Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸੰਸਦ ਦੇ ਆਗਾਮੀ ਬਜਟ ਸੈਸ਼ਨ ਵਿੱਚ ਸਾਰੇ ਮੁੱਦਿਆਂ ’ਤੇ ਵਿਚਾਰ ਚਰਚਾ ਲਈ ਤਿਆਰ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਸਰਕਾਰ ਸੰਸਦ ਦੇ ਆਗਾਮੀ ਬਜਟ ਸੈਸ਼ਨ ਵਿੱਚ ਸਾਰੇ ਮੁੱਦਿਆਂ ’ਤੇ ਚਰਚਾ ਲਈ ਤਿਆਰ ਹੈ। ਉਹ 31 ਜਨਵਰੀ 2020 ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੀ ਪੂਰਵ ਸੰਧਿਆ ’ਤੇ ਸਰਬ ਪਾਰਟੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ।

ਆਪਣੇ ਸਮਾਪਤੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਸਾਰੇ ਮੈਂਬਰਾਂ ਦੇ ਸੁਝਾਵਾਂ ਦਾ ਸੁਆਗਤ ਕੀਤਾ ਕਿ ਸੈਸ਼ਨ ਨੂੰ ਦੇਸ਼ ਦੀ ਪ੍ਰਚਲਿਤ/ ਮੌਜੂਦਾ ਆਰਥਿਕ ਸਥਿਤੀ ’ਤੇ ਧਿਆਨ ਕੇਦ੍ਰਿਤ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ, “ਜ਼ਿਆਦਾਤਰ ਮੈਂਬਰਾਂ ਨੇ ਦੇਸ਼ ਦੀ ਆਰਥਿਕ ਸਥਿਤੀ ’ਤੇ ਚਰਚਾ ਕਰਨ ਲਈ ਕਿਹਾ ਹੈ। ਮੈਂ ਇਸ ਦਾ ਸੁਆਗਤ ਕਰਦਾ ਹਾਂ ਅਤੇ ਸਾਨੂੰ ਤੁਹਾਡੇ ਦੁਆਰਾ ਸੁਝਾਏ ਗਏ ਆਰਥਿਕ ਮੁੱਦਿਆਂ ‘ਤੇ ਚਰਚਾ ਕਰਨ ਦੀ ਲੋੜ ਹੈ।”

ਪ੍ਰਧਾਨ ਮੰਤਰੀ ਨੇ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਦੇਖਣ ਕਿ ਦੇਸ਼ ਮੌਜੂਦਾ ਗਲੋਬਲ ਆਰਥਿਕ ਸਥਿਤੀ ਦਾ ਕਿਸ ਤਰ੍ਹਾਂ ਲਾਭ ਲੈ ਸਕਦਾ ਹੈ।

ਉਨ੍ਹਾਂ ਕਿਹਾ, “ਸਾਨੂੰ ਇਸ ਗੱਲ ’ਤੇ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਗਲੋਬਲ ਪਰਿਦ੍ਰਿਸ਼ ਨੂੰ ਭਾਰਤ ਦੇ ਪੱਖ ਵਿੱਚ ਕਿਵੇਂ ਮੋੜ ਸਕਦੇ ਹਾਂ”।

ਉਨ੍ਹਾਂ ਨੇ ਕਿਹਾ, “ਅਤੇ ਇਸ ਬਜਟ ਸੈਸ਼ਨ ਵਿੱਚ ਅਤੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਅਗਰ ਅਸੀਂ ਦੇਸ਼ ਦੀ ਅਰਥਵਿਵਸਥਾ ਨੂੰ ਸਹੀ ਦਿਸ਼ਾ ਦੇ ਸਕਦੇ ਹਾਂ, ਤਾਂ ਇਹ ਬਿਹਤਰੀਨ ਦੇਸ਼ਹਿਤ ਹੋਵੇਗਾ।

ਮੈਂਬਰਾਂ ਦੁਆਰਾ ਉਠਾਏ ਗਏ ਹੋਰ ਮੁੱਦਿਆ ’ਤੇ ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਤੁਹਾਡੇ ਦੁਆਰਾ ਉਠਾਏ ਗਏ ਹੋਰ ਮੱਹਤਵਪੂਰਨ ਮੁੱਦਿਆਂ ’ਤੇ ਤੁਹਾਡੇ ਸਾਰਿਆਂ ਨਾਲ ਸਹਿਮਤ ਹਾਂ। ਅਤੇ ਮੈਂ ਕਹਿਣਾ ਚਾਹੂੰਗਾ ਕਿ ਅਜਿਹੇ ਸਾਰੇ ਮੁੱਦਿਆਂ ’ਤੇ ਖੁੱਲ੍ਹੀ ਚਰਚਾ ਹੋਣੀ ਚਾਹੀਦੀ ਹੈ।

ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨੇ ਮੈਂਬਰਾਂ ਨੂੰ ਅਨੁਰੋਧ ਕੀਤਾ ਕਿ ਉਹ ਸੈਸ਼ਨ ਅਤੇ ਸੰਸਦ ਦੀ ਉਪਯੋਗਿਤਾ ਵਧਾਉਣ ਵਿੱਚ ਯੋਗਦਾਨ ਦੇਣ।

ਪਿਛਲੇ ਦੋ ਸੈਸ਼ਨਾਂ ਦਾ ਉੱਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ਇਹ ਸੰਸਦ ਅਤੇ ਸੈਸ਼ਨ ਦੀ ਉਪਯੋਗਤਾ ਦੇ ਬਾਰੇ ਹੈ। ਪਿਛਲੇ ਦੋ ਸੈਸ਼ਨਾਂ ਵਿੱਚ ਅਸੀਂ ਵਧੀ ਹੋਈ ਉਪਯੋਗਤਾ ਅਤੇ ਇਸ ਦੇ ਪੱਖ ਵਿੱਚ ਲੋਕਾਂ ਦੀ ਪ੍ਰਤਿਕਿਰਿਆ ਨੂੰ ਦੇਖਿਆ ਹੈ। ਜਨ ਪ੍ਰਤੀਨਿਧੀਆਂ ਦੇ ਰੂਪ ਵਿੱਚ, ਸਦਨ ਦੀ ਉਪਯੋਗਤਾ ਨੂੰ ਵਧਾਉਣਾ ਸਾਡੀ ਜ਼ਿੰਮੇਦਾਰੀ ਹੈ, ਜਦੋਂਕਿ ਅਸੀਂ ਸਾਰੇ ਮੁੱਦਿਆਂ ’ਤੇ ਖੁੱਲ੍ਹਕੇ ਚਰਚਾ ਕਰਦੇ ਹਾਂ।

ਰਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਸੰਸਦੀ ਕਾਰਜ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ, ਸੰਸਦੀ ਕਾਰਜ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਵੀ ਮੁਰਲੀਧਰਨ ਸਹਿਤ ਸਾਰੇ ਦਲਾਂ ਦੇ ਸਾਂਸਦ ਬੈਠਕ ਵਿੱਚ ਸ਼ਾਮਲ ਹੋਏ।

*****

ਵੀਆਰਆਰਕੇ/ਏਕੇਪੀ