Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਰਮ ਪਾਵਨ ਪ੍ਰਮੁੱਖ ਸਵਾਮੀ ਮਹਾਰਾਜ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਪਰਮ ਪਾਵਨ ਪ੍ਰਮੁੱਖ ਸਵਾਮੀ ਮਹਾਰਾਜ ਦੀ ਜਯੰਤੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ।

 

”ਮੈਂ ਪਰਮ ਪਾਵਨ ਪ੍ਰਮੁੱਖ ਸਵਾਮੀ ਮਹਾਰਾਜ ਦੇ ਦੁਨੀਆ ਭਰ ਵਿੱਚ ਮੌਜੂਦ ਲੱਖਾਂ ਸ਼ਰਧਾਲੂਆਂ ਨਾਲ ਮਿਲ ਕੇ ਉਨ੍ਹਾਂ ਦੀ ਜਯੰਤੀ ਤੇ ਉਨ੍ਹਾਂ ਨੂੰ ਨਤਮਸਤਕ ਕਰਦਾ ਹਾਂ। ਉਹ ਇੱਕ ਬੇਮਿਸਾਲ ਪਵਿੱਤਰ ਆਤਮਾ ਸਨ ਜਿਨ੍ਹਾਂ  ਦੀ ਮਿਸਾਲਯੋਗ ਸੇਵਾ ਅਤੇ ਮਨੁੱਖਤਾਵਾਦੀ ਯਤਨਾਂ ਨੇ ਅਣਗਿਣਤ ਲੋਕਾਂ ਤੇ ਸਕਾਰਾਤਮਕ ਪ੍ਰਭਾਵ ਪਾਇਆ।

 

ਪਰਮ ਪਾਵਨ ਪ੍ਰਮੁੱਖ ਸਵਾਮੀ ਮਹਾਰਾਜ ਦੇ ਵਿਚਾਰ ਉੱਚ ਸਨ ਅਤੇ ਉਹ ਬਿਨਾਂ ਕਿਸੇ ਰੋਕ-ਟੋਕ ਲੋਕਾਂ ਦਾ ਮਾਰਗ-ਦਰਸ਼ਨ ਕਰਦੇ ਰਹਿੰਦੇ ਸਨ। ਅਸੀਂ ਉਨ੍ਹਾਂ ਦੀ ਲੋੜਵੰਦਾਂ, ਗ਼ਰੀਬਾਂ ਅਤੇ ਸੀਮਾਂਤੀ ਲੋਕਾਂ  ਦੀ ਜ਼ਿੰਦਗੀ ਨੂੰ ਬਦਲਣ ਦੀ ਸੋਚਣੀ ਤੋਂ  ਹਮੇਸ਼ਾ ਪ੍ਰੇਰਿਤ ਰਹਿੰਦੇ ਹਾਂ।

 

ਪਰਮ ਪਾਵਨ ਪ੍ਰਮੁੱਖ ਸਵਾਮੀ ਮਹਾਰਾਜ ਨਾਲ ਮੇਰੇ ਸਬੰਧ ਵਿਸ਼ੇਸ਼ ਸਨ। ਮੈਂ ਉਨ੍ਹਾਂ ਨਾਲ ਜੋ ਸਮਾਂ ਗੁਜ਼ਾਰਿਆ ਉਹ ਯਾਦਗਾਰੀ ਸੀ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਉਨ੍ਹਾਂ ਦਾ ਆਸ਼ੀਰਵਾਦ ਹਾਸਲ ਰਿਹਾ। ਪਿਛਲੇ ਸਾਲ ਮੈਂ ਸਾਰੰਗਪੁਰ ਵਿੱਚ ਉਨ੍ਹਾਂ ਬਾਰੇ ਜੋ ਕਿਹਾ ਉਸ ਦਾ ਵਰਨਣ ”— https://www.youtube.com/watch?vaY9rMsx੫g `ਤੇ ਹੈ ’’ਪ੍ਰਧਾਨ ਮੰਤਰੀ ਨੇ ਕਿਹਾ।

 

ਏਕੇਟੀ/ਐੱਨਟੀ