ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀਰਵਾਰ ਸ਼ਾਮ ਨੂੰ ਨਮਾਮੀ ਗੰਗੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਇਸ ਵਿਸ਼ੇ ਨੂੰ ਪੇਸ਼ ਕਰਦੇ ਹੋਏ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਹੁਣ ਤੱਕ ਕੀਤੀ ਗਈ ਕਾਰਵਾਈ ਅਤੇ ਇਸ ਪ੍ਰੋਗਰਾਮ ਵਿੱਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ।
ਅਧਿਕਾਰੀਆਂ ਨੇ ਦੱਸਿਆ ਕਿ ਦਰਿਆ ਦੇ ਨਾਲ ਲੱਗਦੇ ਸਹਿਰਾਂ ਵਿੱਚ ਸੀਵੇਜ ਟ੍ਰੀਟਮੈਂਟ ਸਮਰੱਥਾ ਕਾਫੀ ਵਧਾਈ ਜਾ ਰਹੀ ਹੈ । ਗੰਗਾ ਦੇ ਨਾਲ ਲੱਗਦੇ ਵੱਡੇ ਸ਼ਹਿਰਾਂ ਹਰਿਦੁਆਰ, ਕਾਨਪੁਰ, ਇਲਾਹਾਬਾਦ, ਵਾਰਾਨਸੀ, ਪਟਨਾ, ਭਾਗਲਪੁਰ, ਹਾਵੜਾ ਅਤੇ ਕੇਲਕਾਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਵੱਡੇ ਪੱਧਰ ਉੱਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤਾਂ ਦੀ ਵਿਸਤ੍ਰਿਤ ਮਾਨੀਟਰਿੰਗ ਅਤੇ ਇੰਸਪੈਕਸ਼ਨ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਗੰਗਾ ਨਦੀ ਦੇ ਨਾਲ ਲੱਗਦੀਆਂ ਛੋਟੀਆਂ ਨਦੀਆਂ ਦੇ ਪਾਣੀ ਦੀ ਗੁਣਵਤਾ ਵਿੱਚ ਕਾਫੀ ਸੁਧਾਰ ਆਇਆ ਹੈ। ਜਾਇਜ਼ੇ ਦੇ ਇਕ ਹਿੱਸੇ ਵਜੋਂ ‘ਡਿਜ਼ਾਲਵਡ ਆਕਸੀਜ਼ਨ’ ਅਤੇ ‘ਬਾਇਓਕੈਮੀਕਲ ਆਕਸੀਜ਼ਨ ਡੀਮਾਂਡ’ ਵਗੈਰਾ ਦਾ ਅਧਿਐਨ ਵੀ ਕੀਤਾ ਗਿਆ।
ਪ੍ਰਧਾਨ ਮੰਤਰੀ ਨੂੰ ਗੰਗਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਦਿਹਾਤੀ ਸਫਾਈ ਦੀ ਸਥਿਤੀ ਵਿੱਚ ਹੋਈ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਦਰਿਆ ਗੰਗਾ ਦੀ ਸਫਾਈ ਦੀ ਮੁਹਿੰਮ ਵਿੱਚ ਸ਼ਮੂਲਿਅਤ ਲਈ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਦਫ਼ਤਰ, ਨੀਤੀ ਆਯੋਗ, ਪਾਣੀ ਵਸੀਲਿਆਂ ਦੇ ਮੰਤਰਾਲੇ, ਪੀਣ ਵਾਲੇ ਪਾਣੀ ਅਤੇ ਸਫਾਈ ਬਾਰੇ ਮੰਤਰਾਲੇ, ਕਲੀਨ ਗੰਗਾ ਬਾਰੇ ਰਾਸ਼ਟਰੀ ਮਿਸ਼ਨ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।
AKT/AK