Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੈਸ਼ਨਲ ਪ੍ਰੈੱਸ ਦਿਵਸ ‘ਤੇ ਮੀਡੀਆ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਪ੍ਰੈੱਸ ਦਿਵਸ ’ਤੇ ਮੀਡੀਆ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਮੀਡੀਆ ਵਿੱਚ ਸਾਰੇ ਦੋਸਤਾਂ ਨੂੰ ਨੈਸ਼ਨਲ ਪ੍ਰੈੱਸ ਦਿਵਸ ’ਤੇ ਮੇਰੀਆਂ ਸ਼ੁਭਕਾਮਨਾਵਾਂ। ਮੈਂ ਸਾਡੇ ਮੀਡੀਆ ਵਿਸ਼ੇਸ ਤੌਰ ‘ਤੇ ਰਿਪੋਰਟਰਾਂ ਅਤੇ ਕੈਮਰਾਪਰਸਨਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਾ ਹਾਂ, ਜੋ ਅਣਥੱਕ ਹੋ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਹਨ ਅਤੇ ਵੱਖ-ਵੱਖ ਖ਼ਬਰਾਂ ਅੱਗੇ ਲਿਆਉਂਦੇ ਹਨ ਜੋ ਕਿ ਰਾਸ਼ਟਰੀ ਅਤੇ ਗਲੋਬਲ ਮੁੱਦਿਆਂ ਨੂੰ ਉਭਾਰ ਇਨ੍ਹਾਂ ਨੂੰ ਅਕਾਰ ਦਿੰਦੇ ਹਨ।

ਬੇਜ਼ੁਬਾਨਾਂ ਨੂੰ ਅਵਾਜ਼ ਦੇਣ ਵਿੱਚ ਮੀਡੀਆ ਦੀ ਭੂਮਿਕਾ ਸ਼ਲਾਘਾਯੋਗ ਹੈ। ਪਿਛਲੇ ਤਿੰਨ ਸਾਲਾਂ ’ਚ, ਮੀਡੀਆ ਨੇ ‘ਸਵੱਛ ਭਾਰਤ ਮਿਸ਼ਨ’ ਨੂੰ ਵੱਡੀ ਤਾਕਤ ਦਿੱਤੀ ਹੈ ਅਤੇ ਸਫ਼ਾਈ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਹੈ।

ਅੱਜ ਅਤੇ ਇਸ ਯੁੱਗ ’ਚ ਅਸੀਂ ਮੋਬਾਈਲ ਫੋਨਾਂ ਰਾਹੀਂ ਸੋਸ਼ਲ ਮੀਡੀਆ ਅਤੇ ਖ਼ਬਰਾਂ ਦੀ ਵਰਤੋਂ ਦਾ ਉਭਾਰ ਦੇਖ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਹ ਵਾਧੇ ਮੀਡੀਆ ਤੱਕ ਦੀ ਪਹੁੰਚ ਨੂੰ ਹੋਰ ਵਧਾਉਣਗੇ ਅਤੇ ਮੀਡੀਆ ਸਪੇਸ ਨੂੰ ਵਧੇਰੇ ਲੋਕਤਾਂਤਰਿਕ ਅਤੇ ਸਹਿਭਾਗੀ ਬਣਾਉਣਗੇ।

ਅਜ਼ਾਦ ਪ੍ਰੈੱਸ ਜੀਵੰਤ ਲੋਕਤੰਤਰ ਦੀ ਅਧਾਰਸ਼ਿਲਾ ਹੈ। ਅਸੀਂ ਹਰ ਤਰ੍ਹਾਂ ਦੀ ਪ੍ਰੈੱਸ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ  ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਆਓ ਅਸੀਂ ਆਪਣੀ ਮੀਡੀਆ ਸਪੇਸ ਦੀ 125 ਕਰੋੜ ਭਾਰਤੀਆਂ ਦੇ ਹੁਨਰਾਂ, ਤਾਕਤਾਂ ਅਤੇ ਸਿਰਜਣਾਤਮਕਤਾ ਦੇ ਪ੍ਰਦਰਸ਼ਨ ਲਈ ਵਰਤੋਂ ਕਰੀਏ।”

***

ਏਕੇਟੀ/ਐੱਸਐੱਚ