Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਨਤਕ ਸਿਹਤ ਨਾਲ ਜੁੜੇ ਨਤੀਜਿਆਂ ਵਿੱਚ ਸੁਧਾਰ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਮੁੱਖ ਪਹਿਲਕਦਮੀਆਂ ਦੇ ਪ੍ਰਭਾਵ ’ਤੇ ਚਾਨਣਾ ਪਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਵਿੱਚ ਸਿਹਤ ਸੇਵਾ ਦੇ ਸੁਧਾਰ ਨੂੰ ਰਾਸ਼ਟਰੀ ਵਿਕਾਸ ਦੇ ਇੱਕ ਪ੍ਰਮੁੱਖ ਥੰਮ੍ਹ ਵਜੋਂ ਵਧਦੀ ਮਾਨਤਾ ’ਤੇ ਚਾਨਣਾ ਪਾਇਆ। ਹਾਲ ਹੀ ਵਿੱਚ ਇੱਕ ਲੇਖ ਵਿੱਚ, ਪ੍ਰਸਿੱਧ ਦਿਲ ਦੇ ਰੋਗਾਂ ਸਬੰਧੀ ਸਰਜਨ ਡਾ. ਦੇਵੀ ਪ੍ਰਸਾਦ ਸ਼ੈੱਟੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਆਯੁਸ਼ਮਾਨ ਭਾਰਤ, ਪੋਸ਼ਣ ਅਭਿਆਨ ਅਤੇ ਸਵੱਛ ਭਾਰਤ ਵਰਗੀਆਂ ਪਹਿਲਕਦਮੀਆਂ ਨਾ ਸਿਰਫ਼ ਜਨਤਕ ਸਿਹਤ ਨਾਲ ਜੁੜੇ ਨਤੀਜਿਆਂ ਵਿੱਚ ਸੁਧਾਰ ਲਿਆ ਰਹੀਆਂ ਹਨ, ਸਗੋਂ ਅਰਥਵਿਵਸਥਾ ਨੂੰ ਵੀ ਮਜ਼ਬੂਤ ​​ਕਰ ਰਹੀਆਂ ਹਨ।

ਐਕਸ ’ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:

“ਡਾ. ਦੇਵੀ ਪ੍ਰਸਾਦ ਸ਼ੈੱਟੀ ਲਿਖਦੇ ਹਨ ਕਿ ਭਾਰਤ ਦੀ ਸਿਹਤ ਸੰਭਾਲ ਹੁਣ ਆਰਥਿਕ ਤਰੱਕੀ ਦਾ ਇੱਕ ਮੁੱਖ ਚਾਲਕ ਹੈ। ਆਯੁਸ਼ਮਾਨ ਭਾਰਤ, ਪੋਸ਼ਣ ਅਭਿਆਨ ਅਤੇ ਸਵੱਛ ਭਾਰਤ ਵਰਗੀਆਂ ਪਹਿਲਕਦਮੀਆਂ ਬਿਮਾਰੀਆਂ ਨੂੰ ਘਟਾ ਰਹੀਆਂ ਹਨ, ਘਰੇਲੂ ਬੱਚਤ ਦੀ ਰੱਖਿਆ ਕਰ ਰਹੀਆਂ ਹਨ ਅਤੇ ਮਨੁੱਖੀ ਪੂੰਜੀ ਦਾ ਨਿਰਮਾਣ ਕਰ ਰਹੀਆਂ ਹਨ। ਸਿਹਤ ਨੂੰ ਲਾਗਤ ਦੀ ਬਜਾਏ ਇੱਕ ਨਿਵੇਸ਼ ਵਜੋਂ ਦੇਖਣ ਨਾਲ ਸ਼ਾਸਨ ਅਤੇ ਖ਼ੁਸ਼ਹਾਲੀ ਨੂੰ ਹੁਲਾਰਾ ਮਿਲ ਰਿਹਾ ਹੈ।”

 

************

ਪੀਕੇ/ ਕੇਸੀ/ ਐੱਸਕੇਐੱਸ/ ਕੇਐੱਸ