Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਵਾਈਬ੍ਰੈਂਟ ਗੁਜਰਾਤ ਦੇ 9ਵੇਂ ਸੰਸਕਰਣ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਵਾਈਬ੍ਰੈਂਟ ਗੁਜਰਾਤ ਦੇ 9ਵੇਂ ਸੰਸਕਰਣ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਵਾਈਬ੍ਰੈਂਟ ਗੁਜਰਾਤ ਦੇ 9ਵੇਂ ਸੰਸਕਰਣ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਵਾਈਬ੍ਰੈਂਟ ਗੁਜਰਾਤ ਦੇ 9ਵੇਂ ਸੰਸਕਰਣ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰ ਸਥਿਤ ਮਹਾਤਮਾ ਗਾਂਧੀ ਪ੍ਰਦਰਸ਼ਨੀ ਸਹਿ ਸੰਮੇਲਨ ਕੇਂਦਰ ਵਿੱਚ ਵਾਈਬ੍ਰੈਂਟ ਗੁਜਰਾਤ ਦੇ 9ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਜ਼ਬੇਕਿਸਤਾਨ, ਰਵਾਂਡਾ, ਡੈੱਨਮਾਰਕ, ਚੈੱਕ ਗਣਰਾਜ ਅਤੇ ਮਾਲਟਾ ਦੇ ਰਾਸ਼ਟਰ ਪ੍ਰਮੁੱਖ ਹਾਜ਼ਰ ਸਨ। ਇਸ ਤੋਂ ਇਲਾਵਾ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਸਮੇਤ 30 ਹਜ਼ਾਰ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪ੍ਰਤੀਨਿਧੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ।

ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਅਤੇ ਕੰਪਨੀਆਂ ਨੂੰ ਭਾਰਤ ਆਉਣ ਅਤੇ ਇੱਥੇ ਨਿਵੇਸ਼ ਕਰਨ ਦਾ ਸੱਦਾ ਦਿੱਤਾ ਕਿਉਂਕਿ ਇੱਥੇ ਢਾਂਚਾ ਅਤੇ ਸੁਵਿਧਾਵਾਂ ਬਿਹਤਰ ਹੋਈਆਂ ਹਨ ਅਤੇ ਵਪਾਰ ਦੀ ਹਾਲਤ ਨਿਵੇਸ਼ਕ ਅਨੁਕੂਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ ਭਾਰਤ ਹੁਣ ਬਿਜ਼ਨਸ ਲਈ ਤਿਆਰ ਹੈ। ਪਿਛਲੇ ਚਾਰ ਸਾਲਾਂ ਦੌਰਾਨ ਵਪਾਰ ਕਰਨ ਵਿੱਚ ਅਸਾਨੀ ਸ਼੍ਰੇਣੀ ਵਿੱਚ ਭਾਰਤ ਨੇ 65 ਸਥਾਨਾਂ ਦੀ ਛਲਾ ਲਗਾਈ ਹੈ। ਮੈਂ ਆਪਣੀ ਟੀਮ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਨੂੰ ਕਿਹਾ ਹੈ ਤਾਂ ਜੋ ਭਾਰਤ ਆਉਣ ਵਾਲੇ ਸਾਲਾਂ ਵਿੱਚ ਇਸ ਪਹਿਲੇ 50 ਦੇਸ਼ਾਂ ਵਿੱਚ ਆ ਸਕੇ।” ਭਾਰਤ ਨੂੰ ਆਉਣ ਵਾਲੇ ਸਾਲਾਂ ਵਿੱਚ ਇਸ ਸ਼੍ਰੇਣੀ ਦੇ 50ਵੇਂ ਸਥਾਨ ਤੱਕ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਮੂਡੀ ਜਿਹੇ ਅੰਤਰਰਾਸ਼ਟਰੀ ਅਦਾਰਿਆਂ ਨੇ ਭਾਰਤੀ ਅਰਥ ਵਿਵਸਥਾ ਅਤੇ ਅਰਥ ਵਿਵਸਥਾ ਲਈ ਕੀਤੇ ਗਏ ਸੁਧਾਰਾਂ ਵਿੱਚ ਵਿਸ਼ਵਾਸ ਦਿਖਾਇਆ ਹੈ। ਜੀਐੱਸਟੀ ਦੇ ਲਾਗੂਕਰਨ ਨਾਲ ਲੈਣ-ਦੇਣ ਦੀ ਲਾਗਤ ਵਿੱਚ ਕਮੀ ਆਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੀ ਔਸਤ ਵਿਕਾਸ ਦਰ 7.3 % ਹੈ ਜੋ 1991 ਤੋਂ ਬਾਅਦ ਉੱਚਤਮ ਹੈ। ਇਸੇ ਨਾਲ ਔਸਤ ਮਹਿੰਗਾਈ ਦਰ 4.6% ਹੈ ਜੋ 1991 ਤੋਂ ਬਾਅਦ ਨਿਊਨਤਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਮੇਰੀ ਸਰਕਾਰ ਦਾ ਟੀਚਾ ਪ੍ਰਸ਼ਾਸਨ ਨੂੰ ਵਧਾਉਣਾ ਅਤੇ ਸਰਕਾਰ ਨੂੰ ਘੱਟ ਕਰਨਾ ਰਿਹਾ ਹੈ। ਅਸੀਂ ਆਪਣੀ ਅਰਥਵਿਵਸਥਾ ਵਿੱਚ ਸੁਧਾਰ ਦੇ ਲਈ ਮਹੱਤਵਪੂਰਨ ਸੰਰਚਨਾਤਮਕ ਸੁਧਾਰ ਕਰ ਰਹੇ ਹਨ। ਅਸੀਂ ਵਿਸ਼ਵ ਦੀ ਸਭ ਤੋਂ ਤੇਜ਼ ਗਤੀ ਨਾਲ ਵਧਣ ਵਾਲੀ ਅਰਥ ਵਿਵਸਥਾ ਹਾਂ। ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਸਟਾਰਟ ਅੱਪ ਦਾ ਸਭ ਤੋਂ ਵੱਡਾ ਪਰਿਤੰਤਰ ਹੈ। ਨੌਜੁਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਸਰਕਾਰ ਨੇ ਪੁਨਰਨਿਰਮਾਣ ਨੂੰ ਹੁਲਾਰਾ ਦਿੱਤਾ ਹੈ। ਡਿਜੀਟਲ ਇੰਡੀਆ ਅਤੇ ਸਕਿੱਲ ਇੰਡੀਆ ਜਿਹੇ ਪ੍ਰੋਗਰਾਮਾਂ ਨਾਲ ਮੇਕ ਇਨ ਇੰਡੀਆ ਪਹਿਲ ਨੂੰ ਸਹਾਇਤਾ ਮਿਲੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ 2017 ਵਿੱਚ ਭਾਰਤ ਵਿੱਚ ਰਿਕਾਰਡ ਤੋੜ ਸੈਲਾਨੀ ਆਏ ਹਨ। 2016 ਦੀ ਤੁਲਨਾ ਵਿੱਚ ਸੈਲਾਨੀਆਂ ਦੀ ਸੰਖਿਆ ਵਿੱਚ 14% ਦਾ ਵਾਧਾ ਹੋਇਆ ਹੈ। ਜਦੋਂਕਿ ਪੂਰੇ ਵਿਸ਼ਵ ਦੇ ਸੰਦਰਭ ਵਿੱਚ ਸਿਰਫ਼ 7% ਦਾ ਵਾਧਾ ਹੋਇਆ ਹੈ। ਪਿਛਲੇ ਚਾਰ ਸਾਲਾਂ ਦੇ ਦੌਰਾਨ ਹਵਾਈ ਯਾਤਰਾ ਵਿੱਚ ਦਸ ਤੋਂ ਵੱਧ ਪ੍ਰਤੀਸ਼ਤ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਭਾਰਤ ਅਸੀਮ ਸੰਭਾਵਨਾਵਾਂ ਵਾਲਾ ਦੇਸ਼ ਹੈ। ਇਹ ਇੱਕ ਮਾਤਰ ਦੇਸ਼ ਹੈ ਜੋ ਲੋਕਤੰਤਰ, ਡੈਮੋਗ੍ਰਾਫੀ ਅਤੇ ਮੰਗ ਦਾ ਵਿਕਲਪ ਦਿੰਦਾ ਹੈ।

ਵਾਈਬ੍ਰੈਂਟ ਗੁਜਰਾਤ ਸੰਮੇਲਨ ਦੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਪ੍ਰਮੁੱਖਾਂ ਦੀ ਹਾਜ਼ਰੀ ਨਾਲ ਇਹ ਇੱਕ ਗਲੋਬਲ ਮੰਚ ਬਣ ਗਿਆ ਹੈ। ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਅੰਤਰਰਾਸ਼ਟਰੀ ਸਹਿਯੋਗ ਸਿਰਫ਼ ਰਾਸ਼ਟਰੀ ਰਾਜਧਾਨੀ ਤੱਕ ਸੀਮਤ ਨਹੀਂ ਹੈ ਬਲਕਿ ਇਸ ਦਾ ਵਿਸਤਾਰ ਰਾਜਾਂ ਦੀਆਂ ਰਾਜਧਾਨੀਆਂ ਤੱਕ ਹੋ ਗਿਆ ਹੈ।

ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੁਪਾਣੀ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਨੀਤੀ ਅਧਾਰਿਤ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੂੰ ਯਕੀਨ ਦਿਵਾਇਆ ਕਿ ਵਪਾਰ ਨੂੰ ਅਸਾਨ ਬਣਾਉਣ ਦੇ ਲਈ ਹਰ ਸੰਭਵ ਸਹਾਇਤਾ ਤੇ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।

ਇਸ ਮੌਕੇ ‘ਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ, ਸ਼੍ਰੀ ਸ਼ਵਕਤ ਮਿਰਜ਼ੀਯੋਯੇਵ, ਡੈਨਮਾਰਕ ਦੇ ਪ੍ਰਧਾਨ ਮੰਤਰੀ, ਸ਼੍ਰੀ ਲਾਰਸ ਲੋਕ ਰਾਸ਼ਮਿਊਸਿਨ, ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ, ਸ਼੍ਰੀ ਐਂਡ੍ਰੇਜ ਬੇਬਿਸ ਅਤੇ ਮਾਲਟਾ ਦੇ ਪ੍ਰਧਾਨ ਮੰਤਰੀ, ਡਾ ਜੋਸਫ ਮਸਕਟ ਵੀ ਹਾਜ਼ਰ ਸਨ।

ਇਜ਼ਰਾਇਲ ਦੇ ਪ੍ਰਧਾਨ ਮੰਤਰੀ, ਬੇਂਜਾਮਿਨ ਨੇਤਨਿਯਾਹੂ ਨੇ ਵੀਡੀਓ ਕੌਨਫਰੈਂਸਿੰਗ ਦੇ ਜ਼ਰੀਏ ਇੱਕ ਵਿਸ਼ੇਸ਼ ਸੰਦੇਸ਼ ਦਿੰਦੇ ਹੋਏ ਕਿਹਾ ਕਿ ਗੁਜਰਾਤ ਸਾਡੇ ਦੋ ਵਿਅਕਤੀਆਂ ਦੇ ਦਰਮਿਆਨ ਸੁਖਦ ਸਬੰਧਾਂ ਨੂੰ ਰੇਖਾਂਕਿਤ ਕਰਦਾ ਹੈ। ਅਸੀਂ ਦੋਵੇਂ ਮਿਲ ਕੇ ਭਵਿੱਖ ਦੇ ਲਈ ਅਸੀਮ ਸੰਭਾਵਨਾਵਾਂ ਦਾ ਨਿਰਮਾਣ ਕਰ ਰਹੇ ਹਾਂ।

ਤਿੰਨ ਦਿਨਾ ਸਮਾਰੋਹ ਦੇ ਦੌਰਾਨ ਨਿਮਨ ਪ੍ਰਮੁੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ – ਗਲੋਬਲ ਕੋਸ਼ ਦੇ ਪ੍ਰਮੁੱਖਾਂ ਦੇ ਨਾਲ ਗੋਲਮੇਜ਼ ਸੰਮੇਲਨ, ਅਫ਼ਰੀਕਾ ਦਿਵਸ, ਐੱਮਐੱਸਐੱਮਈ ਸੰਮੇਲਨ, ਵਿਗਿਆਨ, ਤਕਨੀਕੀ ਇੰਜੀਨਿਅਰਿੰਗ ਅਤੇ ਗਣੀਤ ਸਿੱਖਿਆ ਅਤੇ ਸੋਧ ਵਿੱਚ ਸੰਭਾਵਨਾਵਾਂ ‘ਤੇ ਗੋਲਮੇਜ਼ ਬੈਠਕ ਆਦਿ। ਇਸ ਦੇ ਇਲਾਵਾ ਭਵਿੱਖ ਦੀਆਂ ਤਕਨੀਕਾਂ ਤੇ ਪੁਲਾੜ ਵਿੱਚ ਖੋਜ ‘ਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਬੰਦਰਗਾਹ ਅਧਾਰਿਤ ਵਿਕਾਸ ਵਿਸ਼ੇ ‘ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ।

ਵਾਈਬ੍ਰੈਂਟ ਗੁਜਰਾਤ ਸੰਮੇਲਨ ਦੇ ਪਹਿਲੇ ਐਡੀਸ਼ਨ ਦਾ ਆਯੋਜਨ 2003 ਵਿੱਚ ਕੀਤਾ ਗਿਆ ਸੀ। ਉਸ ਸਮੇਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਸੰਮੇਲਨ ਦਾ ਉਦੇਸ਼ ਗੁਜਰਾਤ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨਾ ਸੀ।

***

ਏਕੇਟੀ/ਵੀਜੇ/ਏਕੇ