Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ “ਤਪਦਿਕ (ਟੀਬੀ) ਸਮਾਪਤ ਕਰੋ” ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ “ਤਪਦਿਕ (ਟੀਬੀ) ਸਮਾਪਤ ਕਰੋ” ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ ।

ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਦਿੱਲੀ “ਤਪਦਿਕ (ਟੀਬੀ) ਸਮਾਪਤ ਕਰੋ” ਸਿਖਰ ਸੰਮੇਲਨ ਤਪਦਿਕ (ਟੀਬੀ) ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇਕ ਮਹੱਤਵਪੂਰਨ ਘਟਨਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਖਾਤਮੇ ਲਈ ਚੁੱਕਿਆ ਗਿਆ ਹਰੇਕ ਕਦਮ ਗ਼ਰੀਬਾਂ ਦੇ ਜੀਵਨ ਦੀ ਬਿਹਤਰੀ ਨਾਲ ਜੁੜਿਆ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ 2030 ਤੱਕ ਵਿਸ਼ਵ ਨੂੰ ਤਪਦਿਕ ਮੁਕਤ ਬਣਾਉਣ ਦੇ ਟੀਚੇ ਦੇ ਮੁਕਾਬਲੇ ਭਾਰਤ ਨੇ 2025 ਤੱਕ ਤਪਦਿਕ (ਟੀਬੀ) ਦੇ ਮੁਕੰਮਲ ਖਾਤਮੇ ਦਾ ਟੀਚਾ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਟੀਚੇ ਲਈ ਵਿਆਪਕ ਤੌਰ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ, ਰਾਜ ਸਰਕਾਰਾਂ ਦੀ ਅਹਿਮ ਭੂਮਿਕਾ ਹੈ ਅਤੇ ਉਨ੍ਹਾਂ ਨੇ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸਾਰੇ ਮੁੱਖ ਮੰਤਰੀਆਂ ਨੂੰ ਨਿਜੀ ਤੌਰ ‘ਤੇ ਲਿਖਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਪਦਿਕ (ਟੀਬੀ) ਨੂੰ ਖਤਮ ਕਰਨ ਦੀ ਮੁਹਿੰਮ ਵਿੱਚ ਫਿਜੀਸ਼ੀਅਨਾਂ ਅਤੇ ਵਰਕਰਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਇਸ ਬਿਮਾਰੀ ਤੋਂ ਮੁਕਤ ਹੋਏ ਹਨ ਉਹ ਹੋਰਨਾਂ ਨੂੰ ਵੀ ਪ੍ਰੇਰਦੇ ਹਨ।

ਪ੍ਰਧਾਨ ਮੰਤਰੀ ਨੇ ਇਹ ਦਰਸਾਉਣ ਲਈ ਕਿ ਕੇਂਦਰ ਸਰਕਾਰ ਲੋੜੀਂਦੇ ਟੀਚਿਆਂ ਵੱਲ ਪ੍ਰਗਤੀ ‘ਤੇ ਹੈ, ਮਿਸ਼ਨ ਇੰਦਰਧੁਨਸ਼ ਅਤੇ ਸਵੱਛ ਭਾਰਤ ਦੇ ਉਦਾਹਰਣ ਦਿੱਤੇ।

*****

ਏਕੇਟੀ/ਕੇਪੀ/ਐੱਸਬੀਪੀ