Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕ੍ਰਿਸ਼ੀ ਉੱਨਤੀ ਮੇਲੇ ਨੂੰ ਸੰਬੋਧਨ ਕੀਤਾ


ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਨਵੀਂ ਦਿੱਲੀ  ਦੇ ਪੂਸਾ ਪਰਿਸਰ ਵਿੱਚ ਆਈਏਆਰਆਈ ਮੇਲਾ ਗਰਾਊਂਡ ਵਿੱਚ ਆਜੋਜਿਤ ਕ੍ਰਿਸ਼ੀ ਉੱਨਤੀ ਮੇਲੇ ਦਾ ਦੌਰਾ ਕੀਤਾ। ਉਨ੍ਹਾਂਨੇ ਥੀਮ ਪੈਵੀਲੀਅਨ ਅਤੇ ਜੈਵਿਕ ਮੇਲਾ ਕੁੰਭ ਦਾ ਦੌਰਾ ਕੀਤਾ। ਉਨ੍ਹਾਂਨੇ 25 ਕ੍ਰਿਸ਼ੀ ਵਿਗਿਆਨ ਕੇਂਦਰਾਂ ਦਾ ਨੀਂਹ ਪੱਥਰ ਰੱਖਿਆ।  ਉਨ੍ਹਾਂਨੇ ਜੈਵਿਕ ਉਤਪਾਦਾਂ ਲਈ ਇੱਕ ਈ-ਮਾਰਕੀਟਿੰਗ ਪੋਰਟਲ ਵੀ ਲਾਂਚ ਕੀਤਾ। ਉਨ੍ਹਾਂਨੇ ਕ੍ਰਿਸ਼ੀ ਕਰਮਣ (Karman )ਪੁਰਸਕਾਰ ਅਤੇ ਪੰਡਿਤ ਦੀਨ ਦਿਆਲ ਉਪਾਧਿਆਏ ਕ੍ਰਿਸ਼ੀ ਪ੍ਰੋਤਸਾਹਨ ਪੁਰਸਕਾਰ ਪ੍ਰਦਾਨ ਕੀਤੇ।

ਪ੍ਰਧਾਨਮੰਤਰੀ ਨੇ ਹਾਜ਼ਰ ਜਨਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਉੱਨਤੀ ਮੇਲੇ ਨਵੇਂ ਭਾਰਤ ਲਈ ਰਾਹ ਬਣਾਉਂਦੇ ਹਨ। ਉਨ੍ਹਾਂਕਿਹਾ ਕਿ ਅੱਜ ਉਨ੍ਹਾਂ  ਕੋਲ ਇੱਕੋ ਸਮੇਂ ਨਵੇਂ ਭਾਰਤ ਦੇ ਦੋ ਰਾਖਿਆਂ-ਕਿਸਾਨਾਂ ਅਤੇ ਵਿਗਿਆਨੀਆਂ – ਨਾਲ ਇੱਕਠੇ ਹੀ ਗੱਲ ਕਰਨ ਦਾ ਮੌਕਾ ਹੈ।  ਉਨ੍ਹਾਂਕਿਹਾ ਕਿ ਕ੍ਰਿਸ਼ੀ ਨੂੰ ਰੂਪਾਂਤਰਿਤ ਕਰਨ ਲਈ ਕਿਸਾਨਾਂ ਅਤੇ ਵਿਗਿਆਨੀਆਂ ਨੂੰ ਇਕੱਠੇ ਮਿਲਕੇ ਕੰਮ ਕਰਨ ਦੀ ਲੋੜ ਹੈ।

ਪ੍ਰਧਾਨਮੰਤਰੀ ਨੇ ਵਿਸ਼ੇਸ਼ ਰੂਪ ‘ਚ,  ਮੇਘਾਲਿਆ ਦਾ ਜ਼ਿਕਰ ਕੀਤਾ ਜਿਸ ਨੇ ਸਮੀਖਿਆਅਧੀਨ ਮਿਆਦ ਦੇ ਦੌਰਾਨ ਕ੍ਰਿਸ਼ੀ ਵਿੱਚ ਆਪਣੀਆਂ ਉਪਲੱਬਧੀਆਂ ਲਈ ਪੁਰਸਕਾਰ ਪ੍ਰਾਪਤ ਕੀਤਾ।

ਪ੍ਰਧਾਨਮੰਤਰੀ ਨੇ ਅਜ਼ਾਦੀ  ਦੇ ਬਾਅਦ ਤੋਂਕ੍ਰਿਸ਼ੀ ਵਿੱਚ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਸਾਡੇ ਕਿਸਾਨਾਂ ਦੀ ਭਾਵਨਾ ਅਤੇ ਸਖ਼ਤ ਮਿਹਨਤ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਅਨਾਜ,  ਦਾਲ਼ਾਂ,  ਫ਼ਲ਼ਾਂ ਤੇ ਸਬਜ਼ੀਆਂ ਅਤੇ ਦੁੱਧ ਦਾ ਰਿਕਾਰਡ ਉਤਪਾਦਨ ਹੋ ਰਿਹਾ ਹੈ। ਉਨ੍ਹਾਂਨੇ ਕਿਹਾ ਕਿ ਅੱਜ ਕ੍ਰਿਸ਼ੀ ਖੇਤਰ ਵਿੱਚ ਕਈ ਪ੍ਰਕਾਰ ਦੀਆਂ ਵਿਸ਼ਾਲ ਚੁਣੌਤੀਆਂ ਹਨ, ਜੋ ਕਿਸਾਨਾਂ ਦੀ ਆਮਦਨ ਘਟਾਉਂਦੀਆਂ ਹਨ ਅਤੇ ਉਨ੍ਹਾਂ  ਦੇ  ਨੁਕਸਾਨ ਅਤੇ ਖ਼ਰਚ ਨੂੰ ਵਧਾਉਂਦੀਆਂ ਹਨ। ਉਨ੍ਹਾਂਕਿਹਾ ਕਿ ਸਰਕਾਰ ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਸੰਪੂਰਨ ਪਹੁੰਚ ਨਾਲ ਕਾਰਜ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਸਾਡਾ ਟੀਚਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਅਤੇ ਕਿਸਾਨਾਂ  ਦੇ ਜੀਵਨ ਨੂੰ ਸਰਲ ਬਣਾਉਣਾ ਰਿਹਾ ਹੈ।

ਇਸ ਸੰਕਲਪ ਦੀ ਦਿਸ਼ਾ ਵਿੱਚ ਹੁਣ ਤੱਕ ਹੋਈ ਪ੍ਰਗਤੀ ਬਾਰੇ ਬੋਲਦਿਆਂ,  ਪ੍ਰਧਾਨਮੰਤਰੀ ਨੇ ਕਿਹਾ ਕਿ ਹੁਣ ਤੱਕ 11 ਕਰੋੜਤੋਂਜ਼ਿਆਦਾ ਭੂਮੀ ਸਿਹਤ ਕਾਰਡ ਵੰਡੇ ਜਾ ਚੁੱਕੇ ਹਨ।  ਯੂਰੀਆ ਦੇ 100% ਨਿੰਮ ਲੇਪਨ ਦਾ ਨਤੀਜਾ ਵੀ ਉਤਪਾਦਕਤਾ ਨੂੰ ਵਧਾਉਣ  ਦੇ ਇਲਾਵਾ,  ਖਾਦਾਂ ਉੱਤੇ ਖ਼ਰਚ ਨੂੰ ਘੱਟ ਕਰਨਦੇ ਰੂਪ ਵਿੱਚ ਵੀ ਸਾਹਮਣੇ ਆਇਆ ਹੈ।

ਉਨ੍ਹਾਂਕਿਹਾ ਕਿ ਪ੍ਰਧਾਨਮੰਤਰੀ ਫ਼ਸਲ ਬੀਮਾ ਯੋਜਨਾ ਜ਼ਰੀਏ ਪ੍ਰੀਮੀਅਮ ਘਟਾਇਆ ਗਿਆ ਹੈ,  ਬੀਮੇ’ਤੇ ਅਧਿਕਤਮ ਨਿਰਧਾਰਤ ਸੀਮਾ ਖ਼ਤਮ ਕਰ ਦਿੱਤੀ ਗਈ ਹੈ ਅਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਦਾਅਵਿਆਂ ਦੀ ਰਕਮ ਵਿੱਚ ਵਾਧਾ ਕੀਤਾ ਗਿਆ ਹੈ।  ਉਨ੍ਹਾਂਕਿਹਾ ਕਿ ਪ੍ਰਧਾਨਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਵਿੱਚ ਹਰੇਕ ਖੇਤ ਲਈ ਪਾਣੀ ਦੀ ਪਰਿਕਲਪਨਾ ਕੀਤੀ ਗਈ ਹੈ।  ਸਿੰਚਾਈ ਖੇਤਰ ਦੀ ਲੰਬਿਤਪ੍ਰੋਜੈਕਟਾਂਨੂੰ ਪੂਰਾ ਕਰਨ ਲਈ 80,000 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ।

ਉਨ੍ਹਾਂਕਿਹਾ ਕਿ ਕਿਸਾਨ ਸੰਪਦਾ ਯੋਜਨਾ ਖੇਤ ਤੋਂ ਬਜ਼ਾਰ ਤੱਕ ਸਪਲਾਈ ਲੜੀ ਨੂੰ ਮਜ਼ਬੂਤ ਬਣਾਉਣ ਅਤੇ ਆਧੁਨਿਕ ਕ੍ਰਿਸ਼ੀਬੁਨਿਆਦੀ ਢਾਂਚੇ ਦੀ ਸਿਰਜਣਾ ਵਿੱਚ ਸਹਾਇਤਾ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਹਾਲ ਦੇ ਬਜਟ ਵਿੱਚ ਐਲਾਨੇ ਗਏਓਪਰੇਸ਼ਨ ਗਰੀਨਸ ਕਿਸਾਨਾਂ ਲਈ ਫ਼ਲ਼ਾਂ ਅਤੇ ਸਬਜੀਆਂ, ਖ਼ਾਸਕਰਕੇ,  ਟਮਾਟਰ ,  ਪਿਆਜ਼ ਅਤੇ ਆਲੂ ਉਗਾਉਣ ‘ਚ ਲਾਭਦਾਇਕ ਹੋਵੇਗਾ।

ਉਨ੍ਹਾਂਕਿਹਾ ਕਿ ਕਿਸਾਨਾਂ  ਦੀ ਭਲਾਈ ਨਾਲ ਸਬੰਧਤ ਕਈ ਮਾਡਲ ਕਨੂੰਨ ਬਣਾਏ ਗਏ ਹਨ ਅਤੇ ਰਾਜਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਉਨ੍ਹਾਂਨੂੰ ਲਾਗੂ  ਕਰਨ।

ਪ੍ਰਧਾਨਮੰਤਰੀ ਨੇ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ’ਤੇ ਕੰਮ ਕਰ ਰਹੀ ਹੈ ਕਿ ਕਿਸਾਨਾਂ ਨੂੰ ਆਧੁਨਿਕ ਬੀਜ,  ਉਚਿਤ ਬਿਜਲੀ ਸਪਲਾਈ ਅਤੇ ਸਰਲ ਬਜ਼ਾਰ ਸੁਵਿਧਾ ਹਾਸਲ ਹੋ ਸਕੇ।

ਉਨ੍ਹਾਂਕਿਹਾ ਕਿ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਅਨੁਸੂਚਿਤ ਫ਼ਸਲਾਂ ਲਈ ਨਿਊਨਤਮ ਸਮਰਥਨ ਮੁੱਲ ( ਐੱਮਐੱਸਪੀ )  ਲਾਗਤ ਤੋਂ ਘੱਟੋ-ਘੱਟ ਡੇਢ  ਗੁਣਾ ਹੋਵੇਗਾ।  ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਲਾਗਤ ਵਿੱਚ ਕਿਰਤ,ਮਸ਼ੀਨਰੀ ਦਾ ਕਿਰਾਇਆ,  ਬੀਜਾਂ ਅਤੇ ਖਾਦਾਂ ਦੀ ਲਾਗਤ,  ਰਾਜ ਸਰਕਾਰ ਨੂੰ ਦਿੱਤਾ ਜਾ ਰਿਹਾ ਮਾਲੀਆ,  ਕਾਰਜਸ਼ੀਲ ਪੂੰਜੀ ਅਤੇ ਪੱਟੇ’ਤੇ ਦਿੱਤੀ ਗਈ ਭੂਮੀ ਦਾ ਕਿਰਾਇਆ ਜਿਹੇ ਤੱਤ ਸ਼ਾਮਲ ਹੋਣਗੇ।

ਪ੍ਰਧਾਨਮੰਤਰੀ ਨੇ ਕਿਹਾ ਕਿ ਕ੍ਰਿਸ਼ੀਮਾਰਕੀਟਿੰਗ ਸੁਧਾਰਾਂ ਲਈ ਵਿਆਪਕ ਕਦਮ ਚੁੱਕੇ ਜਾ ਰਹੇ ਹਨ।  ਗ੍ਰਾਮੀਣ ਰਿਟੇਲ ਬਜ਼ਾਰਾਂ ਨੂੰ ਥੋਕ ਅਤੇ ਗਲੋਬਲ ਬਜ਼ਾਰਾਂ ਨਾਲ ਜੋੜਨਾ ਮਹੱਤਵਪੂਰਨ ਹੈ।  ਉਨ੍ਹਾਂ ਕਿਹਾ ਕਿ ਹਾਲ ਦੇ ਆਮ ਬਜਟ ਵਿੱਚ ਗ੍ਰਾਮੀਣ ਰਿਟੇਲ ਕ੍ਰਿਸ਼ੀ ਬਜ਼ਾਰਾਂ ਦੀ ਕਲਪਨਾ ਕੀਤੀ ਗਈ ਹੈ। 22,000 ਗ੍ਰਾਮੀਣ ਹਾਟਾਂ ਨੂੰ ਜ਼ਰੂਰੀ ਬੁਨਿਆਦੀ ਢਾਂਚੇ ਨਾਲ ਅੱਪਗ੍ਰੇਡ ਕੀਤਾ ਜਾਵੇਗਾ ਅਤੇ ਏਪੀਐੱਮਸੀ ਅਤੇ ਈ-ਨਾਮ ਮੰਚ ਨਾਲ ਏਕੀਕ੍ਰਿਤਕੀਤਾ ਜਾਵੇਗਾ।

ਪ੍ਰਧਾਨਮੰਤਰੀ ਨੇ ਕਿਸਾਨ ਉਤਪਾਦਕ ਸੰਗਠਨਾਂ  ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ।  ਉਨ੍ਹਾਂ ਕਿਹਾ ਕਿ ਕਿਸਾਨ ਉਤਪਾਦਕ ਸੰਗਠਨਾਂ ਨੂੰਸਹਿਕਾਰੀਸੋਸਾਇਟੀਆਂ ਦੀ ਤਰਜ ‘ਤੇ ਇਨਕਮ ਟੈਕਸ ਵਿੱਚ ਰਾਹਤ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਜੈਵਿਕ ਉਤਪਾਦਾਂ ਲਈ ਈ-ਮਾਰਕੀਟਿੰਗ ਪੋਰਟਲ  ਨਾਲ ਕ੍ਰਿਸ਼ੀਮਾਰਕੀਟਿੰਗ ਸੁਧਾਰ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।  ਪ੍ਰਧਾਨਮੰਤਰੀ ਨੇ ਕਿਹਾ ਕਿ ਫਸਲਾਂ ਦੀਰਹਿੰਦ-ਖੂੰਹਦ ਨੂੰ ਜਲਾਉਣ ਦਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ ਅਤੇ ਅਗਰ ਮਸ਼ੀਨਾਂ ਰਾਹੀਂ ਇਸਨੂੰ ਫਿਰ ਤੋਂਭੂਮੀ ਨੂੰ ਵਾਪਸ ਕਰ ਦਿੱਤਾ ਜਾਵੇ ਤਾਂ ਇਸਦੇ ਲਾਭਦਾਇਕ ਪ੍ਰਭਾਵ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨਿਸ਼ਚਿਤ ਕਰੇਗੀ ਕਿ ਉਚਿਤਕ੍ਰਿਸ਼ੀ ਕਰਜ਼ੇ ਉਪਲੱਬਧ ਹੋਣ।

ਪ੍ਰਧਾਨਮੰਤਰੀ ਨੇ ਕਿਹਾ ਕਿ ਅਜਿਹੇ ਸਮਾਰੋਹ ਦੂਰ-ਦਰਾਜ  ਦੇ ਖੇਤਰਾਂ ਵਿੱਚ ਵੀ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।

 *****

 

 ਏਕੇਟੀ/ਵੀਜੇ