Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜੀਵਨ ਦੀਆਂ ਚੁਣੌਤੀਆਂ ‘ਤੇ ਜਿੱਤ ਪ੍ਰਾਪਤ ਕਰਨ ਲਈ ਦ੍ਰਿੜ੍ਹ ਸੰਕਲਪ, ਧੀਰਜ ਅਤੇ ਨਿਰੰਤਰ ਯਤਨਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਲਟ ਹਾਲਾਤਾਂ ਨੂੰ ਅਨੁਕੂਲ ਬਣਾਉਣ ਵਿੱਚ ਦ੍ਰਿੜ੍ਹ ਸੰਕਲਪ, ਧੀਰਜ ਅਤੇ ਹਿੰਮਤ ਦੀ ਸ਼ਕਤੀ ‘ਤੇ ਚਾਨਣਾ ਪਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ; 

“दैवं पुरुषकारेण यः समर्थः प्रबाधितुम्।

न दैवेन विपन्नार्थः पुरुषः सोऽवसीदति॥”

ਜਿਸ ਵਿਅਕਤੀ ਕੋਲ ਔਖੇ ਤੋਂ ਔਖੇ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਬਦਲਣ ਦਾ ਸੰਕਲਪ, ਲਗਨ ਅਤੇ ਹਿੰਮਤ ਹੁੰਦੀ ਹੈ, ਉਸ ਨੂੰ ਜੀਵਨ ਦੀਆਂ ਚੁਣੌਤੀਆਂ ਕਦੇ ਹਰਾ ਨਹੀਂ ਸਕਦੀਆਂ। ਉਹ ਬਿਨਾਂ ਰੁਕੇ ਲਗਾਤਾਰ ਯਤਨ ਕਰਦਾ ਹੈ ਅਤੇ ਆਪਣੇ ਅਟੁੱਟ ਇਰਾਦੇ ਦੇ ਬਲ ‘ਤੇ ਅੱਗੇ ਵਧਦੇ ਹੋਏ ਆਖ਼ਰਕਾਰ ਸਫਲਤਾ ਹਾਸਲ ਕਰਦਾ ਹੈ।

****
 

MJPS/SS/PRK