Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਬ੍ਰਿਕਸ ਸੰਮੇਲਨ ਮੌਕੇ ਵੱਖਰੇ ਤੌਰ ’ਤੇ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਬ੍ਰਿਕਸ ਸੰਮੇਲਨ ਮੌਕੇ ਵੱਖਰੇ ਤੌਰ ’ਤੇ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 12 ਸਤੰਬਰ 2026 ਨੂੰ 18ਵੇਂ ਬ੍ਰਿਕਸ ਸੰਮੇਲਨ ਮੌਕੇ ਵੱਖਰੇ ਤੌਰ ’ਤੇ ਮਹਾਮਹਿਮ ਸ਼ੇਖ ਖਾਲਿਦ ਬਿਨ ਮੁਹੰਮਦ ਨਾਲ ਮੁਲਾਕਾਤ ਕੀਤੀ।

ਦੋਵਾਂ ਆਗੂਆਂ ਨੇ ਭਾਰਤ-ਯੂਏਈ ਵਿਆਪਕ ਰਣਨੀਤਕ ਭਾਈਵਾਲੀ ਦੀ ਅਹਿਮੀਅਤ ਨੂੰ ਮੁੜ ਦੁਹਰਾਇਆ, ਜੋ ਮਜ਼ਬੂਤ ਸਿਆਸੀ, ਸੱਭਿਆਚਾਰਕ, ਵਪਾਰਕ, ਊਰਜਾ ਅਤੇ ਲੋਕਾਂ ਦੇ ਆਪਸੀ ਸਬੰਧਾਂ ’ਤੇ ਟਿਕੀ ਹੋਈ ਹੈ। ਉਨ੍ਹਾਂ ਨੇ ਜਨਵਰੀ 2026 ਵਿੱਚ ਯੂਏਈ ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਹਾਲੀਆ ਸਫਲ ਭਾਰਤ ਦੌਰੇ ਅਤੇ ਮਈ 2026 ਵਿੱਚ ਪ੍ਰਧਾਨ ਮੰਤਰੀ ਦੇ ਯੂਏਈ ਦੌਰੇ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਪ੍ਰਧਾਨਗੀ ਹੇਠ ਬ੍ਰਿਕਸ ਵਿੱਚ ਯੂਏਈ ਦੀ ਸਰਗਰਮ ਅਤੇ ਉਸਾਰੂ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਦੋਵਾਂ ਆਗੂਆਂ ਨੇ ਭਾਰਤ ਦੀ ਪ੍ਰਧਾਨਗੀ ਦੌਰਾਨ ਬ੍ਰਿਕਸ ਵਿੱਚ ਮਿਲੇ ਹਾਂਪੱਖੀ ਨਤੀਜਿਆਂ ਦਾ ਸਵਾਗਤ ਕੀਤਾ ਅਤੇ ਸਹਿਮਤੀ ਜਤਾਈ ਕਿ ਦੋਵੇਂ ਦੇਸ਼ ਸਾਂਝੇ ਹਿੱਤਾਂ ਅਤੇ ਤਰਜੀਹਾਂ ਅੱਗੇ ਵਧਾਉਣ ਅਤੇ ਬ੍ਰਿਕਸ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਮੰਚ ਰਾਹੀਂ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ।

ਆਗੂਆਂ ਨੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਵਿੱਚ ਹੋਈ ਤਰੱਕੀ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਉੜੀਸਾ ਵਿੱਚ 11.5 ਬਿਲੀਅਨ ਯੂਐੱਸਡੀ ਦੇ ਏਕੀਕ੍ਰਿਤ ਗ੍ਰੀਨਫੀਲਡ ਐਲੂਮੀਨੀਅਮ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ਲਈ ਯੂਏਈ ਦੀ ‘ਇੰਟਰਨੈਸ਼ਨਲ ਹੋਲਡਿੰਗ ਕੰਪਨੀ’ ਦੇ ਐਲਾਨ ਦਾ ਸਵਾਗਤ ਕੀਤਾ, ਜੋ ਭਾਰਤ ਦਾ ਸਭ ਤੋਂ ਵੱਡਾ ਏਕੀਕ੍ਰਿਤ ਐਲੂਮੀਨੀਅਮ ਨਿਵੇਸ਼ ਹੈ। ਇਸ ਪ੍ਰੋਜੈਕਟ ਨਾਲ ਉੜੀਸਾ ਦੇ ਆਲਮੀ ਐਲੂਮੀਨੀਅਮ ਨਿਰਮਾਣ ਹੱਬ ਵਜੋਂ ਉੱਭਰਨ ਦੀ ਉਮੀਦ ਹੈ।

ਆਗੂਆਂ ਨੇ ਆਪਸੀ ਫਾਇਦੇ ਲਈ ਭਾਰਤ-ਯੂਏਈ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਵਿੱਚ ਯੂਏਈ ਦੇ ਸਭ ਤੋਂ ਨਵੇਂ ਸਾਵਰੇਨ ਇਨਵੈਸਟਮੈਂਟ ਫੰਡ ਵਜੋਂ ਐੱਲ’ਇਮਾਦ ਦੀ ਅਹਿਮ ਭੂਮਿਕਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਰੱਖਿਆ, ਪੁਲਾੜ, ਪ੍ਰਮਾਣੂ ਊਰਜਾ, ਤਕਨੀਕ ਅਤੇ ਨਵੀਆਂ ਖੋਜਾਂ ਸਮੇਤ ਰਣਨੀਤਕ ਅਤੇ ਉੱਭਰਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਦੇ ਮੌਕਿਆਂ ’ਤੇ ਵੀ ਚਰਚਾ ਕੀਤੀ।

ਇਸ ਦੌਰੇ ਨੇ ਲੀਡਰਸ਼ਿਪ ਪੱਧਰ ’ਤੇ ਲਗਾਤਾਰ ਰਾਬਤੇ ਦੀ ਪਰੰਪਰਾ ਅਤੇ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਉਸ ਨਿਰੰਤਰਤਾ ਦੀ ਮੁੜ ਪੁਸ਼ਟੀ ਕੀਤੀ ਹੈ, ਜੋ ਭਾਰਤ ਅਤੇ ਯੂਏਈ ਵਿਚਾਲੇ ਸਦੀਵੀ ਸਬੰਧਾਂ ਦਾ ਮੁੱਖ ਆਧਾਰ ਹੈ।

********

ਐੱਮਜੇਪੀਐੱਸ/ਐੱਸਐੱਸ/ਐੱਸਟੀ