Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦੇ ਉਦਘਾਟਨ ਦੇ ਮੌਕੇ ‘ਤੇ ਦਿੱਤੇ ਗਏ ਆਪਣੇ ਭਾਸ਼ਣ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਡੋਦਰਾ ਵਿੱਚ ਸਰਦਾਰਧਾਮ ਹੋਸਟਲ ਦੇ ਉਦਘਾਟਨ ਦੇ ਮੌਕੇ ‘ਤੇ ਦਿੱਤੇ ਗਏ ਆਪਣੇ ਭਾਸ਼ਣ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਡੋਦਰਾ ਵਿਖੇ ਸਰਦਾਰਧਾਮ ਹੋਸਟਲ ਦੇ ਉਦਘਾਟਨ ਦੇ ਮੌਕੇ ‘ਤੇ ਦਿੱਤੇ ਗਏ ਆਪਣੇ ਭਾਸ਼ਣ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ, ਉਨ੍ਹਾਂ ਨੇ ਰਾਸ਼ਟਰ ਦੇ ਸਮੁੱਚੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਸਰਕਾਰ, ਸਮਾਜ ਅਤੇ 140 ਕਰੋੜ ਨਾਗਰਿਕਾਂ ਦੇ ਸਮੂਹਿਕ ਯਤਨਾਂ ਦੀ ਸ਼ਕਤੀ ‘ਤੇ ਵਿਸ਼ੇਸ਼ ਤੌਰ ‘ਤੇ ਚਾਨਣਾ ਪਾਇਆ। 

ਐਕਸ ‘ਤੇ ਪੋਸਟਾਂ ਦੀ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:

“ਵਡੋਦਰਾ ਵਿੱਚ ਸਰਦਾਰਧਾਮ ਹੌਸਟਲ ਦਾ ਉਦਘਾਟਨ ਕਰਕੇ ਬਹੁਤ ਸੰਤੋਸ਼ ਅਤੇ ਮਾਣ ਮਹਿਸੂਸ ਹੋਇਆ ਹੈ।”

 

 “ਵੱਡੀ ਤਬਦੀਲੀ ਅਤੇ ਬਿਹਤਰ ਨਤੀਜਿਆਂ ਦੇ ਲਈ ਸਮਾਜ ਅਤੇ ਸਰਕਾਰ ਦਾ ਇਕੱਠੇ ਮਿਲ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਰਾਸ਼ਟਰੀ ਸਿੱਖਿਆ ਨੀਤੀ ਇਸ ਦੀ ਇੱਕ ਵੱਡੀ ਉਦਾਹਰਣ ਹੈ।”

“ਸਾਡੇ ਬੇਟੇ-ਬੇਟੀਆਂ ਦੇ ਲਈ ਸਾਰੇ ਖੇਤਰਾਂ ਵਿੱਚ ਸੰਭਾਵਨਾਵਾਂ ਦੇ ਨਵੇਂ-ਨਵੇਂ ਦੁਆਰ ਖੁੱਲਣ, ਇਹ ਸਰਕਾਰ ਦੇ ਨਾਲ-ਨਾਲ ਸਮਾਜ ਦੀ ਵੀ ਜ਼ਿੰਮੇਵਾਰੀ ਹੈ। ਮੈਨੂੰ ਖੁਸ਼ੀ ਹੈ ਕਿ ਸਰਦਾਰਧਾਮ ਇਸ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾ ਰਿਹਾ ਹੈ।”

 

 “ਗੁਜਰਾਤ ਦੇ ਨਾਲ ਹੀ ਪੂਰਾ ਦੇਸ਼ ਗਲੋਬਲ ਸਪਲਾਈ ਚੇਨ ਦਾ ਵੱਡਾ ਕੇਂਦਰ ਬਣੇ, ਇਸ ਦਿਸ਼ਾ ਵਿੱਚ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ ਵਡੋਦਰਾ ਦੀ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਹੋਣ ਵਾਲੀ ਹੈ।”

 “140 ਕਰੋੜ ਲੋਕ ਇਕ ਕਦਮ ਅੱਗੇ ਵਧਦੇ ਹਨ, ਤਾਂ ਦੇਸ਼ ਵੀ 140 ਕਰੋੜ ਕਦਮ ਅੱਗੇ ਵਧਦਾ ਹੈ। ਇਸ ਲਈ ਵਿਸ਼ਵਵਿਆਪੀ ਸੰਕਟ ਦੇ ਮੌਜੂਦਾ ਦੌਰ ਵਿੱਚ ਦੇਸ਼ਵਾਸੀਆਂ ਨੂੰ ਮੇਰੀ ਕੁਝ ਵਿਸ਼ੇਸ਼ ਤਾਕੀਦ….”

 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ/ਏਕੇ