Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਭੈਣ-ਭਰਾਵਾਂ ਦੇ ਸਾਹਸ ਅਤੇ ਜਜ਼ਬੇ ਨੂੰ ਸਲਾਮ ਕੀਤਾ


 

ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਬਾਰੇ ਇਤਿਹਾਸਿਕ ਬਿਲ ਪਾਸ ਹੋਣ ਨੂੰ ਸੰਸਦੀ ਲੋਕਤੰਤਰ ਲਈ ਮਹੱਤਵਪੂਰਨ ਅਵਸਰ ਦੱਸਿਆ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਅਤੇ ਕਸ਼ਮੀਰ ਨਾਲ ਜੁੜੇ ਬਿਲਾਂ ਦੇ ਪਾਸ ਹੋਣ ਦਾ ਸਵਾਗਤ ਕਰਦਿਆਂ, ਇਸ ਨੂੰ “ਸਾਡੇ ਸੰਸਦੀ ਲੋਕਤੰਤਰ ਦਾ ਇੱਕ ਮਹੱਤਵਪੂਰਨ ਅਵਸਰ” ਦੱਸਿਆ।

ਟਵੀਟਾਂ ਦੀ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ, “ਅਸੀਂ ਇਕੱਠੇ ਉੱਠਾਂਗੇ ਅਤੇ 130 ਕਰੋੜ ਭਾਰਤੀਆ ਦੇ ਸੁਪਨੇ ਪੂਰੇ ਕਰਾਂਗੇ!”

ਉਨ੍ਹਾਂ ਕਿਹਾ,”ਮੈਂ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਆਪਣੇ ਭੈਣ-ਭਰਾਵਾਂ ਦੇ ਸਾਹਸ ਅਤੇ ਜਜ਼ਬੇ ਨੂੰ ਸਲਾਮ ਕਰਦਾ ਹਾਂ।”

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਵਰ੍ਹਿਆਂ ਤੱਕ, ਭਾਵੁਕ ਬਲੈਕਮੇਲਿੰਗ ਤੇ ਵਿਸਵਾਸ਼ ਕਰਨ ਵਾਲੇ ਸਵਾਰਥੀ ਤੱਤਾਂ ਨੇ ਕਦੇ ਵੀ ਲੋਕਾਂ ਦੇ ਸਸ਼ਕਤੀਕਰਨ ਦੀ ਚਿੰਤਾ ਨਹੀਂ ਕੀਤੀ। ਜੰਮੂ ਤੇ ਕਸ਼ਮੀਰ ਹੁਣ ਉਨ੍ਹਾਂ ਦੇ ਬੰਧਨਾਂ ਤੋਂ ਮੁਕਤ ਹੈ। ਇੱਕ ਨਵੀਂ ਸਵੇਰ, ਬਿਹਤਰ ਕੱਲ੍ਹ ਦਾ ਇੰਤਜ਼ਾਰ ਹੈ!

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਜੰਮੂ, ਕਸ਼ਮੀਰ ਅਤੇ ਲੱਦਾਖ ਨਾਲ ਜੁੜੇ ਬਿਲ ਏਕੀਕਰਨ ਅਤੇ ਸਸ਼ਕਤੀਕਰਨ ਯਕੀਨੀ ਬਣਾਉਣਗੇ। ਇਹ ਕਦਮ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣਗੇ ਅਤੇ ਉਨ੍ਹਾਂ ਨੂੰ ਆਪਣੇ ਹੁਨਰ ਅਤੇ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਅਣਗਿਣਤ ਅਵਸਰ ਪ੍ਰਦਾਨ ਕਰਨਗੇ। ਸਥਾਨਕ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ।

ਉਨ੍ਹਾਂ ਨੇ ਲੱਦਾਖ ਦੇ ਲੋਕਾਂ ਨੂੰ ਵਿਸ਼ੇਸ ਤੌਰ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ, “ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਕੀਤੇ ਜਾਣ ਦੀ ਉਨ੍ਹਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਇਹ ਫੈਸਲਾ ਖੇਤਰ ਦੀ ਸਮੁੱਚੀ ਖੁਸ਼ਹਾਲੀ ਨੂੰ ਹੁਲਾਰਾ ਦੇਵੇਗਾ ਅਤੇ ਬਿਹਤਰ ਵਿਕਾਸ ਸੁਵਿਧਾਵਾਂ ਸੁਨਿਸ਼ਚਿਤ ਕਰੇਗਾ।”

ਪ੍ਰਧਾਨ ਮੰਤਰੀ ਨੇ ਕਿਹਾ, “ਜੰਮੂ, ਕਸ਼ਮੀਰ ਅਤੇ ਲੱਦਾਖ ਨਾਲ ਜੁੜੇ ਅਹਿਮ ਬਿਲਾਂ ਦਾ ਪਾਸ ਹੋਣਾ, ਮਹਾਨ ਸਰਦਾਰ ਪਟੇਲ, ਜਿਨ੍ਹਾਂ ਨੇ ਭਾਰਤ ਦੀ ਏਕਤਾ ਲਈ ਕੰਮ ਕੀਤਾ, ਡਾ. ਬਾਬਾ ਸਾਹਿਬ ਅੰਬੇਡਕਰ, ਜਿਨ੍ਹਾਂ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਅਤੇ ਡਾ. ਐੱਸਪੀ ਮੁਖਰਜੀ, ਜਿਨ੍ਹਾਂ ਨੇ ਆਪਣਾ ਜੀਵਨ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਸਮਰਪਿਤ ਕੀਤਾ, ਨੂੰ ਸੱਚੀ ਸਰਧਾਂਜ਼ਲੀ ਹੈ।”

ਉਨ੍ਹਾਂ ਕਿਹਾ, “ਸੰਸਦ ਵਿੱਚ, ਰਾਜਨੀਤਕ ਪਾਰਟੀਆਂ ਨੇ ਮੌਕਾ ਸੰਭਾਲ਼ਿਆ, ਵਿਚਾਰਧਾਰਕ ਮਤਭੇਦਾਂ ਨੂੰ ਭੁਲਾਇਆ ਅਤੇ ਇੱਕ ਸਾਰਥਕ ਚਰਚਾ ਵਿੱਚ ਹਿੱਸਾ ਲਿਆ, ਜਿਸ ਨੇ ਸਾਡੇ ਸੰਸਦੀ ਲੋਕਤੰਤਰ ਦਾ ਮਾਣ ਵਧਾਇਆ। ਇਸ ਲਈ, ਮੈਂ ਸਾਰੇ ਸਾਂਸਦਾਂ, ਕਈ ਰਾਜਨੀਤਕ ਦਲਾਂ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਇੱਕ ਵੱਖਰੇ ਟਵੀਟ ਵਿੱਚ ਕਿਹਾ,”ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਲੋਕ ਮਾਣ ਮਹਿਸੂਸ ਕਰਨਗੇ ਕਿ ਸਾਂਸਦਾਂ ਨੇ ਮਤਭੇਦ ਭੁਲਾਏ ਅਤੇ ਇਨ੍ਹਾਂ ਖੇਤਰਾਂ ਦੇ ਭਵਿੱਖ ਦੇ ਨਾਲ-ਨਾਲ ਉੱਥੇ ਸ਼ਾਂਤੀ, ਪ੍ਰਗਤੀ ਅਤੇ ਖੁਸ਼ਹਾਲੀ ਯਕੀਨੀ ਬਣਾਉਣ ਲਈ ਚਰਚਾ ਕੀਤੀ। ਰਾਜ ਸਭਾ ਵਿੱਚ  125 ਦੇ ਮੁਕਾਬਲੇ 61 ਅਤੇ ਲੋਕ ਸਭਾ ਵਿੱਚ 370 ਦੇ ਮੁਕਾਬਲੇ 70 ਦਾ ਵਿਸ਼ਾਲ ਬਹੁਮਤ ਭਾਰੀ ਸਮਰਥਨ ਨੂੰ ਦਿਖਾਉਂਦਾ ਹੈ।”

ਉਨ੍ਹਾਂ ਕਿਹਾ, “ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ, ਐੱਮ ਵੈਂਕਈਆ ਨਾਇਡੂ ਗਾਰੂ ਅਤੇ ਸਪੀਕਰ ਓਮ ਬਿਰਲਾ ਕੋਟਾ ਜੀ ਨੇ ਆਪਣੇ-ਆਪਣੇ ਸਦਨ ਵਿੱਚ ਜਿਸ ਤਰ੍ਹਾਂ ਨਾਲ ਕਾਰਵਾਈ ਦਾ ਸ਼ਾਨਦਾਰ ਸੰਚਾਲਨ ਕੀਤਾ, ਉਸ ਲਈ ਉਹ ਪੂਰੇ ਰਾਸ਼ਟਰ ਵੱਲੋਂ ਪ੍ਰਸ਼ੰਸਾ ਦੇ ਪਾਤਰ ਹਨ।”

ਉਨ੍ਹਾਂ ਨੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਵਿਸ਼ੇਸ ਤੌਰ ਤੇ ਵਧਾਈ ਦਿੰਦਿਆਂ ਕਿਹਾ, “ਸਾਡੇ ਗ੍ਰਿਹ ਮੰਤਰੀ ਅਮਿਤ ਸ਼ਾਹ ਜੀ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਲਈ ਬਿਹਤਰ ਜੀਵਨ ਸੁਨਿਸ਼ਚਿਤ ਕਰਨ ਲਈ ਨਿਰੰਤਰ ਕੰਮ ਕਰ ਰਹੇ ਹਨ। ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਲਗਨ (ਮਿਹਨਤ) ਇਨ੍ਹਾਂ ਬਿਲਾਂ ਦੇ ਪਾਸ ਹੋਣ ਚ ਸਪਸ਼ਟ ਦਿਖਾਈ ਦੇ ਰਹੀ ਹੈ। ਇਸ ਲਈ ਮੈਂ ਅਮਿਤ ਭਾਈ ਨੂੰ ਵਿਸ਼ੇਸ ਤੌਰ ਤੇ ਵਧਾਈ ਦੇਣਾ ਚਾਹਾਂਗਾ!”

****

 

ਵੀਆਰਆਰਕੇ/ਐੱਸਐੱਚ