ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਆਪਣੀ ਰਿਹਾਇਸ਼ ‘ਤੇ ਟਾਟਾ ਮੈਮੋਰੀਅਲ ਸੈਂਟਰ ਬਾਰੇ ‘ਪਲੈਟੀਨਮ ਜੁਬਲੀ ਮਾਈਲਸਟੋਨ’ ਕਿਤਾਬ ਰਿਲੀਜ਼ ਕੀਤੀ।
ਸ਼੍ਰੀ ਰਤਨ ਟਾਟਾ ਨੇ ਆਪਣੇ ਸਵਾਗਤੀ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਦਾ ਸਹਾਇਤਾ, ਸਹਿਯੋਗ ਅਤੇ ਸਸਤੀ ਸਿਹਤ ਸੰਭਾਲ ਅਤੇ ਕੈਂਸਰ ਖੋਜ ਪ੍ਰਤੀ ਨਜ਼ਰੀਏ ਸਬੰਧੀ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਟਾਟਾ ਮੈਮੋਰੀਅਲ ਸੈਂਟਰ ਦੇ ਡਾਕਟਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਟਾਟਾ ਪਰਿਵਾਰ ਦੀਆਂ ਮਾਨਵਤਾ ਸਬੰਧੀ ਸੇਵਾਵਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਅਮੁੱਲ ਯੋਗਦਾਨ ਵਿਸ਼ੇਸ਼ ਤੌਰ ‘ਤੇ ਕੈਂਸਰ ਦੇ ਇਲਾਜ, ਸੰਭਾਲ ਅਤੇ ਖੋਜ ਦਾ ਸਵਾਗਤ ਕੀਤਾ।
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਪੂਰਨ ਸੰਬੋਧਨ ਦਾ ਮੂਲ ਪਾਠ ਹੇਠ ਲਿਖੇ ਅਨੁਸਾਰ ਹੈ-
ਸ਼੍ਰੀ ਰਤਨ ਟਾਟਾ ਜੀ,
ਟਾਟਾ ਮੈਮੋਰੀਅਲ ਸੈਂਟਰ ਦੇ ਡਾਇਰੈਕਟਰ ਡਾ. ਆਰ.ਏ. ਬਡਵੇ,
ਟਾਟਾ ਮੈਮੋਰੀਅਲ ਸੈਂਟਰ ਦੇ ਸਾਰੇ ਡਾਕਟਰੋ, ਵਿਦਿਆਰਥੀਓ ਅਤੇ ਸਾਥੀਓ,
ਟਾਟਾ ਮੈਮੋਰੀਅਲ ਸੈਂਟਰ ਦੀ ਪਲੈਟੀਨਮ ਜੁਬਲੀ ਦੇ ਅਵਸਰ ‘ਤੇ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ।
ਟਾਟਾ ਮੈਮੋਰੀਅਲ ਸੈਂਟਰ ਦੇ 75 ਸਾਲ ਪੂਰੇ ਹੋਣ ‘ਤੇ Platinum Jubilee ਮਾਈਲਸਟੋਨ Book ਰਿਲੀਜ਼ ਕਰਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।
ਟਾਟਾ ਮੈਮੋਰੀਅਲ ਸੈਂਟਰ ਨੂੰ ਇਸ ਮੁਕਾਮ ‘ਤੇ ਪਹੁੰਚਾਉਣ ਵਿੱਚ ਟਾਟਾ ਪਰਿਵਾਰ ਦਾ ਨਿਰੰਤਰ ਸੇਵਾ ਭਾਵ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਉਨ੍ਹਾਂ ਦੇ ਅਹਿਸਾਸ ਦਾ ਅਮੁੱਲ ਯੋਗਦਾਨ ਰਿਹਾ ਹੈ।
ਅੱਜ ਇਸ ਸੰਸਥਾ ਨਾਲ ਇਨ੍ਹਾਂ 75 ਸਾਲਾਂ ਵਿੱਚ ਜੁੜੇ ਰਹੇ ਸਾਰੇ ਲੋਕਾਂ ਨੂੰ ਯਾਦ ਕਰਨ ਦਾ ਅਵਸਰ ਹੈ।
ਇਸ ਕਿਤਾਬ ਦੇ ਪੰਨੇ ਪਲਟਦੇ ਹੋਏ ਮੈਨੂੰ 1931 ਵਿੱਚ ਹੋਈ ਇੱਕ ਘਟਨਾ ਦਾ ਪਤਾ ਲੱਗਿਆ। ਉਸ ਸਮੇਂ ਮੇਹਰਬਾਈ ਟਾਟਾ ਜੀ ਨੇ ਕੈਂਸਰ ਦੇ ਇਲਾਜ ਲਈ ਅਮਰੀਕਾ ਜਾਂਦੇ ਹੋਏ ਆਪਣੇ ਪਤੀ ਸਰ ਦੋਰਾਬਜੀ ਟਾਟਾ ਨੂੰ ਇਹ ਕਿਹਾ ਸੀ ਕਿ- ”ਮੈਂ ਤਾਂ ਖੁਸ਼ਕਿਸਮਤ ਹਾਂ ਕਿ ਇਲਾਜ ਲਈ ਅਮਰੀਕਾ ਜਾ ਰਹੀ ਹਾਂ, ਪਰ ਆਪਣੇ ਦੇਸ਼ ਦੇ ਉਨ੍ਹਾਂ ਲੱਖਾਂ ਲੋਕਾਂ ਦਾ ਇਲਾਜ ਕਿਵੇਂ ਹੋਏਗਾ ਜਿਨ੍ਹਾਂ ਕੋਲ ਇੰਨੇ ਸਾਧਨ ਨਹੀਂ ਹਨ।”
ਮੇਹਰਬਾਈ ਜੀ ਦੀ ਮੌਤ ਤੋਂ ਬਾਅਦ ਦੋਰਾਬਜੀ ਟਾਟਾ ਨੂੰ ਇਹ ਗੱਲ ਯਾਦ ਰਹੀ ਅਤੇ ਅੱਗੇ ਇਹੀ ਟਾਟਾ ਮੈਮੋਰੀਅਲ ਸੈਂਟਰ ਦਾ ਅਧਾਰ ਬਣੀ।
ਅੱਜ 75 ਸਾਲਾਂ ਬਾਅਦ ਇਹ ਸੰਸਥਾ ਕੈਂਸਰ ਦੇ ਇਲਾਜ, ਕੈਂਸਰ ਦੇ ਇਲਾਜ ਲਈ ਪੜ੍ਹਾਈ ਅਤੇ ਕੈਂਸਰ ‘ਤੇ ਰਿਸਰਚ ਤਿੰਨਾਂ ਦਾ ਪ੍ਰਮੁੱਖ ਕੇਂਦਰ ਹੈ।
ਦੇਸ਼ ਵਿੱਚ ਅਜਿਹੀਆਂ ਬਹੁਤ ਘੱਟ ਸੰਸਥਾਵਾਂ ਹਨ ਜੋ ਇੰਨੇ ਸਾਲਾਂ ਤੋਂ ਲਗਾਤਾਰ ਰਾਸ਼ਟਰ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਲੱਖਾਂ ਗਰੀਬਾਂ ਦੇ ਇਲਾਜ ਲਈ ਜਿਸ ਤਰ੍ਹਾਂ ਇਸ ਸੰਸਥਾ ਨੇ ਅੱਗੇ ਵਧ ਕੇ ਕੰਮ ਕੀਤਾ ਹੈ, ਉਹ ਦੇਸ਼ ਦੇ ਬਾਕੀ ਹਸਪਤਾਲਾਂ ਲਈ ਵੀ ਪ੍ਰੇਰਣਾ ਹੈ।
ਇਹ ਸੰਸਥਾ ਇਸ ਦੀ ਵੀ ਉਦਾਹਰਨ ਹੈ ਕਿ ਸਰਕਾਰ ਅਤੇ ਪ੍ਰਾਈਵੇਟ ਸੰਗਠਨ ਮਿਲ ਕੇ ਕਿਵੇਂ ਗਰੀਬਾਂ ਦੀ ਸੇਵਾ ਲਈ ਇਕੱਠੇ ਕੰਮ ਕਰ ਸਕਦੇ ਹਨ।
ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਅਸਰ ਕਿਸੇ ਵੀ ਪਰਿਵਾਰ ਲਈ ਅਗਨੀ ਪ੍ਰੀਖਿਆ ਤੋਂ ਗੁਜ਼ਰਨ ਵਰਗਾ ਹੁੰਦਾ ਹੈ। ਸਰੀਰ ਨੂੰ ਕਸ਼ਟ, ਮਾਨਸਿਕ ਪ੍ਰੇਸ਼ਾਨੀ ਅਤੇ ਪੈਸੇ ਦਾ ਸੁਆਲ-ਸਾਰੇ ਇਸ ਨਾਲ ਜੁੜੇ ਹਨ।
ਜਦੋਂ ਗਰੀਬ ਬਿਮਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਸਾਹਮਣੇ ਦਵਾਈ ਤੋਂ ਪਹਿਲਾਂ ਰੋਟੀ ਅਤੇ ਨੌਕਰੀ ਦਾ ਸੰਕਟ ਆਉਂਦਾ ਹੈ।
ਇਸ ਲਈ ਜਦੋਂ ਟਾਟਾ ਮੈਮੋਰੀਅਲ ਸੈਂਟਰ ਵਰਗੀ ਸੰਸਥਾ, ਉਸ ਵਿੱਚ ਕੰਮ ਕਰਨ ਵਾਲੇ ਲੋਕ ਗਰੀਬਾਂ ਦੇ ਇਲਾਜ ਲਈ ਦਿਨ ਰਾਤ ਇੱਕ ਕਰਦੇ ਹਨ, ਉਨ੍ਹਾਂ ਦਾ ਇਲਾਜ ਕਰਦੇ ਹਨ, ਉਨ੍ਹਾਂ ਦਾ ਦਰਦ ਘੱਟ ਕਰਦੇ ਹਨ ਤਾਂ ਇਹ ਮਾਨਵਤਾ ਦੀ ਵੱਡੀ ਸੇਵਾ ਹੁੰਦੀ ਹੈ।
ਮੈਂ ਰਤਨ ਟਾਟਾ ਜੀ, ਟਾਟਾ ਮੈਮੋਰੀਅਲ ਸੈਂਟਰ ਅਤੇ ਉਸ ਨਾਲ ਜੁੜੇ ਲੋਕਾਂ ਨੂੰ ਇੱਕ ਵਾਰ ਫਿਰ ਟਾਟਾ ਮੈਮੋਰੀਅਲ ਸੈਂਟਰ ਦੇ 75 ਸਾਲ ਪੂਰੇ ਹੋਣ ‘ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ।
ਸਾਥੀਓ, ਕੈਂਸਰ ਮਾਨਵਤਾ ਦੇ ਸਾਹਮਣੇ ਮੌਜੂਦ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਇਕੱਲੇ ਸਾਡੇ ਦੇਸ਼ ਵਿੱਚ ਹੀ ਹਰ ਸਾਲ 10 ਲੱਖ ਤੋਂ ਜ਼ਿਆਦਾ ਲੋਕਾਂ ਵਿੱਚ ਕੈਂਸਰ ਦਾ ਪਤਾ ਲੱਗਦਾ ਹੈ। ਹਰ ਸਾਲ ਸਾਢੇ 6 ਲੱਖ ਲੋਕਾਂ ਦੀ ਮੌਤ ਕੈਂਸਰ ਨਾਲ ਹੁੰਦੀ ਹੈ।
International Agency for Research on Cancer ਨੇ ਚਿੰਤਾ ਪ੍ਰਗਟਾਈ ਹੈ ਕਿ ਅਗਲੇ 20 ਸਾਲਾਂ ਵਿੱਚ ਇਹ ਸੰਖਿਆ ਦੁੱਗਣੀ ਹੋ ਜਾਏਗੀ।
ਇਸ ਸਥਿਤੀ ਵਿੱਚ ਹਰ ਮਰੀਜ਼ ਨੂੰ ਇਲਾਜ ਦੀ ਸੁਵਿਧਾ ਉਪਲੱਬਧ ਕਰਾਉਣ ਲਈ ਅਲੱਗ ਅਲੱਗ ਕੈਂਸਰ ਹਸਪਤਾਲਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਉਣਾ ਜ਼ਰੂਰੀ ਹੈ।
ਇੱਕ ਅਜਿਹਾ ਪਲੇਟਫਾਰਮ ਜਿੱਥੇ ਕੈਂਸਰ ਦੇ ਮਰੀਜ਼ਾਂ ਨੂੰ ਸਸਤਾ ਇਲਾਜ ਉਪਲੱਬਧ ਕਰਾਉਣ ਵਿੱਚ ਮਦਦ ਮਿਲੇ ਅਤੇ ਇਲਾਜ ਦੇ ਦੌਰਾਨ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇ।
2014 ਵਿੱਚ ਜਦੋਂ ਇਹ ਸਰਕਾਰ ਬਣੀ ਤਾਂ ਕੈਂਸਰ ਦੀਆਂ 36 ਸੰਸਥਾਵਾਂ Cancer ਗਰਿੱਡ ਨਾਲ ਜੁੜੀਆਂ ਹੋਈਆਂ ਸਨ। ਹੁਣ ਅੱਜ ਦੀ ਤਰੀਕ ਵਿੱਚ ਉਸ ਤੋਂ ਠੀਕ ਦੁੱਗਣੀਆਂ ਸੰਸਥਾਵਾਂ ਮਤਲਬ 108 ਕੈਂਸਰ ਸੈਂਟਰ ਇਸ ਗਰਿੱਡ ਨਾਲ ਜੋੜੇ ਜਾ ਚੁੱਕੇ ਹਨ।
ਅਜੇ ਕੁਝ ਦਿਨ ਪਹਿਲਾਂ ਹੀ Digital Cancer Nerve Centre ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਤਰ੍ਹਾਂ Virtual Tumor Board ਦੀ ਮਦਦ ਨਾਲ ਕੈਂਸਰ ਦੇ ਅਲੱਗ ਅਲੱਗ ਐਕਸਪਰਟਸ ਨੂੰ ਇੱਕ ਹੀ ਸਮੇਂ ‘ਤੇ ਇੰਟਰਨੈੱਟ ਨਾਲ ਜੋੜ ਕੇ ਮਰੀਜ਼ ਦੇ ਇਲਾਜ ਦੀ ਰੂਪ ਰੇਖਾ ਤੈਅ ਕਰਨ ਵਿੱਚ ਮਦਦ ਦਿੱਤੀ ਜਾ ਰਹੀ ਹੈ।
ਕੈਂਸਰ ਦੇ ਖੇਤਰ ਵਿੱਚ ਟਾਟਾ ਮੈਮੋਰੀਅਲ ਸੈਂਟਰ ਦੇ ਅਨੁਭਵ ਦਾ, ਉਸ ਦੀ expertise ਦਾ ਫਾਇਦਾ ਉਠਾਉਂਦੇ ਹੋਏ, ਉਸ ਦੀ ਮਦਦ ਨਾਲ ਦੇਸ਼ ਵਿੱਚ ਚਾਰ ਹੋਰ ਵੱਡੀਆਂ ਕੈਂਸਰ ਸੰਸਥਾਵਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਇਹ ਕੈਂਸਰ ਸੈਂਟਰ ਵਾਰਾਣਸੀ, ਚੰਡੀਗੜ੍ਹ, ਵਿਸ਼ਾਖਾਪਟਨਮ ਅਤੇ ਗੁਹਾਟੀ ਵਿੱਚ ਬਣਨਗੇ। ਇਸ ਨਾਲ ਇਲਾਜ ਲਈ ਲੰਬੀ ਦੂਰੀ ਤੈਅ ਕਰਕੇ ਹਸਪਤਾਲ ਤੱਕ ਪਹੁੰਚਣ ਵਾਲੇ ਮਰੀਜ਼ਾਂ ਨੂੰ ਮਦਦ ਮਿਲੇਗੀ।
ਇਸ ਤੋਂ ਇਲਾਵਾ ਹਰਿਆਣਾ ਦੇ ਝੱਜਰ ਵਿੱਚ ਨੈਸ਼ਨਲ ਕੈਂਸਰ ਇੰਸਟੀਟਿਊਟ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ।
ਸਾਥੀਓ, ਸਰਕਾਰ ਦਾ ਟੀਚਾ ਹੈ ਕਿ ਗਰੀਬ ਤੋਂ ਗਰੀਬ ਵਿਅਕਤੀ ਨੂੰ ਸਸਤੇ ਤੋਂ ਸਸਤਾ ਇਲਾਜ ਮਿਲੇ ਅਤੇ ਸਾਰੀਆਂ ਸੁਵਿਧਾਵਾਂ ਦੇ ਨਾਲ ਮਿਲੇ।
ਇਸ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ 15 ਸਾਲਾਂ ਤੋਂ ਬਾਅਦ ਹੁਣ ਇਸ ਸਰਕਾਰ ਵਿੱਚ ਇੱਕ ਨੈਸ਼ਨਲ ਹੈਲਥ ਪਾਲਿਸੀ ਬਣਾਈ ਗਈ ਹੈ।
Preventive ਅਤੇ Promotive Health Care System ਨੂੰ ਸਰਕਾਰ ਜਨ ਜਨ ਤੱਕ ਪਹੁੰਚਾਉਣਾ ਚਾਹੁੰਦੀ ਹੈ। ਸਰਕਾਰ ਦਾ ਇਰਾਦਾ ਆਉਣ ਵਾਲੇ ਸਾਲਾਂ ਵਿੱਚ GDP ਦਾ 2.5 ਫੀਸਦੀ ਤੱਕ ਸਿਹਤ ‘ਤੇ ਖਰਚ ਕਰਨ ਦਾ ਹੈ।
ਨਵੀਂ ਹੈਲਥ ਪਾਲਿਸੀ ਵਿੱਚ ਚਿਕਿਤਸਾ ਦੀਆਂ ਅਲੱਗ ਅਲੱਗ ਪੱਧਤੀਆਂ ਨੂੰ ਕਿਵੇਂ integrate ਕੀਤਾ ਜਾਵੇ, ਇਸ ‘ਤੇ ਵੀ ਕੰਮ ਹੋਏਗਾ। ਜਿਵੇਂ ਐਲੋਪੈਥੀ ਦੇ ਜ਼ਰੀਏ ਕੈਂਸਰ ਦੇ ਇਲਾਜ ਦੇ ਸਮੇਂ ਮਰੀਜ਼ ਨੂੰ ਜੋ ਦੂਜੀਆਂ ਤਕਲੀਫਾਂ ਉਠਾਉਣੀਆਂ ਪੈਂਦੀਆਂ ਹਨ, ਉਸ ਵਿੱਚ ਆਯੁਰਵੇਦ ਅਤੇ ਯੋਗ ਨਾਲ ਬਹੁਤ ਮਦਦ ਮਿਲ ਸਕਦੀ ਹੈ।
ਇਸ ਬਾਰੇ ਵਿੱਚ ਤੁਹਾਡੀ ਸੰਸਥਾ ਵੀ ਕੋਈ ਪਹਿਲ ਕਰ ਸਕਦੀ ਹੈ।
ਸਾਥੀਓ, ਅੱਜ ਵੀ ਦੇਸ਼ ਵਿੱਚ 70 ਫੀਸਦੀ ਮੈਡੀਕਲ ਉਪਕਰਨ ਵਿਦੇਸ਼ ਤੋਂ ਹੀ ਆਉਂਦੇ ਹਨ। ਇਸ ਸਥਿਤੀ ਨੂੰ ਵੀ ਬਦਲਣਾ ਹੈ ਅਤੇ ਕਿਉਂਕਿ ਇਹ ਵੀ ਮਹਿੰਗੇ ਇਲਾਜ ਦਾ ਵੱਡਾ ਕਾਰਨ ਹੈ। ਇਸ ਲਈ ਨਵੀਂ ਹੈਲਥ ਪਾਲਿਸੀ ਦੇ ਤਹਿਤ ਸਰਕਾਰ ਮੈਡੀਕਲ ਉਪਕਰਨਾਂ ਦੇ ਭਾਰਤ ਵਿੱਚ ਹੀ ਨਿਰਮਾਣ ਨੂੰ ਵੀ ਪ੍ਰੋਤਸਾਹਨ ਦੇ ਰਹੀ ਹੈ।
ਟਾਟਾ ਮੈਮੋਰੀਅਲ ਸੈਂਟਰ ਵਰਗੀਆਂ ਸੰਸਥਾਵਾਂ ਦੀ ਇਸ ਵਿੱਚ ਵੀ ਵੱਡੀ ਭੂਮਿਕਾ ਹੈ।
ਤੁਹਾਡੇ ਸੈਂਟਰ ਦੇ ਡਾਕਟਰਾਂ ਦੀ ਮਦਦ ਨਾਲ ਹੀ ਭਾਭਾ ਅਟੋਮਿਕ ਰਿਸਰਚ ਸੈਂਟਰ ਨੇ ਸਵਦੇਸ਼ੀ ਰੇਡੀਏਸ਼ਨ ਮਸ਼ੀਨ ‘ਭਾਭਾਟਰੋਨ’ ਦਾ ਵਿਕਾਸ ਕੀਤਾ ਹੈ।
ਮੈਂ ਜਦੋਂ ਦੋ ਸਾਲ ਪਹਿਲਾਂ ਮੰਗੋਲੀਆ ਗਿਆ ਸੀ ਤਾਂ ਦੇਸ਼ ਦੀ ਤਰਫ਼ ਤੋਂ ਮੰਗੋਲੀਆ ਨੂੰ ‘ਭਾਭਾਟਰੋਨ’ ਉਪਹਾਰ ਵਿੱਚ ਦਿੱਤੀ ਸੀ।
ਇਸ ਲਈ ਸਸਤੀਆਂ ਮਸ਼ੀਨਾਂ, ਬਿਹਤਰ ਮਸ਼ੀਨਾਂ ਬਣਾਉਣ ਦੀ ਦਿਸ਼ਾ ਵਿੱਚ ਵੀ ਸਾਨੂੰ ਮਿਲ ਕੇ ਕੰਮ ਕਰਨਾ ਹੋਏਗਾ।
ਦੇਸ਼ ਭਰ ਵਿੱਚ ਹੈਲਥਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਲਈ ਸਰਕਾਰ ਨਵੇਂ ਏਮਜ਼ (AIIMS) ਖੋਲ੍ਹ ਰਹੀ ਹੈ, ਮੈਡੀਕਲ ਕਾਲਜਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ, ਗ੍ਰੈਜੁਏਟ ਅਤੇ ਪੋਸਟ ਗ੍ਰੈਜੁਏਟ ਪੱਧਰ ‘ਤੇ ਸੀਟਾਂ ਵਧਾਈਆਂ ਜਾ ਰਹੀਆਂ ਹਨ।
ਗਰੀਬਾਂ ਨੂੰ ਸਸਤੀ ਦਵਾਈ ਲਈ ਭਾਰਤੀ ਜਨ ਔਸ਼ਧੀ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। 500 ਤੋਂ ਜ਼ਿਆਦਾ ਦਵਾਈਆਂ ਨੂੰ ਘੱਟ ਕਰਕੇ ਉਨ੍ਹਾਂ ਨੂੰ essential ਦਵਾਈਆਂ ਦੀ ਲਿਸਟ ਵਿੱਚ ਰੱਖਿਆ ਗਿਆ ਹੈ।
ਤੁਸੀਂ ਦੇਖਿਆ ਹੈ ਕਿ ਕਿਵੇਂ ਸਟੰਟ ਦੀ ਕੀਮਤ ਵਿੱਚ ਵੀ 85 ਫੀਸਦੀ ਤੱਕ ਦੀ ਕਮੀ ਆਈ ਹੈ। ਅਜਿਹੇ ਅਨੇਕ ਫੈਸਲੇ ਹਨ ਜੋ affordable healthcare ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਲਏ।
ਸਾਥੀਓ,
ਹੈਲਥਕੇਅਰ ਨਾਲ ਜੁੜੇ ਲੋਕਾਂ ਨੂੰ ਧਿਆਨ ਰੱਖਣਾ ਹੋਏਗਾ ਕਿ ਸਿਹਤ ਸੇਵਾ, ਸੇਵਾ ਹੀ ਰਹੇ ਕਮੋਡਿਟੀ ਨਾ ਬਣੇ। ਕਿਸੇ ਬਿਮਾਰ ਦਾ ਇਲਾਜ ਬਿਜਨਸ ਨਹੀਂ ਹੈ, ਇਹ ਕਦੇ ਨਹੀਂ ਭੁੱਲਣਾ ਚਾਹੀਦਾ।
ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਕਿਸੀ ਹੋਰ ਪ੍ਰੋਫੈਸ਼ਨ ਦੇ ਵਿਅਕਤੀ ਨੂੰ ਭਗਵਾਨ ਦਾ ਦਰਜਾ ਨਹੀਂ ਮਿਲਿਆ ਹੈ। ਦੇਸ਼ ਦੇ ਕਰੋੜਾਂ ਲੋਕਾਂ ਦੀ ਆਸਥਾ ਤੁਹਾਡੇ ਵਿੱਚ ਹੈ ਅਤੇ ਤੁਸੀਂ ਹੀ ਉਨ੍ਹਾਂ ਲਈ ਭਗਵਾਨ ਹੋ।
ਆਖੀਰ ਵਿੱਚ, ਮੈਂ ਤੁਹਾਨੂੰ ਸਾਰਿਆਂ ਨੂੰ ਟਾਟਾ ਮੈਮੋਰੀਅਲ ਸੈਂਟਰ ਦੇ 75 ਸਾਲ ਪੂਰੇ ਹੋਣ ‘ਤੇ ਫਿਰ ਤੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਆਪਣੀ ਮਾਈਲਸਟੋਨ ਬੁੱਕ ਨੂੰ ਰਿਲੀਜ਼ ਕਰਨ ਦਾ ਅਵਸਰ ਦਿੱਤਾ, ਇਸ ਲਈ ਤੁਹਾਡਾ ਫਿਰ ਤੋਂ ਧੰਨਵਾਦ।
ਜੈ ਹਿੰਦ!
****
AKT/NT
Sharing my speech at the programme to mark the release of Platinum Jubilee Milestone book on Tata Memorial Centre. https://t.co/naB2BSJzfX pic.twitter.com/qKFc6svxNb
— Narendra Modi (@narendramodi) May 25, 2017