ਪੀਐੱਮਇੰਡੀਆ
2014 ਤੋਂ ਪਹਿਲਾਂ ਦੇ ਦਹਾਕੇ ਨਾਲ ਪਿਛਲੇ 10 ਸਾਲਾਂ ਦੌਰਾਨ ਪੁਲਾੜ ਖੇਤਰ ਵਿੱਚ ਭਾਰਤ ਦੀਆਂ ਹਾਲੀਆ ਪ੍ਰਾਪਤੀਆਂ ਦੀ ਤੁਲਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਸਿਰਫ਼ 33 ਦੇ ਮੁਕਾਬਲੇ 400 ਦੇ ਕਰੀਬ ਉਪਗ੍ਰਹਿ ਲਾਂਚ ਕਰਨ ਅਤੇ ਨੌਜਵਾਨਾਂ ਵੱਲੋਂ ਸੰਚਾਲਿਤ ਪੁਲਾੜ ਸਟਾਰਟਅੱਪਸ ਦੀ ਗਿਣਤੀ ‘ਚ ਦੋ ਜਾਂ ਤਿੰਨ ਤੋਂ 200 ਤੋਂ ਵੱਧ ਦੇ ਵਾਧੇ ਦਾ ਜ਼ਿਕਰ ਕੀਤਾ। ਅੱਜ ਉਨ੍ਹਾਂ ਦੀ ਮੌਜੂਦਗੀ ਨੂੰ ਪ੍ਰਵਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਦੂਰ–ਦ੍ਰਿਸ਼ਟੀ, ਪ੍ਰਤਿਭਾ ਅਤੇ ਉਨ੍ਹਾਂ ਦੀ ਉੱਦਮਤਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਖੇਤਰ ਨੂੰ ਹੁਲਾਰਾ ਦੇਣ ਵਾਲੇ ਪੁਲਾੜ ਸੁਧਾਰਾਂ ਨੂੰ ਵੀ ਛੋਹਿਆ ਅਤੇ ਪੁਲਾੜ ਖੇਤਰ ਵਿੱਚ 100 ਫ਼ੀ ਸਦੀ ਵਿਦੇਸ਼ੀ ਨਿਵੇਸ਼ ਦੀ ਹਾਲ ਹੀ ਵਿੱਚ ਪ੍ਰਵਾਨਿਤ ਐਫਡੀਆਈ ਨੀਤੀ ਦਾ ਜ਼ਿਕਰ ਕੀਤਾ। ਇਸ ਸੁਧਾਰ ਨਾਲ, ਪ੍ਰਧਾਨ ਮੰਤਰੀ ਨੇ ਕਿਹਾ, ਦੁਨੀਆ ਦੀਆਂ ਸਭ ਤੋਂ ਵੱਡੀਆਂ ਪੁਲਾੜ ਸੰਸਥਾਵਾਂ ਹੁਣ ਭਾਰਤ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਸਕਦੀਆਂ ਹਨ ਅਤੇ ਨੌਜਵਾਨਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰ ਸਕਦੀਆਂ ਹਨ।
ਵਿਕਸ਼ਿਤ ਬਣਨ ਦੇ ਭਾਰਤ ਦੇ ਸੰਕਲਪ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਦੀ ਭੂਮਿਕਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,“ਪੁਲਾੜ ਵਿਗਿਆਨ ਸਿਰਫ਼ ਰਾਕੇਟ ਵਿਗਿਆਨ ਨਹੀਂ ਹੈ, ਸਗੋਂ ਇਹ ਸਭ ਤੋਂ ਵੱਡਾ ਸਮਾਜਿਕ ਵਿਗਿਆਨ ਵੀ ਹੈ। ਸਮਾਜ ਨੂੰ ਪੁਲਾੜ ਤਕਨਾਲੋਜੀ ਤੋਂ ਸਭ ਤੋਂ ਵੱਧ ਫ਼ਾਇਦਾ ਹੁੰਦਾ ਹੈ। ਉਨ੍ਹਾਂ ਨੇ ਮਛੇਰਿਆਂ ਲਈ ਖੇਤੀਬਾੜੀ, ਮੌਸਮ ਨਾਲ ਸਬੰਧਤ, ਆਫ਼ਤ ਚੇਤਾਵਨੀ, ਸਿੰਚਾਈ ਨਾਲ ਸਬੰਧਤ, ਨੇਵੀਗੇਸ਼ਨ ਨਕਸ਼ੇ ਅਤੇ ਹੋਰ ਉਪਯੋਗਾਂ ਜਿਵੇਂ ਕਿ ‘ਨਾਵਿਕ’ (NAVIC) ਸਿਸਟਮ ਦਾ ਜ਼ਿਕਰ ਕੀਤਾ। ਉਨ੍ਹਾਂ ਪੁਲਾੜ ਵਿਗਿਆਨ ਦੇ ਹੋਰ ਉਪਯੋਗਾਂ ਜਿਵੇਂ ਕਿ ਸਰਹੱਦੀ ਸੁਰੱਖਿਆ, ਸਿੱਖਿਆ, ਸਿਹਤ ਅਤੇ ਹੋਰ ਕਈ ਵਿਸ਼ਿਆਂ ਨੂੰ ਛੋਹਿਆ। ਪ੍ਰਧਾਨ ਮੰਤਰੀ ਨੇ ਅੰਤ ‘ਚ ਆਖਿਆ,“ਵਿਕਸਤ ਭਾਰਤ ਦੇ ਨਿਰਮਾਣ ਵਿੱਚ ਤੁਹਾਡੇ ਸਾਰਿਆਂ ਦੀ, ਇਸਰੋ ਅਤੇ ਸਮੁੱਚੇ ਪੁਲਾੜ ਖੇਤਰ ਦੀ ਬਹੁਤ ਵੱਡੀ ਭੂਮਿਕਾ ਹੈ।
ਇਸ ਮੌਕੇ ਕੇਰਲ ਦੇ ਰਾਜਪਾਲ, ਸ੍ਰੀ ਆਰਿਫ਼ ਮੁਹੰਮਦ ਖ਼ਾਨ, ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਰਾਈ ਵਿਜਯਨ, ਕੇਂਦਰੀ ਰਾਜ ਮੰਤਰੀ ਵੀ. ਮੁਰਲੀਧਰਨ ਅਤੇ ਪੁਲਾੜ ਵਿਭਾਗ ਦੇ ਸਕੱਤਰ ਅਤੇ ਇਸਰੋ ਦੇ ਚੇਅਰਮੈਨ ਸ੍ਰੀ ਐਸ. ਸੋਮਨਾਥ ਆਦਿ ਹਾਜ਼ਰ ਸਨ।
ਪਿਛੋਕੜ
ਦੇਸ਼ ਦੇ ਪੁਲਾੜ ਖੇਤਰ ਨੂੰ ਇਸ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਲਈ ਸੁਧਾਰ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਖੇਤਰ ਵਿੱਚ ਤਕਨੀਕੀ ਅਤੇ ਖੋਜ ਅਤੇ ਵਿਕਾਸ ਸਮਰੱਥਾ ਨੂੰ ਵਧਾਉਣ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਹੁਲਾਰਾ ਮਿਲਦਾ ਹੈ ਕਿਉਂਕਿ ਵਿਕਰਮ ਸਾਰਾਭਾਈ ਸਪੇਸ ਸੈਂਟਰ, ਤਿਰੂਵਨੰਤਪੁਰਮ ਦੇ ਦੌਰੇ ਦੌਰਾਨ ਤਿੰਨ ਅਹਿਮ ਪੁਲਾੜ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਪ੍ਰੋਜੈਕਟਾਂ ਵਿੱਚ ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਵਿੱਚ ਪੀਐਸਐਲਵੀ ਏਕੀਕਰਣ ਸਹੂਲਤ (ਪੀਆਈਐਫ); ਮਹਿੰਦਰਗਿਰੀ ਵਿਖੇ ISRO ਪ੍ਰੋਪਲਸ਼ਨ ਕੰਪਲੈਕਸ ਵਿਖੇ ਨਵੀਂ ‘ਸੈਮੀ-ਕ੍ਰਾਇਓਜੇਨਿਕਸ ਏਕੀਕ੍ਰਿਤ ਇੰਜਣ ਅਤੇ ਪੜਾਅ ਟੈਸਟ ਸਹੂਲਤ’; ਅਤੇ VSSC, ਤਿਰੂਵਨੰਤਪੁਰਮ ਵਿਖੇ ‘ਟ੍ਰਾਈਸੋਨਿਕ ਵਿੰਡ ਟਨਲ’ ਸ਼ਾਮਲ ਹਨ। ਪੁਲਾੜ ਖੇਤਰ ਲਈ ਵਿਸ਼ਵ–ਪੱਧਰੀ ਤਕਨੀਕੀ ਸਹੂਲਤਾਂ ਪ੍ਰਦਾਨ ਕਰਨ ਵਾਲੇ ਇਹ ਤਿੰਨ ਪ੍ਰੋਜੈਕਟ ਲਗਭਗ 1,800 ਕਰੋੜ ਰੁਪਏ ਦੀ ਸੰਚਤ ਲਾਗਤ ਨਾਲ ਤਿਆਰ ਕੀਤੇ ਗਏ ਹਨ।
ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਵਿਖੇ ਪੀਐਸਐਲਵੀ ਏਕੀਕਰਣ ਸਹੂਲਤ (ਪੀਆਈਐਫ) ਪੀਐਸਐਲਵੀ ਲਾਂਚ ਦੀ ਬਾਰੰਬਾਰਤਾ ਨੂੰ 6 ਤੋਂ 15 ਪ੍ਰਤੀ ਸਾਲ ਵਧਾਉਣ ਵਿੱਚ ਮਦਦ ਕਰੇਗੀ। ਇਹ ਅਤਿ-ਆਧੁਨਿਕ ਸਹੂਲਤ ਨਿੱਜੀ ਪੁਲਾੜ ਕੰਪਨੀਆਂ ਦੁਆਰਾ ਡਿਜ਼ਾਈਨ ਕੀਤੇ SSLV ਅਤੇ ਹੋਰ ਛੋਟੇ ਲਾਂਚ ਵਾਹਨਾਂ ਦੇ ਲਾਂਚ ਨੂੰ ਵੀ ਪੂਰਾ ਕਰ ਸਕਦੀ ਹੈ।
ਆਈਪੀਆਰਸੀ ਮਹਿੰਦਰਗਿਰੀ ਵਿਖੇ ਨਵੀਂ ‘ਸੈਮੀ-ਕ੍ਰਾਇਓਜੇਨਿਕ ਇੰਟੀਗ੍ਰੇਟਿਡ ਇੰਜਣ ਅਤੇ ਸਟੇਜ ਟੈਸਟ ਸਹੂਲਤ’ ਸੈਮੀ-ਕ੍ਰਾਇਓਜੇਨਿਕ ਇੰਜਣਾਂ ਅਤੇ ਪੜਾਵਾਂ ਦੇ ਵਿਕਾਸ ਨੂੰ ਸਮਰੱਥ ਕਰੇਗੀ ਜੋ ਮੌਜੂਦਾ ਲਾਂਚ ਵਾਹਨਾਂ ਦੀ ਪੇਲੋਡ ਸਮਰੱਥਾ ਨੂੰ ਵਧਾਏਗੀ। ਇਹ ਸਹੂਲਤ ਤਰਲ ਆਕਸੀਜਨ ਅਤੇ ਮਿੱਟੀ ਦੇ ਤੇਲ ਦੀ ਸਪਲਾਈ ਪ੍ਰਣਾਲੀਆਂ ਨਾਲ ਲੈਸ ਹੈ, ਤਾਂ ਜੋ 200 ਟਨ ਤੱਕ ਦੇ ਥਰਸਟ ਇੰਜਣਾਂ ਦੀ ਜਾਂਚ ਕੀਤੀ ਜਾ ਸਕੇ।
ਵਾਯੂਮੰਡਲ ਸ਼ਾਸਨ ਵਿੱਚ ਉਡਾਣ ਦੌਰਾਨ ਰਾਕੇਟ ਅਤੇ ਜਹਾਜ਼ਾਂ ਦੀ ਵਿਸ਼ੇਸ਼ਤਾ ਲਈ ਐਰੋਡਾਇਨਾਮਿਕ ਟੈਸਟਿੰਗ ਲਈ ਵਿੰਡ ਟਨਲ ਜ਼ਰੂਰੀ ਹਨ। VSSC ਵਿਖੇ “ਟ੍ਰਾਈਸੋਨਿਕ ਵਿੰਡ ਟਨਲ” ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਇੱਕ ਗੁੰਝਲਦਾਰ ਤਕਨੀਕੀ ਪ੍ਰਣਾਲੀ ਹੈ ਜੋ ਸਾਡੀਆਂ ਭਵਿੱਖ ਦੀਆਂ ਤਕਨਾਲੋਜੀ ਵਿਕਾਸ ਲੋੜਾਂ ਨੂੰ ਪੂਰਾ ਕਰੇਗੀ।
ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਨੇ ਗਗਨਯਾਨ ਮਿਸ਼ਨ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਪੁਲਾੜ ਯਾਤਰੀਆਂ ਨੂੰ ‘ਐਸਟ੍ਰੋਨੌਟ ਵਿੰਗਜ਼’ ਪ੍ਰਦਾਨ ਕੀਤੇ। ਗਗਨਯਾਨ ਮਿਸ਼ਨ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਹੈ, ਜਿਸ ਲਈ ਇਸਰੋ ਦੇ ਵੱਖ-ਵੱਖ ਕੇਂਦਰਾਂ ‘ਤੇ ਵਿਆਪਕ ਤਿਆਰੀਆਂ ਚੱਲ ਰਹੀਆਂ ਹਨ।
****************
ਡੀਐੱਸ/ਟੀਐੱਸ
A remarkable day for India's space sector! Addressing a programme at the Vikram Sarabhai Space Centre. Do watch.https://t.co/STAdMjs6Eu
— Narendra Modi (@narendramodi) February 27, 2024
नए कालचक्र में, Global order में भारत अपना space लगातार बड़ा बना रहा है।
— PMO India (@PMOIndia) February 27, 2024
और ये हमारे space programme में भी साफ दिखाई दे रहा है: PM @narendramodi pic.twitter.com/NqMlcS4AVT
We are witnessing another historic journey at Vikram Sarabhai Space Centre: PM @narendramodi pic.twitter.com/lVObF7AFHJ
— PMO India (@PMOIndia) February 27, 2024
40 वर्ष के बाद कोई भारतीय अंतरिक्ष में जाने वाला है।
— PMO India (@PMOIndia) February 27, 2024
लेकिन इस बार Time भी हमारा है, countdown भी हमारा है और Rocket भी हमारा है: PM @narendramodi pic.twitter.com/2UHtGx9H8p
As India is set to become the top-3 economy of the world, at the same time the country's Gaganyaan is also going to take our space sector to a new heights. pic.twitter.com/wPYizjMeJ7
— PMO India (@PMOIndia) February 27, 2024
India's Nari Shakti is playing pivotal role in the space sector. pic.twitter.com/eeQrGAbJWc
— PMO India (@PMOIndia) February 27, 2024
India's success in the space sector is sowing the seeds of scientific temperament in the country's young generation. pic.twitter.com/tN4Tm5MzLG
— PMO India (@PMOIndia) February 27, 2024
21वीं सदी का भारत, विकसित होता हुआ भारत, आज दुनिया को अपने सामर्थ्य से चौंका रहा है। pic.twitter.com/LgfnMdtty9
— PMO India (@PMOIndia) February 27, 2024
We are on the way to be among the top 3 global economies and at the same time we are creating history in the space sector! pic.twitter.com/F7B9EbqBNH
— Narendra Modi (@narendramodi) February 27, 2024
India’s prowess in the space sector shows the energy and vibrancy in our nation! pic.twitter.com/oqY6QhDLz4
— Narendra Modi (@narendramodi) February 27, 2024
The reforms in the space sector will help our youth. pic.twitter.com/vfIsM5w765
— Narendra Modi (@narendramodi) February 27, 2024
देश के 4 गगनयान यात्री मेरे 140 करोड़ परिवारजनों की Aspirations को Space में ले जाने वाली 4 शक्तियां हैं। pic.twitter.com/n1yMWnjOwp
— Narendra Modi (@narendramodi) February 27, 2024