ਪੀਐੱਮਇੰਡੀਆ
ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਮੰਤਰਾਲਿਆਂ ਵਿੱਚ ਕੰਮ ਕਰਦੇ 380 ਡਾਇਰੈਕਟਰਾਂ ਅਤੇ ਡਿਪਟੀ ਸੈਕਟਰੀਆਂ ਨਾਲ 4 ਗਰੁੱਪਾਂ ਵਿਚ ਗੱਲਬਾਤ ਕੀਤੀ। ਇਹ ਗੱਲਬਾਤ ਅਕਤੂਬਰ 2017 ਦੇ ਮਹੀਨੇ ਵਿੱਚ ਵੱਖ-ਵੱਖ ਤਰੀਕਾਂ ਨੂੰ ਕੀਤੀ ਗਈ। ਆਖਰੀ ਗੱਲਬਾਤ 17 ਅਕਤੂਬਰ 2017 ਨੂੰ ਹੋਈ। ਹਰ ਦੌਰ ਤਕਰੀਬਨ ਦੋ ਘੰਟੇ ਤੱਕ ਚਲਿਆ।
ਇਸ ਗੱਲਬਾਤ ਵਿੱਚ ਪ੍ਰਸ਼ਾਸਨ, ਭ੍ਰਿਸ਼ਟਾਚਾਰ, ਜਨਤਕ ਅਦਾਰੇ, ਸਰਕਾਰ ਦੀ ਈ-ਮਾਰਕੀਟ ਪਲੇਸ, ਸਿਹਤ, ਸਿੱਖਿਆ, ਮੁਹਾਰਤ ਵਿਕਾਸ, ਖੇਤੀਬਾੜੀ, ਟਰਾਂਸਪੋਰਟੇਸ਼ਨ, ਰਾਸ਼ਟਰੀ ਇਕਮੁੱਠਤਾ, ਜਲ ਸੰਸਾਧਨ, ਸਵੱਛ ਭਾਰਤ, ਸੱਭਿਆਚਾਰ, ਸੰਚਾਰ ਅਤੇ ਸੈਰ-ਸਪਾਟਾ ਦੇ ਵਿਸ਼ਿਆਂ ਉੱਤੇ ਚਰਚਾ ਹੋਈ।
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਉਹ 2022 ਤੱਕ ਨਵਾਂ ਭਾਰਤ ਕਾਇਮ ਕਰਨ ਲਈ ਪੂਰੇ ਸਮਰਪਣ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਖੱਤੀਆਂ ਹੋਣਾ ਕੇਂਦਰ ਸਰਕਾਰ ਦੇ ਕੰਮਕਾਜ ਵਿੱਚ ਵੱਡੀ ਰੁਕਾਵਟ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਨੂੰ ਤੋੜਨ ਲਈ ਕੋਈ ਨਵੇਂ ਰਾਹ ਅਪਣਾਉਣ, ਜਿਸ ਨਾਲ ਪ੍ਰਸ਼ਾਸਨ ਦੇ ਵੱਖ-ਵੱਖ ਕਾਰਜਾਂ ਵਿੱਚ ਤੇਜ਼ੀ ਆਵੇਗੀ। ਇਸੇ ਤਰ੍ਹਾਂ ਵੱਖ-ਵੱਖ ਪੱਧਰਾਂ ਉੱਤੇ ਡਾਇਰੈਕਟਰ ਅਤੇ ਡਿਪਟੀ ਸੈਕਟਰੀਆਂ ਤੱਕ ਦੇ ਅਹੁਦੇਦਾਰ ਵਧੀਆ ਨਤੀਜੇ ਹਾਸਲ ਕਰਨ ਲਈ ਟੀਮਾਂ ਕਾਇਮ ਕਰਨ।
ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਮੰਤਰੀ ਮੰਡਲ ਸੈਕਟਰੀਆਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਚਰਚਾ ਦੌਰਾਨ ਮੌਜ਼ੂਦ ਰਹੇ।
*****
AKT/SH