Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਅਤੇ ਫ਼ਸਲਾਂ ਨੂੰ ਮਨੁੱਖੀ ਜੀਵਨ ਦਾ ਅਧਾਰ ਦੱਸਣ ਵਾਲਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਖੇਤੀਬਾੜੀ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਹੀਂ ਹੈ, ਬਲਕਿ ਸਮਾਜ ਅਤੇ ਰਾਸ਼ਟਰ ਦੇ ਪੋਸ਼ਣ ਦਾ ਮੂਲ ਅਧਾਰ ਵੀ ਹੈ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:

“ਖੇਤੀਬਾੜੀ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਹੀਂ, ਸਗੋਂ ਸਮਾਜ ਅਤੇ ਰਾਸ਼ਟਰ ਦੇ ਪੋਸ਼ਣ ਦਾ ਮੂਲ ਅਧਾਰ ਹੈ। ਸਾਡੇ ਕਿਸਾਨ ਭਰਾਵਾਂ-ਭੈਣਾਂ ਦਾ ਪਸੀਨਾ ਜਦੋਂ ਮਿੱਟੀ ਵਿੱਚ ਮਿਲਦਾ ਹੈ ਤਾਂ ਉਹ ਅੰਨ ਬਣ ਕੇ ਦੇਸ਼-ਵਾਸੀਆਂ ਦੇ ਜੀਵਨ ਨੂੰ ਸਹਾਰਾ ਦਿੰਦਾ ਹੈ।”

ते कृषिं च सस्यं च मनुष्या उप जीवन्ति।
कृष्टराधिरुपजीवनीयो भवति य एवं वेद॥

#12YearsOfKisanSamriddhi”

ਖੇਤੀਬਾੜੀ ਅਤੇ ਫ਼ਸਲ ਹੀ ਮਨੁੱਖੀ ਜੀਵਨ ਦਾ ਅਧਾਰ ਹਨ। ਜੋ ਇਸ ਸਚਾਈ ਨੂੰ ਸਮਝਦਾ ਹੈ, ਉਹੀ ਖੇਤੀ ਦੇ ਕੰਮ ਨੂੰ ਸਹੀ ਤਰੀਕੇ ਨਾਲ ਕਰਦਾ ਹੈ ਅਤੇ ਉਸ ਦੇ ਰਾਹੀਂ ਹੀ ਸਮਾਜ ਦਾ ਪਾਲਣ-ਪੋਸ਼ਣ ਹੁੰਦਾ ਹੈ।

************

ਐੱਮਜੇਪੀਐੱਸ/ਐੱਸਐੱਸ/ਐੱਸਟੀ