Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਰੇਜ਼ ਘਾਟੀ ਵਿੱਚ, ਫੌਜ ਅਤੇ ਬੀ ਐੱਸ ਐੱਫ ਦੇ ਜਵਾਨਾਂ ਨਾਲ ਦੀਵਾਲੀ ਮਨਾਈ

ਪ੍ਰਧਾਨ ਮੰਤਰੀ ਨੇ ਗੁਰੇਜ਼ ਘਾਟੀ ਵਿੱਚ, ਫੌਜ ਅਤੇ ਬੀ ਐੱਸ ਐੱਫ ਦੇ ਜਵਾਨਾਂ ਨਾਲ ਦੀਵਾਲੀ ਮਨਾਈ

ਪ੍ਰਧਾਨ ਮੰਤਰੀ ਨੇ ਗੁਰੇਜ਼ ਘਾਟੀ ਵਿੱਚ, ਫੌਜ ਅਤੇ ਬੀ ਐੱਸ ਐੱਫ ਦੇ ਜਵਾਨਾਂ ਨਾਲ ਦੀਵਾਲੀ ਮਨਾਈ

ਪ੍ਰਧਾਨ ਮੰਤਰੀ ਨੇ ਗੁਰੇਜ਼ ਘਾਟੀ ਵਿੱਚ, ਫੌਜ ਅਤੇ ਬੀ ਐੱਸ ਐੱਫ ਦੇ ਜਵਾਨਾਂ ਨਾਲ ਦੀਵਾਲੀ ਮਨਾਈ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਦੀਵਾਲੀ ਭਾਰਤੀ ਫੌਜ ਅਤੇ ਬੀ ਐੱਸ ਐੱਫ ਦੇ ਜਵਾਨਾਂ ਨਾਲ ਕਸ਼ਮੀਰ ਦੇ ਗੁਰੇਜ਼ ਸੈਕਟਰ ਵਿੱਚ ਅਸਲ ਕੰਟਰੋਲ ਲਾਈਨ ਨੇੜੇ ਮਨਾਈ। ਉਹ ਦੋ ਘੰਟੇ ਤੱਕ ਉੱਥੇ ਰਹੇ। ਇਹ ਲਗਾਤਾਰ ਚੌਥੀ ਦੀਵਾਲੀ ਹੈ ਜੋ ਪ੍ਰਧਾਨ ਮੰਤਰੀ ਨੇ ਸਰਹੱਦ ਉੱਤੇ ਜਵਾਨਾਂ ਨਾਲ ਮਨਾਈ।

ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਮਿਠਾਈਆਂ ਪੇਸ਼ ਕੀਤੀਆਂ ਅਤੇ ਉਨ੍ਹਾਂ ਨਾਲ ਵਧਾਈਆਂ ਦਾ ਅਦਾਨ ਪ੍ਰਦਾਨ ਕੀਤਾ।

ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਜਿਆਂ ਵਾਂਗ ਉਹ ਵੀ ਦੀਵਾਲੀ ਆਪਣੇ ਪਰਿਵਾਰ ਨਾਲ ਮਨਾਉਣਾ ਚਾਹੁੰਦੇ ਸਨ । ਇਸ ਲਈ ਹੀ ਉਹ ਹਥਿਆਰਬੰਦ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਲਈ ਇੱਥੇ ਆਏ ਹਨ ਕਿਉਂਕਿ ਉਹ ਇਨ੍ਹਾਂ ਜਵਾਨਾਂ ਨੂੰ ਹੀ ‘ਆਪਣਾ ਪਰਿਵਾਰ’ ਮੰਨਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਦੋਂ ਹਥਿਆਰਬੰਦ ਬਲਾਂ ਦੇ ਜਵਾਨਾਂ ਅਤੇ ਸਿਪਾਹੀਆਂ ਨਾਲ ਆਪਣਾ ਸਮਾਂ ਬਿਤਾਉਂਦੇ ਹਨ ਤਾਂ ਉਨ੍ਹਾਂ ਨੂੰ ਨਵੀਂ ਊਰਜਾ ਮਿਲਦੀ ਹੈ। ਉਨ੍ਹਾਂ ਨੇ ਏਨੇ ਸਖਤ ਹਾਲਾਤ ਵਿੱਚ ਕੰਮ ਕਰ ਰਹੇ ਜਵਾਨਾਂ ਦੀ ਸਹਿਨਸ਼ੀਲਤਾ ਅਤੇ ਸਾਧਨਾ ਦੀ ਪ੍ਰਸ਼ੰਸਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਅੱਜ ਦੇ ਇਕੱਠ ਵਿੱਚ ਜੋ ਜਵਾਨ ਸ਼ਾਮਲ ਹੋਏ ਹਨ, ਉਹ ਰੋਜ਼ ਬਾਕਾਇਦਾ ਯੋਗ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਯਕੀਨੀ ਤੌਰ ‘ਤੇ ਉਨ੍ਹਾਂ ਦੀਆਂ ਯੋਗਤਾਵਾਂ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਵਿੱਚ ਸ਼ਾਂਤੀ ਦੀ ਭਾਵਨਾ ਪੈਦਾ ਹੋਵੇਗੀ।

ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਤੋਂ ਸੇਵਾ ਮੁਕਤ ਹੋਣ ਵਾਲੇ ਜਵਾਨ ਬਹੁਤ ਵਧੀਆ ਯੋਗ ਦੇ ਟ੍ਰੇਨਰ ਬਣ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਉਸ ਨਵੇਂ ਵਾਅਦੇ ਦਾ ਵੀ ਜ਼ਿਕਰ ਕੀਤਾ ਜੋ ਕਿ ਹਰ ਭਾਰਤੀ ਨਾਗਰਿਕ ਨੇ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਉੱਤੇ 2022 ਤੱਕ ਪੂਰਾ ਕਰਨਾ ਹੈ। ਉਨ੍ਹਾਂ ਜਵਾਨਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਰੋਜ਼ਾਨਾ ਦੇ ਕੰਮਾਂ ਅਤੇ ਫਰਜ਼ਾਂ ਵਿੱਚ ਨਵਾਂਪਣ ਲਿਆਉਣ ਤਾਂ ਕਿ ਇਹ ਅਸਾਨ ਅਤੇ ਸੁਰੱਖਿਅਤ ਬਣ ਸਕਣ। ਉਨ੍ਹਾਂ ਦੱਸਿਆ ਕਿ ਕਿਵੇਂ ਵਧੀਆ ਖੋਜਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਅਤੇ ਸੈਨਾ ਦਿਵਸ, ਜਲ ਸੈਨਾ ਦਿਵਸ ਅਤੇ ਹਵਾਈ ਸੈਨਾ ਦਿਵਸ ਉੱਤੇ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਹਥਿਆਰਬੰਦ ਬਲਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਹੋਰ ਚੰਗਾ ਬਣਾਉਣ ਲਈ ਹਰ ਸਬੰਧਤ ਤਰੀਕੇ ਨਾਲ ਵਚਨਬੱਧ ਹੈ।

ਥਲ ਸੈਨਾ ਮੁਖੀ ਜਨਰਲ ਬਿਪਨ ਰਾਵਤ, ਅਤੇ ਥਲ ਸੈਨਾ ਦੇ ਹੋਰ ਉੱਚ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਸੈਲਾਨੀ ਕਿਤਾਬ ਵਿੱਚ ਲਿਖਿਆ, ”ਆਪਣੇ ਨਜ਼ਦੀਕੀਆਂ ਤੋਂ ਦੂਰ ਰਹਿ ਕੇ ਮਾਤ ਭੂਮੀ ਦੀ ਰਾਖੀ ਕਰਨ ਲਈ ਸਾਰੇ ਫੌਜੀ ਰਾਸ਼ਟਰੀ ਸਰਹੱਦ ਉੱਤੇ ਬੈਠੇ ਦਲੇਰੀ ਅਤੇ ਸਮਰਪਣ ਦੇ ਚਿੰਨ੍ਹ ਹਨ। ਮੈਨੂੰ ਦੀਵਾਲੀ ਦਾ ਤਿਉਹਾਰ ਤੁਹਾਡੇ ਨਾਲ ਮਨਾਉਣ ਦਾ ਮੌਕਾ ਮਿਲਿਆ ਹੈ, ਇਸ ਤਿਉਹਾਰ ਦੇ ਮੌਕੇ ਉੱਤੇ ਸਰਹੱਦ ਉੱਤੇ ਬਹਾਦਰ ਫੌਜੀਆਂ ਦੀ ਮੌਜੂਦਗੀ ਆਸ ਦੇ ਦੀਪਕ ਜਗਾਉਂਦੀ ਹੈ ਅਤੇ ਕਰੋੜਾਂ ਭਾਰਤੀਆਂ ਦੇ ਮਨਾਂ ਵਿੱਚ ਨਵੀਂ ਊਰਜਾ ਪੈਦਾ ਕਰਦੀ ਹੈ।

‘ਨਿਊ ਇੰਡੀਆ’ ਦਾ ਸੁਪਨਾ ਪੂਰੀ ਕਰਨ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ। ਫੌਜ ਵੀ ਇਸ ਪ੍ਰੋਗਰਾਮ ਦਾ ਇੱਕ ਹਿੱਸਾ ਹੈ।

ਦੀਵਾਲੀ ਉੱਤੇ ਤੁਹਾਨੂੰ ਸਭ ਨੂੰ ਵਧਾਈਆਂ।”

******

ਏਕੇਟੀ/ਐੱਨਟੀ