ਪੀਐੱਮਇੰਡੀਆ
ਬੁੱਧ ਜਯੰਤੀ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਧਾਨੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਹੋਏ ਸਮਾਰੋਹ ਵਿੱਚ ਸ਼ਾਮਲ ਹੋਏ।
ਉਨ੍ਹਾਂ ਨੇ ਸੰਘ ਦਾਨਾ (Sangh Dana) ਪੇਸ਼ ਕੀਤਾ। ਉਨ੍ਹਾਂ ਨੇ ਸੈਂਟਰਲ ਇੰਸਟੀਟਿਊਟ ਆਵ੍ ਹਾਇਰ ਤਿੱਬਤਨ ਸਟੱਡੀਜ਼, ਸਾਰਨਾਥ ਅਤੇ ਆਲ ਇੰਡੀਆ ਭਿਕਸ਼ੂ ਸੰਘ, ਬੋਧਗਯਾ ਨੂੰ ਵੈਸ਼ਾਖ ਸਨਮਾਨ ਪ੍ਰਸ਼ਸਤੀ ਪੱਤਰ (Vaishakh Sammaan Prashasti Patra) ਵੀ ਪ੍ਰਦਾਨ ਕੀਤੇ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤ ਇੱਕ ਅਨੋਖੇ ਵਿਰਸੇ ਦਾ ਘਰ ਹੈ ਜਿੱਥੇ ਕਿ ਮਹੱਤਵਪੂਰਨ ਵਿਚਾਰ ਹਮੇਸ਼ਾ ਹੀ ਮਨੁੱਖਤਾ ਦੇ ਭਲੇ ਲਈ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਨੇ ਕਈ ਰਾਸ਼ਟਰਾਂ ਦੀ ਜ਼ਿੰਦਗੀਆਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਕਦੇ ਵੀ ਹਮਲਾਵਰ ਨਹੀਂ ਰਿਹਾ।
ਪ੍ਰਧਾਨ ਮੰਤਰੀ ਨੇ ਮਹਾਤਮਾ ਬੁੱਧ ਵੱਲੋਂ ਪੇਸ਼ ਕੀਤੇ ਅਸ਼ਟਾਂਗ ਮਾਰਗ ( eight-fold path) ਬਾਰੇ ਆਪਣੇ ਵਿਚਾਰ ਪ੍ਰਗਟਾਏ ਅਤੇ ਕਿਹਾ ਕਿ ਇਸ ਰਾਹ ਉੱਤੇ ਚਲ ਕੇ ਹੀ ਉਹ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਜਿਨ੍ਹਾਂ ਦਾ ਕਿ ਇਸ ਵੇਲੇ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੱਧ ਦਾ ਪਿਆਰ ਅਤੇ ਦਇਆ ਦਾ ਸੰਦੇਸ਼ ਇਸ ਵੇਲੇ ਦੁਨੀਆ ਲਈ ਬਹੁਤ ਹੀ ਲਾਹੇਵੰਦ ਸਿੱਧ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੋ ਲੋਕ ਮਹਾਤਮਾ ਬੁੱਧ ਉੱਤੇ ਭਰੋਸਾ ਰੱਖਦੇ ਹਨ ਉਹ ਆਪਣੀ ਪੂਰੀ ਤਾਕਤ ਇਸ ਪਵਿੱਤਰ ਕਾਰਜ ਉੱਤੇ ਲਗਾ ਦੇਣ।
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ ਮਹਾਤਮਾ ਬੁੱਧ ਵੱਲੋਂ ਦਰਸਾਏ ਗਏ ਦਇਆ ਦੇ ਰਾਹ ਉੱਤੇ ਚਲ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਭਾਰਤ ਦੇ ਸੱਭਿਆਚਾਰਕ ਵਿਰਸੇ ਦੀ ਰਾਖੀ ਲਈ ਪੂਰੇ ਧਿਆਨ ਨਾਲ ਕੰਮ ਕਰ ਰਹੀ ਹੈ ਜਿਸ ਵਿੱਚ ਮਹਾਤਮਾ ਬੁੱਧ ਦੇ ਵਿਰਸੇ ਦੀ ਰਾਖੀ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬੁੱਧਿਸਟ ਸਰਕਟ ਲਈ 360 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਨਿਊ ਇੰਡੀਆ 2022, ਜਦੋਂ ਕਿ ਭਾਰਤ ਆਪਣੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਵੇਗਾ, ਵਿੱਚ ਆਪਣਾ ਯੋਗਦਾਨ ਦੇਣ। ਉਨ੍ਹਾਂ ਹਰ ਇੱਕ ਨੂੰ ਕਿਹਾ ਕਿ ਉਹ ਕੋਈ ਨਾ ਕੋਈ ਕਾਰਜ ਆਪਣੇ ਜ਼ਿੰਮੇ ਲੈਣ ਜਿਸ ਨੂੰ ਕਿ ਉਹ ਮਿੱਥੀ ਤਾਰੀਖ ਤੱਕ ਪੂਰਾ ਕਰਨ ਦਾ ਪ੍ਰਣ ਲੈਣ।
****
ਏਕੇਟੀ/ਐੱਸਐੱਚ
समय की मांग है कि संकट से अगर विश्व को बचाने के लिए, बुद्ध का करुणा प्रेम का संदेश काम आता है तो बुद्ध को मानने वाली सभी शक्तियां सक्रिय होनी चाहिए।
— PMO India (@PMOIndia) April 30, 2018
भगवान बुद्ध ने भी कहा था कि इस रास्ते पर संगठित होकर चलने से ही सामर्थ्य प्राप्त होगा: PM
भगवान बुद्ध कहते थे कि किसी के दुख को देखकर दुखी होने से ज्यादा बेहतर है कि उस व्यक्ति को उसके दुख को दूर करने के लिए तैयार करो, उसे सशक्त करो।
— PMO India (@PMOIndia) April 30, 2018
मुझे प्रसन्नता हैं की हमारी सरकार करुणा और सेवाभाव के उसी रास्ते पर चल रही हैं जिस रास्ते को भगवान बुद्ध ने हमें दिखाया था: PM
गुलामी के कालखंड के बाद अनेक वजहों से हमारे यहां अपनी सांस्कृतिक विरासत को सहेजने का कार्य उस तरीके से नहीं हुआ, जैसे होना चाहिए था।
— PMO India (@PMOIndia) April 30, 2018
इसे ध्यान में रखते हुए हमारी सरकार अपनी सांस्कृतिक धरोहर और भगवान बुद्ध से जुड़ी स्मृतियों की रक्षा के लिए एक बृहद विजन पर भी काम कर रही है: PM
Buddhist Circuit के लिए सरकार 360 करोड़ रुपए से ज्यादा स्वीकृत कर चुकी है। इससे उत्तर प्रदेश, बिहार, मध्य प्रदेश, आंध्र प्रदेश और गुजरात में बौद्ध स्थलों का और विकास किया जा रहा है: PM
— PMO India (@PMOIndia) April 30, 2018
ये हम सभी का सौभाग्य है कि 2500 वर्ष बाद भी भगवान बुद्ध की शिक्षाएं हमारे बीच हैं। निश्चित तौर पर हमारे पहले जो लोग थे, इसमें उनकी बड़ी भूमिका रही है। ये हमसे पहले वाली पीढ़ियों का योगदान था,कि आज हम बुद्ध पूर्णिमा पर इस तरह के कार्यक्रम कर पा रहे हैं: PM
— PMO India (@PMOIndia) April 30, 2018
अब आने वाला मानव इतिहास आपकी सक्रिय भूमिका का इंतजार कर रहा है । मैं चाहता हूं कि आज जब आप यहां से जाएं, तो मन में इस विचार के साथ जाएं कि 2022 में, जब हमारा देश स्वतंत्रता के 75 वर्ष का पर्व मना रहा होगा, तब तक ऐसे कौन से
— PMO India (@PMOIndia) April 30, 2018
5 या 10 संकल्प होंगे, जिन्हें आप पूरा करना चाहेंगे: PM