं के साथ ही इस दशक में भविष्य की अपेक्षाओं की पूर्ति करेगा: PM @narendramodi #JanJanKaBudget