Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੋਲਕਾਤਾ ਵਿੱਚ ਆਯੋਜਿਤ 5ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਆਯੋਜਿਤ 5ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕੀਤਾ।

ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੈਸਟੀਵਲ ਦਾ ਵਿਸ਼ਾ “ਰਾਈਜ਼ਨ :ਖੋਜ, ਇਨੋਵੇਸ਼ਨ ਅਤੇ ਵਿਗਿਆਨ ਦੇ ਮਾਧਿਅਮ ਨਾਲ ਰਾਸ਼ਟਰ ਦਾ ਸ਼ਸਕਤੀਕਰਨ” 21ਵੀਂ ਸਦੀ ਦੇ ਭਾਰਤ ਦੀਆਂ ਆਕਾਂਖਿਆਵਾਂ ਨੂੰ ਪ੍ਰਤੀਬਿੰਬਿਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਦਾ ਸਮਾਜ ‘ਤੇ ਪ੍ਰਮੁੱਖ ਪ੍ਰਭਾਵ ਹੁੰਦਾ ਹੈ। ਇਸ ਲਈ ਸਰਕਾਰ ਕਾਢ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਸੰਸਥਾਗਤ ਪੱਧਰ ਉੱਤੇ ਮਦਦ ਕਰਦੀ ਹੈ।  ਵਿਗਿਆਨ ਅਤੇ ਟੈਕਨੋਲੋਜੀ ਲਈ ਇੱਕ ਸਸ਼ਕਤ ਈਕੋਸਿਸਟਮ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਦੇਸ਼ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ 5 ਹਜ਼ਾਰ ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬ ਅਤੇ 200 ਤੋਂ ਜ਼ਿਆਦਾ ਅਟਲ ਇਨਕਿਊਬੇਸ਼ਨ ਸੈਂਟਰ ਖੋਲ੍ਹੇ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਇਹ ਵਿਚਾਰ ਕਰਨਾ ਹੋਵੇਗਾ ਕਿ ਵਿਗਿਆਨ ਕਿਸ ਤਰ੍ਹਾਂ ਨਾਲ ਆਮ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਮਦਦਗਾਰ ਹੋ ਸਕਦੀ ਹੈ, ਇਸ ਲਈ ਸਮਾਜ ਵਿੱਚ ਵਿਗਿਆਨ ਦੀ ਕਾਫੀ ਪ੍ਰਾਸੰਗਿਕਤਾ ਹੈ। ਜਦੋਂ ਹਰੇਕ ਵਿਗਿਆਨੀ ਅਤੇ ਨਾਗਰਿਕ ਅਜਿਹੀ ਸੋਚ ਨਾਲ ਕੰਮ ਕਰੇਗਾ ਤਾਂ ਦੇਸ਼ ਨਿਸ਼ਚਿਤ ਰੂਪ ਨਾਲ ਪ੍ਰਗਤੀ ਕਰੇਗਾ।”

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਵਿਗਿਆਨ ਦੇ ਦੀਰਘਕਾਲੀ ਲਾਭਾਂ ਅਤੇ ਸਮਾਧਾਨਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ । ਉਨ੍ਹਾਂ ਕਿਹਾ “ਤੁਹਾਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਿਆਰਾਂ ਦਾ ਵੀ ਧਿਆਨ ਰੱਖਣਾ ਹੋਵੇਗਾ।”

ਉਨ੍ਹਾਂ ਕਿਹਾ,  “ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਟੈਕਨੋਲੋਜੀ ਦੋ ਚੀਜਾਂ ਦਾ ਨਤੀਜਾ ਹੁੰਦੀ ਹੈ ਪਹਿਲਾ ਸਮੱਸਿਆਵਾਂ ਦਾ ਹੋਣਾ ਅਤੇ ਦੂਸਰਾ ਇਨ੍ਹਾਂ ਦੇ ਨਿਵਾਪਣ ਲਈ ਕੀਤੇ ਜਾਣ ਵਾਲੇ ਪ੍ਰਯਤਨ। ” ਉਨ੍ਹਾਂ ਕਿਹਾ ਕਿ ਵਿਗਿਆਨ ਕਦੇ ਅਸਫਲ ਨਹੀਂ ਹੁੰਦੀ ।  ਇਸ ਵਿੱਚ ਕੇਵਲ ਕੋਸ਼ਿਸ਼ ,  ਪ੍ਰਯੋਗ ਅਤੇ ਸਫ਼ਲਤਾ  ਹੁੰਦੀ ਹੈ।  ਅਗਰ ਤੁਸੀਂ ਆਪਣਾ ਕੰਮ ਇਸ ਸੋਚ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਨਾ ਤਾਂ ਆਪਣੀ ਵਿਗਿਆਨਕ ਜਾਂਚ ਅਤੇ ਨਾ ਹੀ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

PM’s address: https://pib.gov.in/PressReleseDetail.aspx?PRID=1590479

 

 

ਵੀਆਰਆਰਕੇ/ਕੇਪੀ