Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਿਊ ਇੰਡੀਆ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਨਿਊ ਇੰਡੀਆ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਨਿਊ ਇੰਡੀਆ ਸੰਮੇਲਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਾਈ4ਡੀ ਨਿਊ ਇੰਡੀਆ ਸੰਮੇਲਨ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਰਾਸ਼ਟਰ ਅੱਜ ਪਰਿਵਰਤਨ ਦੇ ਇੱਕ ਦੌਰ ਵਿੱਚੋਂ ਲੰਘ ਰਿਹਾ ਹੈ। ਇਹ ਦਾਅਵਾ ਕਰਦਿਆਂ ਕਿਹਾ ਕਿ ਅੱਜ ਭਾਰਤ ਵਿਸ਼ਵ ਵਿੱਚ ਸਭ ਤੋਂ ਤੇਜ਼ ਗਤੀ ਨਾਲ ਵਿਕਾਸ ਕਰਦੀ ਅਰਥਵਿਵਸਥਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਅੰਤਰਰਾਸ਼ਟਰੀ ਰਿਪੋਰਟ ਅਨੁਸਾਰ, ਭਾਰਤ ਵਿੱਚ ਗ਼ਰੀਬੀ ਇੱਕ ਰਿਕਾਰਡ ਗਤੀ ਨਾਲ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਇੱਕ ਸਸ਼ਕਤੀਕਰਤਾ (enabler) ਦੀ ਹੀ ਭੂਮਿਕਾ ਨਿਭਾ ਸਕਦੀ ਹੈ, ਇਹ ਨੌਜਵਾਨ ਹੀ ਹਨ ਜਿਹੜੇ ਉਪਲੱਬਧ ਮੌਕਿਆ ਦੀ ਵਰਤੋਂ ਹੀ ਨਹੀਂ ਕਰ ਰਹੇ ਬਲਕਿ ਆਪਣੇ ਆਪ ਨਵੇਂ ਮੌਕੇ ਵੀ ਪੈਦਾ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਨੌਜਵਾਨਾਂ ਦੀਆਂ ਅਕਾਂਖਿਆਵਾਂ ਅਤੇ ਤਾਕਤ ਵਾਂਗ ਹੀ, ਭਾਰਤ ਵੱਡੇ, ਪਰਿਵਰਤਨਕਾਰੀ ਕਾਰਜ ਕਰ ਰਿਹਾ ਹੈ । ਇਸ ਸੰਦਰਭ ਵਿੱਚ ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਵਿੱਚ 3 ਕਰੋੜ ਬੱਚਿਆਂ ਦੇ ਟੀਕਾਕਰਨ; ਪਿਛਲੇ ਚਾਰ ਸਾਲਾਂ ਵਿੱਚ 1.75 ਲੱਖ ਕਿਲੋਮੀਟਰ ਗ੍ਰਾਮੀਣ ਸੜਕਾਂ ਬਣਾਉਣਾ; ਹਰੇਕ ਪਿੰਡ ਵਿੱਚ ਬਿਜਲੀ ਦਾ ਪਹੁੰਚਣਾ; ਅਕਤੂਬਰ 2017 ਤੋਂ ਲੈ ਕੇ 85 ਲੱਖ ਘਰਾਂ ਦਾ ਬਿਜਲੀਕਰਨ ਕਰਨਾ, 4.65 ਕਰੋੜ ਗੈਸ ਕਨੈਕਸ਼ਨ ਗ਼ਰੀਬਾਂ ਤੱਕ ਪਹੁੰਚਣਾ ਅਤੇ ਗ਼ਰੀਬਾ ਲਈ 1 ਕਰੋੜ ਤੋਂ ਵਧੇਰੇ ਮਕਾਨ ਬਣਾਏ ਜਾਣ ਵਰਗੀਆਂ ਉਦਾਹਰਨਾਂ ਦਿੱਤੀਆਂ। ਉਨ੍ਹਾਂ ਕਿਹਾ ਇਹ ਵੱਡੇ ਅੰਕੜੇ ਭਾਰਤ ਦੀ 35 ਸਾਲ ਉਮਰ ਤੋਂ ਹੇਠਲੇ 800 ਮਿਲੀਅਨ ਲੋਕਾਂ ਕਰਕੇ ਸੰਭਵ ਹੋਏ ਹਨ।

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਅੱਜ ਕਈ ਨੇਤਾਵਾਂ ਦੇ ਉਦਾਹਰਨ ਦਿੱਤੇ, ਜੋ ਅਤਿਅੰਤ ਨਿਮਾਣੇ ਪਿਛਕੋੜ ਤੋਂ ਉੱਚੇ ਅਹੁਦਿਆਂ ਤੱਕ ਪਹੁੰਚੇ ਹਨ। ਉਨ੍ਹਾਂ ਅੱਗੇ ਕਿਹਾ ਉਹ ਸਮਝਦੇ ਹਨ ਕਿ ਨਵੇਂ ਭਾਰਤ ਦਾ ਨੌਜਵਾਨ ਕੀ ਚਾਹੁੰਦਾ ਹੈ।

ਉਨ੍ਹਾਂ ਕਿਹਾ ਇਹ ਬਦਲਿਆ ਹੋਇਆ ਵਾਤਾਵਰਨ ਸਿਰਫ਼ ਰਾਜਨੀਤੀ ਤੱਕ ਹੀ ਸੀਮਤ ਨਹੀਂ ਹੈ। ਉਨ੍ਹਾਂ ਕਿਹਾ, ਹੁਣ ਕਈ ਗ੍ਰਾਮੀਣ ਪਿਛੋਕੜ ਜਾਂ ਛੋਟੇ ਕਸਬਿਆਂ ਦੇ ਕਈ ਨੌਜਵਾਨ ਸਿਖ਼ਰਲੀਆਂ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਹਨ । ਉਨ੍ਹਾਂ ਕਿਹਾ ਹਿਮਾ ਦਾਸ ਅਤੇ ਉਸ ਵਰਗੇ ਹੋਰ ਨੌਜਵਾਨ ਜਿਹੜੇ ਖੇਡਾਂ ਵਿੱਚ ਮੈਡਲ ਜਿੱਤ ਕੇ ਘਰ ਲਿਆ ਰਹੇ ਹਨ, ਉਹੋ ਨਵੇਂ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਨੌਜਵਾਨ ਮਹਿਸੂਸ ਕਰਦਾ ਹੈ; “ਸਭ ਕੁਝ ਸੰਭਵ ਹੈ! ਹਰ ਚੀਜ਼ ਪ੍ਰਾਪਤ ਕਰਨ ਯੋਗ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਘੁਰਨਿਆਂ (silos ) ਦੀ ਥਾਂ ਸਮਾਧਾਨਾਂ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਦੀਆਂ ਜ਼ਰੂਰਤਾਂ ਸਮਝਣ ਅਤੇ ਲੋਕਾਂ ਦੇ ਜੀਵਨ ਨੂੰ ਵਧੇਰੇ ਅਸਾਨ ਬਣਾਉਣ ਤੇ ਧਿਆਨ ਕੇਂਦਰਿਤ ਹੈ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਵੇਂ ਭਾਰਤਮਾਲਾ, ਸਾਗਰਮਾਲਾ, ਮੁਦਰਾ, ਸਟੈਂਡ ਅੱਪ ਇੰਡੀਆ ਅਤੇ ਆਯੁਸ਼ਮਾਨ ਭਾਰਤ ਵਰਗੀਆਂ ਸਰਕਾਰ ਦੀਆਂ ਯੋਜਨਾਵਾਂ ਦੇ ਉਪਰਾਲੇ ਦੇਸ਼ ਦੀਆਂ ਕਈ ਜ਼ਰੂਰਤਾ ਦੇ ਹੱਲ ਲਈ ਬਣਾਈਆ ਗਈਆ ਹਨ। ਉਨ੍ਹਾਂ ਹੋਰ ਕਿਹਾ ਕਿ ਸਰਕਾਰ ਇਨੋਵੇਸ਼ਨ ਅਤੇ ਖੋਜ ਨੂੰ ਬਹੁਤ ਮਹੱਤਵ ਦੇ ਰਹੀ ਹੈ।

ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਨੌਜਵਾਨ ਡਿਜੀਟਲ ਭੁਗਤਾਨਾਂ ਵਿੱਚ ਵਿਕਾਸ ਨੂੰ ਗਤੀ ਪ੍ਰਧਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਅਤੇ ਸਾਹਸ ਨੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ, ਨਵੇਂ ਭਾਰਤ ਲਈ ਉਹੋ ਜਿਹੀ ਭੂਮਿਕਾ ਨਿਭਾਵੇਗੀ। ਉਨ੍ਹਾਂ ਦੱਸਿਆ ਕਿ ਨਵਾਂ ਭਾਰਤ ਇੱਕ ਅਜਿਹੀ ਥਾਂ ਹੈ ਜਿੱਥੇ ਲੋਕਾਂ ਵੱਲੋਂ ਪ੍ਰਕਿਰਿਆਂਵਾਂ ਨੂੰ ਪ੍ਰਭਾਵਿਤ ਕਰਨ ਦੀ ਥਾਂ, ਪ੍ਰਕਿਰਿਆਵਾਂ ਪ੍ਰਗਤੀ ਨੂੰ ਚਲਾਉਂਦੀਆਂ ਹਨ ।

*****

ਏਕੇਟੀ/ਵੀਜੇ