Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਹਨੂੰਮਾਨ ਜਯੰਤੀ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਨੂੰਮਾਨ ਜਯੰਤੀ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਪ੍ਰਾਰਥਨਾ ਕੀਤੀ ਕਿ ਇਹ ਪਵਿੱਤਰ ਮੌਕਾ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਲੈ ਕੇ ਆਵੇ। ਸ਼੍ਰੀ ਮੋਦੀ ਨੇ ਕਿਹਾ, “ਮੇਰੀ ਕਾਮਨਾ ਹੈ ਕਿ ਪਵਨਪੁੱਤਰ ਹਨੂੰਮਾਨ ਜੀ ਸਾਰਿਆਂ ‘ਤੇ ਆਪਣੀ ਸ਼ਕਤੀ, ਬੁੱਧੀ ਅਤੇ ਗਿਆਨ ਦੀ ਭਰਪੂਰ ਕਿਰਪਾ ਬਖਸ਼ਿਸ਼ ਕਰਨ, ਜਿਸ ਨਾਲ ਸਾਡੇ ਦੇਸ਼ ਦੀ ਤਾਕਤ ਹੋਰ ਵਧੇ।”

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:

“ਸਮੂਹ ਦੇਸ਼ਵਾਸੀਆਂ ਨੂੰ ਹਨੂੰਮਾਨ ਜਨਮ ਉਤਸਵ ਦੀਆਂ ਬਹੁਤ-ਬਹੁਤ ਵਧਾਈਆਂ। ਇਹ ਪਵਿੱਤਰ ਮੌਕਾ ਸਾਰਿਆਂ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਲੈ ਕੇ ਆਵੇ। ਮੇਰੀ ਕਾਮਨਾ ਹੈ ਕਿ ਪਵਨਪੁੱਤਰ ਹਨੂੰਮਾਨ ਜੀ ਸਾਰਿਆਂ ਨੂੰ ਤਾਕਤ, ਬੁੱਧੀ ਅਤੇ ਗਿਆਨ ਦਾ ਭਰਪੂਰ ਆਸ਼ੀਰਵਾਦ ਦੇਣ, ਜਿਸ ਨਾਲ ਦੇਸ਼ ਦੀ ਤਾਕਤ ਹੋਰ ਵਾਧੇ। ਜੈ ਬਜਰੰਗਬਲੀ!”

 

*****

ਐੱਮਜੇਪੀਐੱਸ/ਵੀਜੇ