Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਟੋਕੀਓ, ਜਪਾਨ ਵਿੱਚ ‘ਮੇਕ ਇਨ ਇੰਡੀਆ’ ਸੈਮੀਨਾਰ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਟੋਕੀਓ, ਜਪਾਨ ਵਿੱਚ ‘ਮੇਕ ਇਨ ਇੰਡੀਆ’ ਸੈਮੀਨਾਰ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਟੋਕੀਓ, ਜਪਾਨ ਵਿੱਚ ‘ਮੇਕ ਇਨ ਇੰਡੀਆ’ ਸੈਮੀਨਾਰ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਟੋਕੀਓ, ਜਪਾਨ ਵਿੱਚ ‘ਮੇਕ ਇਨ ਇੰਡੀਆ’ ਸੈਮੀਨਾਰ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਟੋਕੀਓ ਵਿੱਚ ‘ਮੇਕ ਇਨ ਇੰਡੀਆਂ :ਇੰਡੀਆ-ਜਪਾਨ ਪਾਰਟਨਰਸ਼ਿਪ ਇਨ ਅਫਰੀਕਾ ਐਂਡ ਡਿਜੀਟਲ ਪਾਰਟਨਰਸ਼ਿਪ’ ਸੈਮੀਨਾਰ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਕਿਵੇਂ ਕੇਂਦਰ ਸਰਕਾਰ ਈਜ਼ ਆਵ੍ ਡੂਇੰਗ ਬਿਜ਼ਨਸ ਅਤੇ ਨਾਗਰਿਕਾਂ ਲਈ ਈਜ਼ ਆਵ੍ ਲਿਵਿੰਗ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਜਪਾਨੀ ਕੰਪਨੀਆਂ ਮੌਜੂਦ ਹਨ। ਇਹ ਗੱਲ ਨੋਟ ਕਰਦਿਆਂ ਕਿ ਜਪਾਨ ਭਾਰਤ ਵਿੱਚ ਕਈ ਅਹਿਮ ਉਦਯੋਗਿਕ ਪ੍ਰੋਜੈਕਟਾਂ ਵਿੱਚ ਭਾਈਵਾਲ ਹੈ, ਪ੍ਰਧਾਨ ਮੰਤਰੀ ਨੇ ਪਿਛਲੇ ਚਾਰ ਸਾਲ ਵਿੱਚ ਭਾਰਤ ਦੀ ਆਰਥਕ ਕਾਰਗੁਜ਼ਾਰੀ ਦੀ ਤਾਕਤ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅੱਜ ਸਭ ਤੋਂ ਤੇਜ਼ ਗਤੀ ਨਾਲ ਵਿਗਸਦੀ ਪ੍ਰਮੁੱਖ ਆਰਥਵਿਵਸਥਾ ਹੈ। ਉਨ੍ਹਾਂ ਨੇ ਗੈਰ ਰਸਮੀ ਤੋਂ ਰਸਮੀ ਅਰਥਵਿਵਸਥਾ, ਡਿਜੀਟਲ ਲੈਣ-ਦੇਣ ਅਤੇ ਜੀਐੱਸਟੀ ਆਦਿ ਸਮੇਤ ਭਾਰਤੀ ਅਰਥਵਿਵਸਥਾ ਵਿੱਚ ਪ੍ਰਮੁੱਖ ਪਰਿਵਰਤਨਾਂ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਉੱਭਰ ਰਹੀ ਅਰਥਵਿਵਸਥਾ, ਤੇਜ਼ੀ ਨਾਲ ਵਧ ਰਿਹਾ ਮੱਧ ਵਰਗ ਅਤੇ ਨੌਜਵਾਨ ਅਬਾਦੀ ਜਪਾਨੀ ਨਿਵੇਸ਼ਕਾਂ ਨੂੰ ਕਈ ਨਵੇਂ ਮੌਕੇ ਪ੍ਰਦਾਨ ਕਰ ਰਹੀ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਹੋਰ ਖੇਤਰਾਂ ਸਮੇਤ ਸਸਤੇ ਨਿਰਮਾਣ, ਆਈਟੀ ਉਦਯੋਗ ਅਤੇ, ਇਲੈਕਟ੍ਰਿਕ ਮੋਬਿਲਿਟੀ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਜਪਾਨ ਦਰਮਿਆਨ ਸਾਂਝੀਆਂ ਕਦਰਾਂ-ਕੀਮਤਾਂ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇੰਡੋ ਪੈਸੀਫਿਕ ਦੱਖਣ ਏਸ਼ੀਆ ਅਤੇ ਅਫਰੀਕਾ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਮਜ਼ਬੂਤ ਵਿਕਾਸ ਭਾਈਵਾਲੀ ਵਿਕਸਿਤ ਕਰਨ ਵੱਲ ਧਿਆਨ ਦੇਣਗੇ ।

ਏਕੇਟੀ/ ਵੀਜੇ/ ਬੀਐਮ