ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਖ਼ੁਸ਼ਹਾਲੀ ਦੀ ਅਸਲ ਖ਼ੂਬਸੂਰਤੀ ਨਿਮਰਤਾ ਅਤੇ ਨਿਰਸਵਾਰਥ ਸੇਵਾ ਵਿੱਚ ਸਮਾਈ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਫ਼ਲਤਾ ਉਦੋਂ ਹੀ ਸਾਰਥਕ ਹੈ, ਜਦੋਂ ਉਹ ਲੋਕ ਭਲਾਈ ਅਤੇ ਸਮਾਜ ਦੀ ਭਲਾਈ ਦੀ ਭਾਵਨਾ ਨਾਲ ਸੇਧਿਤ ਹੋਵੇ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-
“भवन्ति नम्रास्तरवः फलोद्गमैर्नवाम्बुभि-र्दूर-विलम्बिनो घनाः। अनुद्धताः सत्पुरुषाः समृद्धिभिः स्वभाव एवैष परोपकारिणाम्॥”
ਸੁਭਾਸ਼ਤਮ ਦਾ ਅਰਥ ਹੈ ਕਿ ਜਿਸ ਤਰ੍ਹਾਂ ਫ਼ਲਾਂ ਨਾਲ ਲੱਦੇ ਹੋਏ ਰੁੱਖ ਅਤੇ ਮੀਂਹ ਨਾਲ ਭਰੇ ਬੱਦਲ ਕੁਦਰਤੀ ਰੂਪ ਵਿੱਚ ਧਰਤੀ ਵੱਲ ਝੁਕ ਜਾਂਦੇ ਹਨ, ਉਸੇ ਤਰ੍ਹਾਂ ਸੱਚੇ ਪਰਉਪਕਾਰੀ ਅਤੇ ਮਹਾਨ ਵਿਅਕਤੀ ਧਨ, ਗਿਆਨ, ਅਹੁਦਾ ਜਾਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਵੀ ਨਿਮਰ ਬਣੇ ਰਹਿੰਦੇ ਹਨ। ਉਹ ਆਪਣੀਆਂ ਪ੍ਰਾਪਤੀਆਂ ‘ਤੇ ਹੰਕਾਰ ਨਹੀਂ ਕਰਦੇ, ਸਗੋਂ ਆਪਣੀ ਸਮਰੱਥਾ, ਸਾਧਨਾਂ ਅਤੇ ਤਜਰਬੇ ਦੀ ਵਰਤੋਂ ਸਮਾਜ ਦੇ ਭਲੇ ਅਤੇ ਤਰੱਕੀ ਲਈ ਕਰਦੇ ਹਨ। ਇਹ ਸੁਭਾਸ਼ਤਮ ਸਾਨੂੰ ਸਿਖਾਉਂਦਾ ਹੈ ਕਿ ਅਸਲ ਮਹਾਨਤਾ ਨਿਮਰਤਾ, ਸੇਵਾ-ਭਾਵਨਾ ਅਤੇ ਪਰਉਪਕਾਰ ਵਿੱਚ ਸਮਾਈ ਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਲਿਖਿਆ;
“ਖ਼ੁਸ਼ਹਾਲੀ ਦੀ ਸੋਭਾ ਨਿਮਰਤਾ ਅਤੇ ਪਰਉਪਕਾਰ ਵਿੱਚ ਸਮਾਈ ਹੋਈ ਹੈ। ਸਫ਼ਲਤਾ ਉਹੀ ਸਾਰਥਕ ਹੈ, ਜਿਸ ਵਿੱਚ ਲੋਕ ਭਲਾਈ ਦੀ ਭਾਵਨਾ ਸਭ ਤੋਂ ਉੱਪਰ ਹੋਵੇ।
भवन्ति नम्रास्तरवः फलोद्गमैर्नवाम्बुभि-र्दूर-विलम्बिनो घनाः।
अनुद्धताः सत्पुरुषाः समृद्धिभिः स्वभाव एवैष परोपकारिणाम्॥”
समृद्धि की शोभा विनम्रता और परोपकार में निहित है। सफलता वही सार्थक है, जिसमें लोककल्याण की भावना सर्वोपरि हो।… pic.twitter.com/MyMm5WhSlM
— Narendra Modi (@narendramodi) July 7, 2026
*********
ਐੱਮਜੇਪੀਐੱਸ/ਐੱਸਐੱਸ/ਐੱਸਟੀ
समृद्धि की शोभा विनम्रता और परोपकार में निहित है। सफलता वही सार्थक है, जिसमें लोककल्याण की भावना सर्वोपरि हो।… pic.twitter.com/MyMm5WhSlM
— Narendra Modi (@narendramodi) July 7, 2026