ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਦਰਲੈਂਡ ਦੀ ਮਹਾਰਾਣੀ ਮਹਾਮਹਿਮ ਮੈਕਸਿਮਾ ਨਾਲ ਮੁਲਾਕਾਤ ਕੀਤੀ।
ਮਹਾਰਾਣੀ ਮੈਕਸਿਮਾ ਵਿਕਾਸ ਲਈ ਸਮਾਵੇਸ਼ੀ ਵਿੱਤ ਲਈ ਸੰਯੁਕਤ ਰਾਸ਼ਟਰ ਜਨਰਲ ਸੈਕਟਰੀ ਦੇ ਵਿਸੇਸ਼ ਦੂਤ ਵਜੋਂ ਭਾਰਤ ਦੀ ਯਾਤਰਾ ‘ਤੇ ਹਨ।
ਪ੍ਰਧਾਨ ਮੰਤਰੀ ਮੋਦੀ ਅਤੇ ਮਹਾਰਾਣੀ ਮੈਕਸਿਮਾ ਨੇ ਭਾਰਤ ਸਰਕਾਰ ਵੱਲੋਂ ਵਿੱਤੀ ਸਮਾਵੇਸ਼ ਵਿੱਚ ਵਾਧੇ ਲਈ ਪਿਛਲੇ ਕੁਝ ਵਰ੍ਹਿਆਂ ਵਿੱਚ ਜਨਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਬੀਮਾ ਸੁਰਕਸ਼ਾ ਯੋਜਨਾ ਅਤੇ ਅਟਲ ਪੈਂਸ਼ਨ ਯੋਜਨਾ ਜਿਹੇ ਚੁੱਕੇ ਗਏ ਵੱਖ-ਵੱਖ ਕਦਮਾਂ ‘ਤੇ ਵਿਚਾਰ-ਵਟਾਂਦਰਾ ਕੀਤਾ। ਮਹਾਰਾਣੀ ਮੈਕਸਿਮਾ ਨੇ ਇਨ੍ਹਾਂ ਕਦਮਾਂ ਦੇ ਜਰੀਏ ਹੋਈ ਪ੍ਰਗਤੀ ਦੀ ਸਰਾਹਨਾ ਕੀਤੀ।
ਦੋਹਾਂ ਨੇਤਾਵਾਂ ਨੇ ਗਲੋਬਲ ਵਿਕਾਸ ਵਿੱਤ ‘ਤੇ ਵੀ ਚਰਚਾ ਕੀਤੀ। ਮਹਾਰਾਣੀ ਮੈਕਸਿਮਾ ਨੇ ਇਸ ਦਿਸ਼ਾ ਵਿੱਚ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਆਈਟੀਈਸੀ) ਯੋਜਨਾ ਰਾਹੀਂ ਭਾਰਤ ਦੇ ਪ੍ਰਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਮੇਜ਼ਬਾਨ ਦੇਸ਼ ਦੀ ਜ਼ਰੂਰਤ ਅਤੇ ਪ੍ਰਾਥਮਿਕਤਾ ਦੇ ਅਧਾਰ ‘ਤੇ ਵਿਕਾਸ ਪ੍ਰੋਜੈਕਟਾਂ ਲਈ ਰਿਆਇਤੀ ਦਰ ‘ਤੇ ਕਰਜ਼ਾ ਦੇਣ ਦੀ ਵਿਵਸਥਾ ਦੀ ਵੀ ਸਰਾਹਨਾ ਕੀਤੀ।
******
ਏਕੇਟੀ/ਐੱਸਐੱਚ/ਐੱਸਬੀਪੀ
Queen Máxima of the Netherlands met PM @narendramodi. pic.twitter.com/kpPZdwMTBh
— PMO India (@PMOIndia) May 28, 2018