Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਪਰੀਕਸ਼ਾ ਪੇ ਚਰਚਾ 2.0’ ਉੱਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਨਾਲ ਵਿਚਾਰ ਚਰਚਾ ਕੀਤੀ

ਪ੍ਰਧਾਨ ਮੰਤਰੀ ਨੇ ‘ਪਰੀਕਸ਼ਾ ਪੇ ਚਰਚਾ 2.0’ ਉੱਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਨਾਲ ਵਿਚਾਰ ਚਰਚਾ ਕੀਤੀ

ਪ੍ਰਧਾਨ ਮੰਤਰੀ ਨੇ ‘ਪਰੀਕਸ਼ਾ ਪੇ ਚਰਚਾ 2.0’ ਉੱਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਨਾਲ ਵਿਚਾਰ ਚਰਚਾ ਕੀਤੀ

ਪ੍ਰਧਾਨ ਮੰਤਰੀ ਨੇ ‘ਪਰੀਕਸ਼ਾ ਪੇ ਚਰਚਾ 2.0’ ਉੱਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਨਾਲ ਵਿਚਾਰ ਚਰਚਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਾਲਕਟੋਰਾ ਸਟੇਡੀਅਮਨਵੀਂ ਦਿੱਲੀ ਵਿਖੇ ਪਰੀਕਸ਼ਾ ਪੇ ਚਰਚਾ 2.0 ਦੇ ਹਿੱਸੇ ਵਜੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾਪਿਤਾ ਨਾਲ ਵਿਚਾਰ ਚਰਚਾ ਕੀਤੀਇਹ ਵਿਚਾਰ ਚਰਚਾ, ਜੋ ਕਿ 90 ਮਿੰਟ ਤੋਂ ਵੱਧ ਸਮੇਂ ਤੱਕ ਚੱਲੀ, ਵਿੱਚ ਵਿਦਿਆਰਥੀ, ਅਧਿਆਪਕ ਅਤੇ ਮਾਤਾ ਪਿਤਾ ਤਣਾਅ ਰਹਿਤ, ਹੱਸਦਿਆਂ ਅਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ, ਜਿਨ੍ਹਾਂ ਵਿੱਚ ਕਿ ਮਜ਼ਾਕ ਅਤੇ ਖੁਸ਼ੀ ਦਾ ਅੰਸ਼ ਸੀ, ਉੱਤੇ ਤਾਲੀਆਂ ਮਾਰਦੇ ਨਜ਼ਰ ਆਏ। 

 

ਇਸ ਸਾਲ ਦੇਸ਼ ਭਰ ਤੋਂ ਅਤੇ ਵਿਦੇਸ਼ ਵਿੱਚ ਰਹਿ ਰਹੇ ਭਾਰਤੀ ਬੱਚਿਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ

 

ਗੱਲਬਾਤ ਦੀ ਲਹਿਜਾ ਸੈੱਟ ਕਰਦਿਆਂ ਉਨ੍ਹਾਂ ਨੇ ਪਰੀਕਸ਼ਾ  ਪੇ ਚਰਚਾ ਟਾਊ੍ਵਨ ਹਾਲ ਨੂੰ ਮਿੰਨੀ ਭਾਰਤ ਕਰਾਰ ਦਿੱਤਾ ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਭਵਿੱਖ ਦਾ ਵੀ ਪ੍ਰਤੀਕ ਹੈਉਨ੍ਹਾਂ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਮਾਤਾ ਪਿਤਾ ਅਤੇ ਅਧਿਆਪਕ ਵੀ ਇਸ ਪ੍ਰੋਗਰਾਮ ਦਾ ਹਿੱਸਾ ਹਨ

 

ਇਕ ਅਧਿਆਪਕ ਨੇ ਪ੍ਰਧਾਨ  ਮੰਤਰੀ ਨੂੰ ਪੁੱਛਿਆ ਕਿ ਜਿਨ੍ਹਾਂ ਮਾਤਾ ਪਿਤਾ ਉੱਤੇ ਬੱਚਿਆਂ ਦੀ ਪ੍ਰੀਖਿਆ ਦਾ ਤਣਾਅ ਬਣਿਆ ਰਹਿੰਦਾ ਹੈ ਅਤੇ ਜੋ ਮਨਾਂ ਵਿੱਚ ਗੈਰਹਕੀਕੀ ਉਮੀਦਾਂ ਪਾਲੀ ਬੈਠੇ ਹੁੰਦੇ ਹਨ, ਅਧਿਆਪਕ ਉਨ੍ਹਾਂ ਨੂੰ ਕੀ ਦੱਸਣਯੂਪੀਐੱਸਸੀ ਪਰੀਖਿਆ ਲਈ ਤਿਆਰੀ ਕਰ ਰਹੇ ਇਕ ਵਿਦਿਆਰਥੀ ਨੇ ਵੀ ਇਹੋ ਜਿਹਾ ਸਵਾਲ ਹੀ ਪੁੱਛਿਆਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕਿਸੇ ਨੂੰ ਇਹ ਸਲਾਹ ਨਹੀਂ ਦੇਣਗੇ ਕਿ ਉਹ ਪਰੀਖਿਆ ਤੋਂ ਪੂਰੀ ਤਰ੍ਹਾਂ  ਗੈਰਪ੍ਰਭਾਵਿਤ ਰਹਿਣ, ਪਰ ਪਰੀਖਿਆ ਦੇ ਸੰਦਰਭ ਬਾਰੇ ਸਮਝਣਾ ਜ਼ਰੂਰੀ ਹੈਉਨ੍ਹਾਂ ਇਕੱਠ  ਨੂੰ ਪੁੱਛਿਆ ਕਿ ਕੀ ਕੋਈ ਪ੍ਰੀਖਿਆਜ਼ਿੰਦਗੀ ਦੀ ਪ੍ਰੀਖਿਆ ਹੈ ਜਾਂ ਇਹ ਪ੍ਰੀਖਿਆ ਕਿਸੇ ਵਿਸ਼ੇਸ਼ ਗ੍ਰੇਡ ਜਿਵੇਂ ਕਿ 10ਵੀਂ ਜਾਂ 12ਵੀਂ ਦੀ ਪ੍ਰੀਖਿਆ ਹੈਉਨ੍ਹਾਂ ਕਿਹਾ ਕਿ ਜਦੋਂ ਇਹ ਸੰਦਰਭ ਸਮਝ ਵਿੱਚ ਆ ਜਾਵੇਗਾ ਤਾਂ ਤਣਾਅ ਘਟ ਜਾਵੇਗਾ

 

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਇਹ ਆਸ ਨਾ ਰੱਖਣ ਕਿ ਉਹ ਉਨ੍ਹਾਂ ਦੇ ਅਧੂਰੇ ਰਹਿ ਗਏ ਸੁਪਨੇ ਪੂਰੇ ਕਰਨਗੇਹਰ ਬੱਚੇ ਦੀ ਆਪਣੀ ਆਪਣੀ ਸਮਰੱਥਾ ਅਤੇ ਤਾਕਤ ਹੁੰਦੀ ਹੈ ਅਤੇ ਹਰ ਬੱਚੇ ਦੇ ਇਨ੍ਹਾਂ ਸਕਾਰਾਤਮਿਕਤਾਵਾਂ  ਨੂੰ ਸਮਝਣਾ ਅਹਿਮ ਹੈ

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਉਮੀਦਾਂ ਰੱਖਣਾ ਜ਼ਰੂਰੀ ਹੈਅਸੀਂ ਨਿਰਾਸ਼ਾ ਅਤੇ ਨਾਖੁਸ਼ੀ ਦੇ ਮਾਹੌਲ ਵਿੱਚ ਨਹੀਂ ਰਹਿ ਸਕਦੇ

 

ਮਾਤਾ ਪਿਤਾ ਉੱਤੇ ਤਣਾਅ ਅਤੇ ਮਾਤਾ ਪਿਤਾ ਵਲੋਂ ਪਾਏ ਜਾਂਦੇ ਦਬਾਅ ਬਾਰੇ ਕਈ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚੇ ਦੀ ਕਾਰਗੁਜ਼ਾਰੀ ਉਸ ਦੇ ਮਾਤਾ ਪਿਤਾ ਲਈ ਕਾਲਿੰਗ ਕਾਰਡ ਨਹੀਂ ਬਣ ਸਕਦੀਉਨ੍ਹਾਂ ਕਿਹਾ ਕਿ ਜੇ ਇਹ ਹੀ ਉਦੇਸ਼ ਬਣ ਜਾਵੇ ਤਦ  ਉਮੀਦਾਂ ਪੂਰੀਆਂ ਨਹੀਂ ਹੋ ਸਕਦੀਆਂਉਨ੍ਹਾਂ ਕਿਹਾ ਕਿ ਕੁਝ ਲੋਕਾਂ ਦਾ  ਵਿਚਾਰ ਹੈ ਕਿ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਉਮੀਦਾਂ ਵਧਾ ਦਿੱਤੀਆਂ ਹਨਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਦਾ ਵਿਚਾਰ ਹੈ ਕਿ ਭਾਰਤ ਦੇ 1.25 ਬਿਲੀਅਨ ਲੋਕਾਂ ਦੀਆਂ ਘੱਟੋ ਘੱਟ 1.25 ਬਿਲੀਅਨ ਖਾਹਿਸ਼ਾਂ ਹੋਣੀਆਂ ਹੀ ਚਾਹੀਦੀਆਂ ਹਨਉਨ੍ਹਾਂ ਕਿਹਾ ਕਿ ਇਹ ਖਾਹਿਸ਼ਾਂ ਪ੍ਰਗਟਾਈਆਂ ਵੀ ਜਾਣੀਆਂ ਚਾਹੀਦੀਆਂ ਹਨ ਅਤੇ ਸਾਨੂੰ ਮਿਲ ਕੇ ਆਪਣੀ ਯੋਗਤਾ ਵਧਾਉਣੀ ਚਾਹੀਦੀ ਹੈ ਤਾਂ ਕਿ ਖਾਹਿਸ਼ਾਂ ਦੀ ਪੂਰਤੀ ਕੀਤੀ ਜਾ ਸਕੇ

 

ਇੱਕ ਮਾਤਾ ਨੇ ਇਹ ਡਰ ਪ੍ਰਗਟਾਇਆ ਕਿ ਉਸ ਦਾ ਪੁੱਤਰ ਕਿਸੇ ਵੇਲੇ ਪੜ੍ਹਾਈ ਵਿੱਚ ਚੰਗਾ ਹੁੰਦਾ ਸੀ ਪਰ ਹੁਣ ਔਨਲਾਈਨ ਖੇਡਾਂ ਕਰਕੇ ਉਸ ਦਾ ਧਿਆਨ ਭਟਕ ਗਿਆ ਹੈਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਹ ਨਹੀਂ ਮੰਨਦੇ ਕਿ ਟੈਕਨੋਲੋਜੀ ਵੱਲ ਬੱਚੇ ਦਾ ਧਿਆਨ ਜਾਣਾ ਉਸ ਲਈ ਮਾੜਾ ਹੈਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਹ ਚੰਗਾ ਹੈ ਕਿ ਵਿਦਿਆਰਥੀ ਨਵੀਂ ਟੈਕਨੋਲੋਜੀ ਤੋਂ ਜਾਣੂ ਹੋ ਰਹੇ ਹਨ ਪਰ ਇਹ ਦਿਮਾਗ ਦੇ ਵਿਸਤਾਰ ਵੱਲ ਜਾਣੀ ਚਾਹੀਦੀ ਹੈਇਹ ਖੋਜ ਦਾ ਇੱਕ ਸਾਧਨ  ਬਣਨਾ ਚਾਹੀਦੀ ਹੈ।  ਪਲੇਅ ਸਟੇਸ਼ਨ ਚੰਗੀ ਹੈ ਪਰ ਕਿਸੇ ਨੂੰ ਖੇਡ ਮੈਦਾਨ ਬਾਰੇ ਨਹੀਂ ਭੁੱਲਣਾ ਚਾਹੀਦਾ ਹੈ

 

ਟਾਈਮ ਪ੍ਰਬੰਧਨ ਅਤੇ ਥਕਾਵਟ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ 1.25 ਬਿਲੀਅਨ ਭਾਰਤੀ ਉਨ੍ਹਾਂ ਦਾ ਪਰਿਵਾਰ ਹਨਉਨ੍ਹਾਂ ਕਿਹਾ ਕਿ ਜਦੋਂ ਕੋਈ ਆਪਣੇ ਪਰਿਵਾਰ ਲਈ ਸੋਚਦਾ ਅਤੇ ਕੰਮ ਕਰਦਾ ਹੈ ਤਾਂ ਉਹ ਕਿਵੇਂ ਥੱਕਿਆ ਮਹਿਸੂਸ ਕਰ ਸਕਦਾ ਹੈ? ਉਨ੍ਹਾਂ ਕਿਹਾ ਕਿ ਹਰ ਨਵੇਂ ਦਿਨ ਉਹ ਨਵੀਂ ਤਾਕਤ ਨਾਲ ਆਪਣਾ ਕੰਮ ਸ਼ੁਰੂ ਕਰਦੇ ਹਨ

 

ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਪੜ੍ਹਾਈ ਕਿਵੇਂ ਮਜ਼ੇਦਾਰ ਬਣ ਸਕਦੀ ਹੈ ਅਤੇ ਪ੍ਰੀਖਿਆਵਾਂ ਕਿਵੇਂ ਕਿਸੇ ਵਿਅਕਤੀ ਦੀ ਸ਼ਖਸੀਅਤ ਵਿੱਚ ਸੁਧਾਰ ਲਿਆ ਸਕਦੀਆਂ ਹਨਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਸਟਾਂ ਅਤੇ ਪ੍ਰੀਖਿਆਵਾਂ ਨੂੰ ਸਹੀ ਭਾਵਨਾ ਵਿੱਚ ਲਿਆ ਜਾਣਾ ਚਾਹੀਦਾ ਹੈਉਨ੍ਹਾਂ ਕਿਹਾ ਕਿ ਟੈਸਟ ਵਿਅਕਤੀ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਕਿਸੇ ਨੂੰ ਇਨ੍ਹਾਂ ਨਾਲ ਨਫਰਤ ਨਹੀਂ ਕਰਨੀ ਚਾਹੀਦੀ

 

ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਤੋਂ ਵਿਸ਼ੇ ਅਤੇ ਪੇਸ਼ੇ ਦੀ ਚੋਣ ਬਾਰੇ ਸਲਾਹ ਮੰਗੀਉਨ੍ਹਾਂ ਇਹ ਵੀ ਕਿਹਾ ਕਿ ਹਰ ਵਿਦਿਆਰਥੀ ਦੀ ਆਪਣੀ ਵੱਖਰੀ ਤਾਕਤ ਹੁੰਦੀ ਹੈ, ਇਸ ਲਈ ਕਿਵੇਂ ਇੱਕ ਵਿਦਿਆਰਥੀ ਤੋਂ ਇਹ ਆਸ ਰੱਖੀ ਜਾ ਸਕਦੀ ਹੈ ਕਿ ਉਹ ਗਣਿਤ ਅਤੇ ਵਿਗਿਆਨ ਵਿੱਚ ਵਧੀਆ ਕਰਕੇ ਵਿਖਾਵੇਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਚਾਰ ਦੀ ਅਤੇ ਯਕੀਨ ਦੀ ਸਪੱਸ਼ਟਤਾ ਜ਼ਰੂਰੀ ਹੈਹਾਂ, ਵਿਗਿਆਨ ਅਤੇ ਗਣਿਤ ਜ਼ਰੂਰੀ ਵਿਸ਼ੇ ਹਨ ਪਰ ਹੋਰ ਵੀ ਕਈ ਵਿਸ਼ੇ ਹਨ ਜਿਨ੍ਹਾਂ ਬਾਰੇ ਸੋਚਿਆ ਜਾ ਸਕਦਾ ਹੈਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਕਈ ਖੇਤਰਾਂ ਵਿੱਚ ਮੌਕੇ ਮੌਜੂਦ ਹਨ

 

ਇੱਕ ਵਿਦਿਆਰਥਣ ਨੇ ਇਸੇ ਵਿਸ਼ੇ ਉੱਤੇ ਪਿਛਲੇ ਸਾਲ ਟਾਊਨ ਹਾਲ ਵਿਖੇ ਹੋਈ ਵਿਚਾਰ ਚਰਚਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਸ ਦੇ ਮਾਤਾ ਪਿਤਾ ਉਸ ਵੇਲੇ ਵਧੇਰੇ ਤਣਾਅ ਰਹਿਤ ਹੋ ਗਏ ਜਦੋਂ ਪ੍ਰੀਖਿਆ ਅਤੇ ਕਿੱਤੇ ਦੇ ਵਿਸ਼ੇ ਵਿਚਾਰ ਲਈ ਆਏਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਤਾ ਪਿਤਾ ਦਾ ਹਾਂਪੱਖੀ ਰੱਵਈਆ ਬੱਚਿਆਂ ਦੇ ਜੀਵਨ ਉੱਤੇ ਚੰਗਾ ਪ੍ਰਭਾਵ ਪਾ ਸਕਦਾ ਹੈ

 

ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਾਲ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਬਾਰੇ ਗੱਲ ਕੀਤੀਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੁਕਾਬਲਾ ਹੋਰਨਾਂ ਨਾਲ ਨਹੀਂ ਸਗੋਂ ਆਪਣੇ ਰਿਕਾਰਡ ਨਾਲ ਕੀਤਾ ਜਾਣਾ ਚਾਹੀਦਾ ਹੈਉਨ੍ਹਾਂ ਕਿਹਾ ਕਿ ਜਦੋਂ ਕੋਈ ਆਪਣੇ ਪਿਛਲੇ ਰਿਕਾਰਡ ਨਾਲ ਮੁਕਾਬਲਾ ਕਰਦਾ ਹੈ ਤਾਂ ਨਿਰਾਸ਼ਾਵਾਦ ਅਤੇ ਨਕਾਰਾਤਮਿਕਤਾ ਨੂੰ ਅਸਾਨੀ ਨਾਲ ਹਰਾਇਆ ਜਾ ਸਕਦਾ ਹੈ

 

ਵਿਦਿਆਰਥੀਆਂ ਨੇ ਵਿੱਦਿਅਕ ਸਿਸਟਮ ਵਿੱਚ ਹੋਰ ਸੁਧਾਰ ਲਿਆਉਣ ਉੱਤੇ ਜ਼ੋਰ ਦਿੱਤਾ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪ੍ਰੀਖਿਆਵਾਂ ਸਿਰਫ ਘੋਟਾ ਲਾਉਣਾ ਹੀ ਨਹੀਂ ਸਗੋਂ ਇਹ ਵਿਖਾਉਣ ਲਈ ਹਨ ਕਿ ਵਿਦਿਆਰਥੀ ਨੇ ਕੀ ਸਿੱਖਿਆ ਹੈ

 

ਪ੍ਰਧਾਨ ਮੰਤਰੀ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਸਾਡੀ ਸਿੱਖਿਆ ਸਿਰਫ ਪ੍ਰੀਖਿਆਵਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀਉਨ੍ਹਾਂ ਕਿਹਾ ਕਿ ਸਾਡੀ ਸਿੱਖਿਆ ਜੀਵਨ ਦੀਆਂ ਵੱਖ ਵੱਖ ਚੁਣੌਤੀਆਂ ਦੇ ਮੁਕਾਬਲੇ ਲਈ ਸਾਨੂੰ ਤਿਆਰ ਕਰਨ ਲਈ ਹੋਣੀ ਚਾਹੀਦੀ ਹੈ

 

ਪ੍ਰਧਾਨ ਮੰਤਰੀ ਨੇ ਤਨਾਅ (ਡਿਪ੍ਰੈਸ਼ਨ) ਦੇ ਵਿਸ਼ੇ ਉੱਤੇ ਬੋਲਦੇ ਹੋਏ ਕਿਹਾ ਕਿ ਸਾਡੇ ਵਰਗੇ ਦੇਸ਼ ਵਿੱਚ ਇਹ ਵਿਸ਼ਾ ਚਿੰਤਾ ਦਾ ਕਾਰਣ ਹੈਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਇਸ ਨਾਲ ਨਜਿੱਠਣ ਲਈ ਇੱਕ ਢਾਂਚਾ ਹੈਉਨ੍ਹਾਂ ਹੋਰ ਕਿਹਾ ਕਿ ਜਿੰਨਾ ਜ਼ਿਆਦਾ ਅਤੇ ਖੁੱਲ੍ਹ ਕੇ ਅਸੀਂ ਤਨਾਅ ਅਤੇ ਦਿਮਾਗੀ ਸਿਹਤ ਦੇ ਵਿਸ਼ੇ ਉੱਤੇ  ਬੋਲ ਸਕੀਏਓਨਾ ਹੀ ਚੰਗਾ ਹੋਵੇਗਾ

 

ਉਨ੍ਹਾਂ ਕਿਹਾ ਕਿ ਇੱਕ ਇਨਸਾਨ ਅਚਾਨਕ ਹੀ ਤਨਾਅ ਦਾ ਸ਼ਿਕਾਰ ਨਹੀਂ ਹੋ ਜਾਂਦਾਇਸ ਗੱਲ ਦੇ ਕੁਝ ਸੰਕੇਤ ਹੁੰਦੇ ਹਨ ਜੋ ਦਰਸਾਉਂਦੇ ਹਨ ਕਿ ਵਿਅਕਤੀ ਉਦਾਸੀ ਵੱਲ ਜਾ ਰਿਹਾ ਹੈਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਦੇ ਉਲਟ ਇਸ ਬਾਰੇ ਗੱਲ ਕਰਨੀ ਚਾਹੀਦੀ ਹੈਉਨ੍ਹਾਂ ਕਿਹਾ ਕਿ ਕਾਊਂਸਲਿੰਗ ਇਸ ਵਿੱਚ ਸਹਾਈ ਹੋ ਸਕਦੀ ਹੈ ਕਿਉਂਕਿ ਇਸ ਨਾਲ ਕਿਸੇ ਵਿਅਕਤੀ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਣ ਦਾ ਮੌਕਾ ਮਿਲਦਾ ਹੈ

 

 

ਏਕੇਟੀ/ ਐੱਸਐੱਚ /ਐੱਸਬੀਪੀ