Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚੱਕਰਵਾਤ ‘ਓਖੀ’ ਤੋਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ, ਲਕਸ਼ਦੀਪ, ਤਮਿਲ ਨਾਡੂ ਅਤੇ ਕੇਰਲ ਵਿੱਚ ਚੱਕਰਵਾਤ ਤੋਂ ਰਾਹਤ ਸਬੰਧੀ ਉਪਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ


ਪ੍ਰਧਾਨ ਮੰਤਰੀ ਨੇ ਚੱਕਰਵਾਤ  ਨਾਲ ਪ੍ਰਭਾਵਿਤ ਰਾਜਾਂ ਲਈ ਰਾਹਤ ਉਪਾਵਾਂ ਦੇ ਪੈਕੇਜ ਦਾ ਐਲਾਨ ਕੀਤਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਕਸ਼ਦੀਪ, ਤਮਿਲ ਨਾਡੂ ਅਤੇ ਕੇਰਲ ਦੇ ਚੱਕਰਵਾਤ ਤੁਫ਼ਾਨ ‘ਓਖੀ’ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਤੁਫ਼ਾਨ ਨਾਲ ਪ੍ਰਭਾਵਿਤ ਲੋਕਾਂ, ਮਛੇਰਿਆਂ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਕਵਰੱਤੀ ਅਤੇ ਕੰਨਿਆਕੁਮਾਰੀ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਤਿਰੁਵਨੰਤਪੁਰਮ ਦੇ ਨਜ਼ਦੀਕ ਅਵਿਵਸਥਿਤ ਪਿੰਡ ਪੁੰਨਤੁਰਾ ਦਾ ਵੀ ਦੌਰਾ ਕੀਤਾ, ਜੋ ਇਸ ਚੱਕਰਵਾਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਹੈ। ਚੱਕਰਵਾਤ ਨਾਲ ਹੋਈਆਂ ਪ੍ਰੇਸ਼ਾਨੀਆਂ ਨੂੰ ਲੋਕਾਂ ਨੇ ਪ੍ਰਧਾਨ ਮੰਤਰੀ ਨਾਲ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਇਸ ਸੰਕਟ ਸਮੇਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

ਪ੍ਰਧਾਨ ਮੰਤਰੀ ਨੇ ਕਵਰੱਤੀ, ਕੰਨਿਆਕੁਮਾਰੀ ਅਤੇ ਤਿਰੁਵਨੰਤਪੁਰਮ ਵਿੱਚ ਮੌਜੂਦਾ ਸਥਿਤੀ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਲਈ ਅਲੱਗ-ਅਲੱਗ ਮੀਟਿੰਗਾਂ ਕੀਤੀਆਂ। ਕੇਰਲ, ਤਮਿਲ ਨਾਡੂ ਦੇ ਮੁੱਖ ਮੰਤਰੀ, ਤਮਿਲ ਨਾਡੂ ਦੇ ਉਪ ਮੁੱਖ ਮੰਤਰੀ, ਲੋਕ ਸਭਾ ਦੇ ਡਿਪਟੀ ਸਪੀਕਰ ਅਤੇ ਲਕਸ਼ਦੀਪ ਦੇ ਪ੍ਰਸ਼ਾਸਕ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਸਮੀਖਿਆ ਮੀਟਿੰਗਾਂ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਚੱਕਰਵਾਤ ਨਾਲ ਪ੍ਰਭਾਵਿਤ ਰਾਜਾਂ ਦੀ ਰਾਹਤ ਪੈਕੇਜ ਅਤੇ ਰਾਹਤ ਉਪਾਵਾਂ ਨਾਲ ਹਰ ਸੰਭਵ ਮਦਦ ਕਰੇਗੀ।

  • ਕੇਂਦਰ ਸਰਕਾਰ ਕੇਰਲ, ਤਮਿਲ ਨਾਡੂ ਅਤੇ ਲਕਸ਼ਦੀਪ ਲਈ ਤੁਰੰਤ 325 ਕਰੋੜ ਰੁਪਏ ਦੀ ਆਰਥਿਕ ਮਦਦ ਜਾਰੀ ਕਰੇਗੀ।
  • ਪ੍ਰਧਾਨ ਮੰਤਰੀ ਵੱਲੋਂ ਅੱਜ ਐਲਾਨ ਕੀਤੀ ਗਈ ਆਰਥਿਕ ਮਦਦ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਤਮਿਲ ਨਾਡੂ ਨੂੰ 280 ਕਰੋੜ ਰੁਪਏ ਕੇਰਲ ਨੂੰ ਦਿੱਤੇ ਗਏ 76 ਕਰੋੜ ਰੁਪਏ ਦੀ ਕੀਤੀ ਆਰਥਿਕ ਮਦਦ ਤੋਂ ਅਲੱਗ ਹੈ।
  • ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੇਂਦਰ ਸਰਕਾਰ ਓਖੀ ਚੱਕਰਵਾਤ ਕਾਰਨ ਨੁਕਸਾਨੇ ਗਏ ਲਗਭਗ 1400 ਮਕਾਨਾਂ ਦੇ ਪੁਨਰਨਿਰਮਾਣ ਵਿੱਚ ਮਦਦ ਕਰੇਗੀ। ਇਸ ਯੋਜਨਾ ਤਹਿਤ ਹਰੇਕ ਲਾਭਪਾਤਰੀ ਨੂੰ ਨਵੇਂ ਘਰ ਦੇ ਨਿਰਮਾਣ ਲਈ ਡੇਢ ਲੱਖ ਰੁਪਏ ਤੱਕ ਦੀ ਮਦਦ ਕੀਤੀ ਜਾਵੇਗੀ।
  • ਬੀਮਾ ਕੰਪਨੀਆਂ ਨੂੰ ਓਖੀ ਚੱਕਰਵਾਤ ਪੀੜਤਾਂ ਦੇ ਦਾਅਵਿਆਂ ਨੂੰ ਜਲਦੀ ਨਾਲ ਨਿਪਟਾਉਣ ਦੀ ਸਲਾਹ ਦਿੱਤੀ ਗਈ ਹੈ।
  • ਚੱਕਰਵਾਤ ਕਾਰਨ ਜਾਨਾਂ ਗਵਾਉਣ ਵਾਲਿਆਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਦੀ ਅਨੁਗ੍ਰਹਿ ਅਨੁਦਾਨ ਰਾਸ਼ੀ (ex-gratia) ਅਤੇ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 50,000 ਰੁਪਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ (ਪੀਐੱਮਐੱਨਆਰਐੱਫ) ਵਿੱਚੋਂ ਦੇਣ ਦੀ ਪ੍ਰਵਾਨਗੀ ਦਿੱਤੀ ਹੈ।

ਇਸ ਤੋਂ ਪਹਿਲਾਂ ਸਮੀਖਿਆ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੂੰ ਚੱਕਰਵਾਤ ਓਖੀ ਦੇ ਅਸਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਖੇਤਰ ਵਿੱਚ ਪਿਛਲੇ 125 ਸਾਲਾਂ ਵਿੱਚ ਇਸ ਤਰ੍ਹਾਂ ਦਾ ਇਹ ਤੀਜਾ ਚੱਕਰਵਾਤ ਸੀ। ਇਹ ਚੱਕਰਵਾਤ 30 ਨਵੰਬਰ, 2017 ਨੂੰ ਆਇਆ ਅਤੇ ਉਸੇ ਦਿਨ ਤਲਾਸ਼ ਅਤੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਭਾਰਤੀ ਤਟ ਰੱਖਿਅਕ ਬਲ ਵੱਲੋਂ ਤਲਾਸ਼ ਅਤੇ ਬਚਾਅ ਕਾਰਜਾਂ ਲਈ 20 ਸਤਹੀ ਪਲੈਟਫਾਰਮਾਂ ਸਮੇਤ ਕੁੱਲ 197 ਸਮੁੰਦਰੀ ਜਹਾਜ਼ ਦਿਨ ਸ਼ਾਮਲ ਕੀਤੇ ਗਏ ਅਤੇ ਲਗਭਗ 186 ਉਡਾਣ ਘੰਟਿਆਂ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਭਾਰਤੀ ਨੇਵੀ ਨੇ 10 ਜਹਾਜ਼ਾਂ ਅਤੇ 7 ਤਰ੍ਹਾਂ ਦੇ ਏਅਰਕਰਾਫਟਾਂ ਨਾਲ ਕੁੱਲ 156 ਸਮੁੰਦਰੀ ਜਹਾਜ਼ ਦਿਨ ਅਤੇ 399 ਉਡਾਣ ਘੰਟਿਆਂ ਦੀ ਵਰਤੋਂ ਕੀਤੀ। ਇਸ ਰਾਹਤ ਕਾਰਜ ਵਿੱਚ ਕੁੱਲ 183 ਮਛੇਰੇ ਅਤੇ ਸਿਵਲ ਪ੍ਰਸ਼ਾਸਨ ਦੇ ਕਰਮਚਾਰੀਆਂ ਨੂੰ ਬਚਾਇਆ ਗਿਆ। ਹੁਣ ਤੱਕ ਕੁੱਲ 845 ਮਛੇਰਿਆਂ ਨੂੰ ਬਚਾਇਆ ਜਾ ਚੁੱਕਾ ਹੈ।

ਪ੍ਰਧਾਨ ਮੰਤਰੀ ਨੂੰ ਸੂਚਨਾ ਦਿੱਤੀ ਗਈ ਕਿ ਤਟ ਤੋਂ 700 ਸਮੁੰਦਰੀ ਮੀਲ ਤੋਂ ਵੀ ਜ਼ਿਆਦਾ ਦੂਰੀ ਤੱਕ ਨਿਗਰਾਨੀ ਕੀਤੀ ਗਈ ਹੈ।

******

ਏਕੇਟੀ/ਐੱਨਟੀ/ਐੱਚਐੱਸ