Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਾਪਾਨ ਵਿੱਚ ਹੈ‍ਗੀਬਿਸ ਤੁਫਾਨ (Hagibis Typhoon) ਨਾਲ ਲੋਕਾਂ ਦੇ ਮਾਰੇ ਜਾਣ ‘ਤੇ ਸੋਗ ਪ੍ਰਗਟ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਾਪਾਨ ਵਿੱਚ ਹੈ‍ਗੀਬਿਸ ਤੁਫਾਨ ਨਾਲ ਲੋਕਾਂ ਦੇ ਮਾਰੇ ਜਾਣ ‘ਤੇ ਦੁਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ, “ਮੈਂ ਸਾਰੇ ਭਾਰਤੀਆਂ ਵੱਲੋਂ ਜਾਪਾਨ ਵਿੱਚ ਹੈਗੀਬਿਸ ਤੁਫਾਨ ਨਾਲ ਲੋਕਾਂ ਦੇ ਮਾਰੇ ਜਾਣ ‘ਤੇ ਸੋਗ ਪ੍ਰਗਟ ਕਰਦਾ ਹਾਂ। ਮੈਂ ਇਸ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਅਤੇ ਤਬਾਹੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮੈਨੂੰ ਵਿਸ਼‍ਵਾਸ ਹੈ ਕਿ ਜਾਪਾਨ ਦੇ ਲੋਕਾਂ ਦੀ ਤਿਆਰੀ ਅਤੇ ਉਨ੍ਹਾਂ ਦੀ ਸਹਿਣਸ਼ੀਲਤਾ ਅਤੇ ਮੇਰੇ ਮਿੱਤਰ ਸ਼੍ਰੀ ਸ਼ਿੰਜੋ ਆਬੇ ਦੀ ਅਗਵਾਈ ਵਿੱਚ ਤੁਫਾਨ ਨਾਲ ਹੋਏ ਨੁਕਸਾਨ ਨੂੰ ਤੇਜ਼ੀ ਨਾਲ ਅਤੇ ਪ੍ਰਭਾਵੀ ਤਰੀਕੇ ਨਾਲ ਨਿਪਟ ਲਿਆ ਜਾਵੇਗਾ। ਕੁਦਰਤੀ ਆਫ਼ਤਾਂ ਨਾਲ ਨਿਪਟਨ ਵਿੱਚ ਜਾਪਾਨ ਦੀ ਤਿਆਰੀ ਸ਼ਲਾਘਾਯੋਗ ਹੈ । ਭਾਰਤ ਇਸ ਦੁਖ ਦੀ ਘੜੀ ਵਿੱਚ ਜਾਪਾਨ ਦੇ ਨਾਲ ਖੜ੍ਹਾ ਹੈ । ਜਾਪਾਨ ਦੀ ਯਾਤਰਾ ‘ਤੇ ਗਏ ਭਾਰਤੀ ਨੌ ਸੈਨਾ ਕਰਮਚਾਰੀਆਂ ਨੂੰ ਸੰਕਟ ਦੀ ਇਸ ਘੜੀ ਵਿੱਚ ਸਹਾਇਤਾ ਪ੍ਰਦਾਨ ਕਰਨ ਵਿੱਚ ਖੁਸ਼ੀ ਹੋਵੇਗੀ।”

******

ਵੀਆਰਆਰਕੇ/ਏਕੇ