Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸੋਮਨਾਥ ਮੰਦਿਰ ਵਿਖੇ ਮਹਾਪੂਜਾ ਅਤੇ ਕੁੰਭਾਭਿਸ਼ੇਕ ਕੀਤਾ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸੋਮਨਾਥ ਮੰਦਿਰ ਵਿਖੇ ਮਹਾਪੂਜਾ ਅਤੇ ਕੁੰਭਾਭਿਸ਼ੇਕ ਕੀਤਾ


ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਮਹਾਨ ਸੁਭਾਗ ਪ੍ਰਾਪਤ ਹੋਣਾ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਭਾਵੁਕ ਅਤੇ ਅਭੁੱਲ ਪਲਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਮੁੜ-ਨਿਰਮਿਤ ਸੋਮਨਾਥ ਮੰਦਿਰ ਦੇ 75 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ ਆਯੋਜਿਤ ਇਸ ਵਿਸ਼ੇਸ਼ ਮੌਕੇ ‘ਤੇ ਮਹਾਦੇਵ ਦੀ ਪੂਜਾ ਕਰਨਾ ਇੱਕ ਅਭੁੱਲ ਅਨੁਭਵ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਰਸ਼ਨ ਅਤੇ ਪੂਜਾ ਅਸੀਮ ਅਧਿਆਤਮਿਕ ਊਰਜਾ ਦਾ ਸਰੋਤ ਹੈ।

ਐਕਸ ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:

 “ਸੋਮਨਾਥ ਦੀ ਸ਼ਾਨਦਾਰ ਅਤੇ ਬ੍ਰਹਮ ਪਵਿੱਤਰ ਧਰਤੀ ‘ਤੇ ਮਹਾਦੇਵ ਦੇ ਚਰਣਾਂ ਵਿੱਚ ਮਹਾਪੂਜਾ ਅਤੇ ਕੁੰਭਾਭਿਸ਼ੇਕ ਦਾ ਪਰਮ ਸੁਭਾਗ ਪ੍ਰਾਪਤ ਕਰਨਾ ਜੀਵਨ ਦੇ ਅਤਿਅੰਤ ਭਾਵੁਕ ਅਤੇ ਅਭੁੱਲ ਪਲਾਂ ਵਿੱਚੋਂ ਇੱਕ ਹੈ। ਪ੍ਰਮਾਤਮਾ ਰੂਪੀ ਜਨਤਾ ਜਨਾਰਦਨ ਨੂੰ ਯਾਦ ਕਰਦੇ ਹੋਏ ਮਹਾਦੇਵ ਦੇ ਦਰਸ਼ਨ ਅਤੇ ਪੂਜਾ ਦਾ ਇਹ ਅਲੌਕਿਕ ਮੌਕਾ, ਦਿਲ ਨੂੰ ਅਤਿਅੰਤ ਅਧਿਆਤਮਿਕ ਊਰਜਾ, ਸ਼ਰਧਾ ਅਤੇ ਸ਼ਿਵ-ਚੇਤਨਾ ਨਾਲ ਭਰ ਦਿੱਤਾ ਗਿਆ ਹੈ।” 

“ਮੁੜ-ਨਿਰਮਿਤ ਸੋਮਨਾਥ ਮੰਦਿਰ ਦੇ 75 ਵਰ੍ਹੇ ਪੂਰੇ ਹੋਣ ਦੇ ਵਿਸ਼ੇਸ਼ ਮੌਕੇ ‘ਤੇ ਮਹਾਦੇਵ ਦੀ ਪੂਜਾ ਕਰਨਾ, ਮੇਰੇ ਲਈ ਇੱਕ ਅਜਿਹਾ ਅਨੁਭਵ ਹੈ ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗਾ। ਮਹਾਦੇਵ ਦੇ ਦਰਸ਼ਨ ਅਤੇ ਪੂਜਾ ਅਸੀਮ ਅਧਿਆਤਮਿਕ ਊਰਜਾ ਦਾ ਸਰੋਤ ਹੈ। ”

*******

ਐੱਮਜੇਪੀਐੱਸ/ਐੱਸਐੱਸ/ਆਰਪੀਕੇ/ ਏਕੇ