ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਦਾ ਦੌਰਾ ਕੀਤਾ, ਅਤੇ ਕਈ ਵਿਕਾਸ ਪ੍ਰੋਜੈਕਟ ਲਾਂਚ ਕੀਤੇ।
ਪੰਡਿਤ ਦੀਨਦਿਆਲ ਉਪਾਧਿਆਏ ਪੁਰਾਤੱਤਵ ਸੰਸਥਾਨ ਵਿਖੇ, ਪ੍ਰਧਾਨ ਮੰਤਰੀ ਨੇ ਵੀਡੀਓ ਲਿੰਕ ਰਾਹੀਂ ਮੈਟਰੋ ਦੇ ਨੌਇਡਾ ਸਿਟੀ ਸੈਂਟਰ-ਨੌਇਡਾ ਇਲੈਕਟ੍ਰੌਨਿਕ ਸਿਟੀ ਸੈਕਸ਼ਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਖੁਰਜਾ ਅਤੇ ਬਿਹਾਰ ਦੇ ਬਕਸਰ ਵਿਖੇ 1320 ਮੈਗਾਵਾਟ ਦੇ ਦੋ ਥਰਮਲ ਪਾਵਰ ਪਲਾਂਟਾਂ ਦਾ ਨੀਂਹ ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਪੁਰਾਤੱਤਵ ਸੰਸਥਾਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕੈਂਪਸ ਵਿਖੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਅਤੇ ਸ਼ਰਧਾਸੁਮਨ ਅਰਪਿਤ ਕੀਤੇ। ਬਾਅਦ ਵਿੱਚ ਉਨ੍ਹਾਂ ਨੇ ਸੰਸਥਾਨ ਦੇ ਕੈਂਪਸ ਵਿੱਚ ਦੀਨਦਿਆਲ ਮਿਊਜ਼ੀਅਮ ਦਾ ਦੌਰਾ ਵੀ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਇਡਾ ਪੂਰੀ ਤਰ੍ਹਾਂ ਇੱਕ ਨਵਾਂ ਰੂਪ ਲੈ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਨੌਇਡਾ ਹੁਣ ਵਿਕਾਸ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਹੋਰ ਕਿਹਾ ਕਿ ਨੌਇਡਾ ਦੇਸ਼ ਦੇ ਮੇਕ ਇਨ ਇੰਡੀਆ ਦੇ ਕੇਂਦਰ ਦੇ ਰੂਪ ‘ਚ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਨੌਇਡਾ ‘ਚ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਫੈਕਟਰੀ ਸਮੇਤ, ਉੱਥੇ ਮੌਜੂਦ ਕਈ ਇਲੈਕਟ੍ਰੌਨਿਕ ਕੰਪਨੀਆਂ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਉੱਤਰ ਪ੍ਰਦੇਸ਼ ਦੇ ਜੇਵਰ ਵਿੱਚ ਬਣਾਇਆ ਜਾ ਰਿਹਾ ਹੈ। ਇਸ ਦੇ ਬਣਨ ਨਾਲ ਨਾ ਕੇਵਲ ਲੋਕਾਂ ਨੂੰ ਸੁਵਿਧਾ ਹੋਵੇਗੀ ਬਲਕਿ ਇਹ ਆਰਥਿਕ ਤੌਰ ‘ਤੇ ਵੀ ਉੱਤਰ ਪ੍ਰਦੇਸ਼ ਲਈ ਲਾਭਦਾਇਕ ਹੋਵੇਗਾ। ਉਨ੍ਹਾਂ ਨੇ ਦੇਸ਼ ਭਰ ਵਿੱਚ ਬਣ ਰਹੇ ਕਈ ਹੋਰ ਹਵਾਈ ਅੱਡਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਹੋਰ ਕਿਹਾ ਕਿ ਉਡਾਨ ਯੋਜਨਾ ਰਾਹੀਂ ਕੇਂਦਰ ਸਰਕਾਰ ਛੋਟੇ ਸ਼ਹਿਰਾਂ ਨੂੰ ਏਅਰ ਕਨੈਕਟੀਵਿਟੀ ਪ੍ਰਦਾਨ ਕਰਨ ਪ੍ਰਤੀ ਪ੍ਰਤੀਬੱਧ ਹੈ।
ਭਾਰਤ ਵਿੱਚ ਬਿਜਲੀ ਖੇਤਰ ਨੂੰ ਸੁਧਾਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਉਤਪਾਦਨ ਦੇ ਸਾਰੇ ਚਾਰ ਪਹਿਲੂਆਂ- ਉਤਪਾਦਨ, ਪ੍ਰਸਾਰਣ, ਵੰਡ ਅਤੇ ਕਨੈਕਸ਼ਨ ‘ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਪਹੁੰਚ ਨਾਲ ਬਿਜਲੀ ਖੇਤਰ ਵਿੱਚ ਪੂਰੀ ਤਰ੍ਹਾਂ ਪਰਿਵਰਤਨ ਆਇਆ ਹੈ ਅਤੇ ਇੱਕ ਰਾਸ਼ਟਰ, ਇੱਕ ਗ੍ਰਿੱਡ ਦੀ ਕਲਪਨਾ ਹੁਣ ਸਾਕਾਰ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਸਰਕਾਰ ਨੇ ਅਖੁੱਟ ਊਰਜਾ ਖੇਤਰ ‘ਤੇ ਵੀ ਪੂਰਾ ਧਿਆਨ ਦਿੱਤਾ ਹੈ। ਉਨ੍ਹਾਂ ਹੋਰ ਕਿਹਾ ਕਿ ‘ਇੱਕ ਵਿਸ਼ਵ, ਇੱਕ ਸੂਰਜ ਅਤੇ ਇੱਕ ਗ੍ਰਿੱਡ’ ਉਨ੍ਹਾਂ ਦਾ ਸੁਪਨਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਕਸਰ ਅਤੇ ਖੁਰਜਾ ਵਿਖੇ ਲਾਂਚ ਕੀਤੇ ਗਏ ਥਰਮਲ ਪਾਵਰ ਪਲਾਂਟ ਭਾਰਤ ਦੇ ਵਿਕਾਸ ਨੂੰ ਗਤੀ ਦੇਣਗੇ ਅਤੇ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਗੁਆਂਢੀ ਰਾਜਾਂ ‘ਚ ਬਿਜਲੀ ਦੀ ਉਪਲੱਬਧਤਾ ਨੂੰ ਬਦਲ ਦੇਣਗੇ। ਉਹ ਪਿਛਲੇ ਸਾਢੇ ਚਾਰ ਵਰ੍ਹਿਆਂ ਵਿੱਚ ਬਿਜਲੀ ਉਤਪਾਦਨ ਵਿੱਚ ਹੋਏ ਵੱਡੇ ਵਾਧੇ ਬਾਰੇ ਬੋਲੇ।
ਪੰਡਿਤ ਦੀਨਦਿਆਲ ਉਪਾਧਿਆਏ ਪੁਰਾਤੱਤਵ ਸੰਸਥਾਨ ਦਾ ਉਦਘਾਟਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਸਥਾਨ ਭਾਰਤ ਅਤੇ ਵਿਸ਼ਵ ਭਰ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਨਵਾਂ ਭਾਰਤ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਇਹ 125 ਕਰੋੜ ਭਾਰਤੀਆਂ ਦੀ ਤਾਕਤ ਅਤੇ ਸਮਰਥਨ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਪ੍ਰਤੀ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਆਤੰਕਵਾਦੀਆਂ ਨੂੰ ਕਰਾਰਾ ਜਵਾਬ ਦੇਣ ਲਈ ਸੈਨਿਕਾਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਆਤੰਕਵਾਦ ਵਿਰੁੱਧ ਸਖ਼ਤ ਫੈਸਲੇ ਲੈਂਦੀ ਰਹੇਗੀ।
*****
ਏਕੇਟੀ/ਐੱਸਐੱਚ
नोएडा में आज एक और महत्वपूर्ण काम हुआ है।
— PMO India (@PMOIndia) March 9, 2019
देश की समृद्ध सांस्कृतिक विरासत, हमारी सभ्यता से जुड़े अहम स्थान दीनदयाल उपाध्याय इंस्टीट्यूट ऑफ आर्कियॉलॉजी का एक भव्य कैंपस यहां बनकर तैयार हुआ है।
25 एकड़ में फैला ये परिसर भारत के गौरवशाली अतीत के अनुकूल है: PM
अब दुनिया भर के रिसर्च स्कॉलर, स्टूडेंट यहां पर आधुनिक सुविधाओं के साथ भारत की समृद्ध विरासत,
— PMO India (@PMOIndia) March 9, 2019
हमारे अध्यात्म,
हमारे मंदिरों,
हमारे ग्रंथों,
हमारे शिल्प,
हमारी कला,
हर पहलू का विस्तार से अध्ययन कर पाएंगे: PM
आपको कितने ही उदाहरण मिल जाएंगे जब पहले की सरकारों ने अपने रागदरबारी को ईनाम देने के लिए आर्कियोलॉजी के हिसाब से महत्वपूर्ण इमारतों के बगल में अपने बंगले बनाने की इजाजत दे दी।
— PMO India (@PMOIndia) March 9, 2019
दिल्ली में ही ऐसे कितने मामले हैं।
मीडिया के साथी थोड़ी छानबीन करें, तो सारा सच सामने आ जाएगा: PM
26 नवंबर, 2008 को मुंबई में पाकिस्तान से आए आतंकियों ने आतंकी हमला किया था।
— PMO India (@PMOIndia) March 9, 2019
सारे सबूत पाकिस्तान में बैठे आतंक के आकाओं की तरफ जा रहे थे।
लेकिन भारत ने क्या किया, पाकिस्तान को कैसे जवाब दिया?: PM
खबरें तो ये भी हैं कि उस समय भी हमारी वायुसेना ने कहा था कि हमें खुली छूट दीजिए।
— PMO India (@PMOIndia) March 9, 2019
लेकिन हमारे सुरक्षाबलों को छूट नहीं दी गई।
उनके हाथ-पैर बाँध कर कहा गया कि आतंक का मुकाबला करिए।
क्या ऐसे देश की सुरक्षा होती है, क्या देश के दुश्मन के साथ ऐसी नरमी दिखनी चाहिए?: PM