ਪੀਐੱਮਇੰਡੀਆ
ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਸਾਰੇ ਸਾਂਸਦਾਂ ਨੂੰ ਚਰਚਾਵਾਂ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਦੇ ਮੌਜੂਦਾ ਸੈਸ਼ਨ ਨੂੰ ਬਹੁਤ ਮਹੱਤਵਪੂਰਨ ਦੱਸਿਆ ਹੈ ਕਿਉਂਕਿ ਰਾਜਸਭਾ ਦਾ 250ਵਾਂ ਸੈਸ਼ਨ ਹੋਣ ਦੇ ਨਾਲ – ਨਾਲ ਭਾਰਤੀ ਸੰਵਿਧਾਨ ਦਾ ਵੀ ਇਹ 70ਵਾਂ ਸਾਲ ਹੋਵੇਗਾ। ਅੱਜ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਦੇਸ਼ ਨੂੰ ਪ੍ਰਗਤੀ ਦੇ ਮਾਰਗ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਰਾਜਸਭਾ ਦੀ ਵੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ, ਮਿੱਤਰੋ ਇਹ ਸਾਲ 2019 ਦਾ ਅੰਤਿਮ ਸੰਸਦ ਸੈਸ਼ਨ ਹੈ। ਇਹ ਇਸ ਲਈ ਵੀ ਮਹੱਤਵਪੂਰਨ ਸੈਸ਼ਨ ਹੈ ਕਿਉਂਕਿ ਇਹ ਰਾਜਸਭਾ ਦਾ 250ਵਾਂ ਸੈਸ਼ਨ ਵੀ ਹੈ । ਰਾਜਸਭਾ ਨੇ ਦੇਸ਼ ਦੇ ਵਿਕਾਸ ਅਤੇ ਪ੍ਰਗਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 26 ਨਵੰਬਰ ਨੂੰ ਦੇਸ਼ 70ਵਾਂ ਸੰਵਿਧਾਨ ਦਿਵਸ ਮਨਾਏਗਾ। 26 ਨਵੰਬਰ 1949 ਨੂੰ ਸੰਵਿਧਾਨ ਅਪਣਾਇਆ ਗਿਆ ਸੀ ਇਸ ਲਈ ਇਸ ਸਾਲ ਇਸ ਦੇ 70 ਸਾਲ ਪੂਰੇ ਹੋ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਇੱਕ ਮਹਾਨ ਸਿਧਾਂਤ ਹੈ ਜੋ ਦੇਸ਼ ਦੀ ਏਕਤਾ, ਅਖੰਡਤਾ ਅਤੇ ਵਿਭਿੰਨਤਾ ਨੂੰ ਬਰਕਰਾਰ ਰੱਖਦਾ ਹੈ। 26 ਨਵੰਬਰ ਨੂੰ ਅਸੀਂ 70ਵਾਂ ਸੰਵਿਧਾਨ ਦਿਵਸ ਮਨਾ ਰਹੇ ਹਾਂ। ਇਸ ਮਿਤੀ ਨੂੰ ਸੰਵਿਧਾਨ ਨੂੰ ਅਪਣਾਏ ਜਾਣ ਦੇ 70 ਸਾਲ ਪੂਰੇ ਹੋ ਰਹੇ ਹਨ । ਇਹ ਸੰਵਿਧਾਨ ਦੇਸ਼ ਦੀ ਏਕਤਾ, ਦੇਸ਼ ਦੀ ਅਖੰਡਤਾ ਅਤੇ ਦੇਸ਼ ਦੀ ਵਿਭਿੰਨਤਾ ਨੂੰ ਬਰਕਰਾਰ ਰੱਖਦਾ ਹੈ। ਇਸ ਨੇ ਭਾਰਤ ਦੀ ਸੁੰਦਰਤਾ ਨੂੰ ਆਪਣੇ ਆਪ ਵਿੱਚ ਸਮੇਟਿਆ ਹੋਇਆ ਹੈ । ਇਹ ਦੇਸ਼ ਨੂੰ ਪ੍ਰੇਰਨਾ ਦੇਣ ਵਾਲੀ ਤਾਕਤ ਹੈ। ਸੰਸਦ ਦਾ ਇਹ ਸੈਸ਼ਨ ਸਾਡੇ ਸੰਵਿਧਾਨ ਦੇ 70 ਸਾਲਾਂ ਦੇ ਬਾਰੇ ਜਨਤਾ ਨੂੰ ਜਾਗਰੂਕ ਕਰਨ ਦਾ ਇੱਕ ਸੰਸਾਧਨ ਬਣਨਾ ਚਾਹੀਦਾ ਹੈ ।
ਪ੍ਰਧਾਨ ਮੰਤਰੀ ਨੇ ਸਾਰੇ ਸਾਂਸਦਾਂ ਨੂੰ ਪਿਛਲੇ ਸੈਸ਼ਨ ਦੀ ਤਰ੍ਹਾਂ ਵਿਭਿੰਨ ਚਰਚਾਵਾਂ ਵਿੱਚ ਸਰਗਰਮ ਅਤੇ ਸਾਕਾਰਾਤਮਿਕ ਰੂਪ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ ਤਾਕਿ ਦੇਸ਼ ਨੂੰ ਉਨ੍ਹਾਂ ਦੀਆਂ ਚਰਚਾਵਾਂ ਨਾਲ ਸਰਵਉੱਤਮ ਨਤੀਜਾ ਹਾਸਲ ਹੋ ਸਕੇ ਅਤੇ ਇਨ੍ਹਾਂ ਚਰਚਾਵਾਂ ਦਾ ਦੇਸ਼ ਦੀ ਪ੍ਰਗਤੀ ਅਤੇ ਭਲਾਈ ਲਈ ਉਪਯੋਗ ਕੀਤਾ ਜਾ ਸਕੇ । ਪਿਛਲੇ ਕੁਝ ਦਿਨਾਂ ਦੌਰਾਨ ਸਾਨੂੰ ਲਗਭਗ ਸਾਰੇ ਦਲਾਂ ਦੇ ਵਿਭਿੰਨ ਨੇਤਾਵਾਂ ਨਾਲ ਮਿਲਣ ਦਾ ਅਵਸਰ ਮਿਲਿਆ ਹੈ । ਨਵੀਂ ਸਰਕਾਰ ਦੇ ਗਠਨ ਦੇ ਤੁਰੰਤ ਬਾਅਦ ਆਯੋਜਿਤ ਪਿਛਲੇ ਸੈਸ਼ਨ ਦੀ ਤਰ੍ਹਾਂ ਇਸ ਸੈਸ਼ਨ ਵਿੱਚ ਵੀ ਸਾਰੇ ਸਾਂਸਦਾਂ ਦੀ ਸਰਗਰਮ ਅਤੇ ਸਕਾਰਾਤਮਕ ਹਿੱਸੇਦਾਰੀ ਹੋਣੀ ਚਾਹੀਦੀ ਹੈ ।
ਪਿਛਲੇ ਸੈਸ਼ਨ ਦੌਰਾਨ ਲਾਮਿਸਾਲ ਉਪਲੱਬਧੀਆਂ ਪ੍ਰਾਪਤ ਹੋਈਆਂ। ਮੈਂ ਗਰਵ ਦੇ ਨਾਲ ਜਨਤਕ ਰੂਪ ਵਿੱਚ ਇਹ ਸਵੀਕਾਰ ਕਰਦਾ ਹਾਂ ਕਿ ਇਹ ਉਪਲੱਬਧੀਆਂ ਨਾ ਤਾਂ ਸਰਕਾਰ ਦੀਆਂ ਹਨ ਅਤੇ ਨਾ ਹੀ ਸਰਕਾਰੀ ਖਜ਼ਾਨੇ ਦੀਆਂ ਬਲਕਿ ਇਹ ਉਪਲੱਬਧੀਆਂ ਪੂਰੀ ਸੰਸਦ ਦੀਆਂ ਹਨ ਅਤੇ ਸਾਰੇ ਮੈਂਬਰ ਹੀ ਇਨ੍ਹਾਂ ਦੇ ਅਸਲੀ ਹੱਕਦਾਰ ਹਨ। ਮੈਂ ਇੱਕ ਵਾਰ ਫਿਰ ਸਾਰੇ ਮੈਂਬਰਾਂ ਦਾ ਉਨ੍ਹਾਂ ਦੀ ਸਰਗਰਮ ਹਿੱਸੇਦਾਰੀ ਲਈ ਆਭਾਰ ਵਿਅਕਤ ਕਰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਇਸ ਸੈਸ਼ਨ ਵਿੱਚ ਵੀ ਦੇਸ਼ ਦੀ ਪ੍ਰਗਤੀ ਲਈ ਨਵੇਂ ਉਤਸ਼ਾਹ ਨਾਲ ਕੰਮ ਕੀਤਾ ਜਾਵੇਗਾ ।
ਅਸੀਂ ਸਾਰੇ ਮੁੱਦਿਆਂ ‘ਤੇ ਚਰਚਾ ਕਰਨਾ ਚਾਹੁੰਦੇ ਹਾਂ । ਇਹ ਵੀ ਬਹੁਤ ਜ਼ਰੂਰੀ ਹੈ ਕਿ ਮੁੱਦੇ ਦੇ ਪੱਖ ਅਤੇ ਵਿਰੋਧ ਵਿੱਚ ਅੱਛੀ ਬਹਿਸ ਹੋਵੇ ਅਤੇ ਦੇਸ਼ ਦੀ ਬਿਹਤਰੀ ਅਤੇ ਭਲਾਈ ਲਈ ਬਹਿਸਾਂ ਦੇ ਨਤੀਜਿਆਂ ਦਾ ਬਿਹਤਰੀਨ ਸਮਾਧਾਨਾਂ ਦੇ ਰੂਪ ਵਿੱਚ ਉਪਯੋਗ ਹੋਵੇ। ਮੈਂ ਸਾਰੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ।
ਵੀਆਰਆਰਕੇ/ਵੀਜੇ
May the Winter Session of Parliament be a productive one. https://t.co/nsY4FNpxoW
— Narendra Modi (@narendramodi) November 18, 2019