Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਸ਼ੂ ਫੀਡ ਪਲਾਂਟ ਦਾ ਉਦਘਾਟਨ ਕੀਤਾ, ਗੁਜਰਾਤ ਦੇ ਬਾਜੀਪੁਰਾ ਵਿੱਚ ਸਿੰਚਾਈ ਅਤੇ ਪਾਣੀ ਸਪਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ

ਪ੍ਰਧਾਨ ਮੰਤਰੀ ਨੇ  ਪਸ਼ੂ ਫੀਡ ਪਲਾਂਟ ਦਾ ਉਦਘਾਟਨ ਕੀਤਾ, ਗੁਜਰਾਤ ਦੇ ਬਾਜੀਪੁਰਾ ਵਿੱਚ ਸਿੰਚਾਈ ਅਤੇ ਪਾਣੀ ਸਪਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੱਖਣੀ ਗੁਜਰਾਤ ਦੇ ਬਾਜੀਪੁਰਾ ਵਿਖੇ ਸੁਮੁਲ ਪਸ਼ੂ ਫੀਡ ਪਲਾਂਟ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਤਿੰਨ ਲਿਫਟ ਸਿੰਚਾਈ ਸਕੀਮਾਂ ਦਾ ਨੀਂਹ ਪੱਥਰ ਰੱਖਿਆ, ਤਾਪੀ ਜ਼ਿਲ੍ਹੇ ਦੇ ਵਯਾਰਾ ਕਸਬੇ ਵਿੱਚ ਅਤੇ ਜੈਸਿਨਪੁਰ – ਡੋਲਵਨ ਗਰੁੱਪ ਦੀਆਂ ਪਾਣੀ ਸਪਲਾਈ ਸਕੀਮਾਂ ਦਾ ਉਦਘਾਟਨ ਵੀ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਉੱਤੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੇ ਇਸ ਇਲਾਕੇ ਵਿੱਚ ਲੰਬੇ ਸਮੇਂ ਤੱਕ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸੁਮੁਲ — ਦਿ ਸੂਰਤ ਡਿਸਟ੍ਰਿਕਟ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਡ — ਨੇ ਨੇੜੇ -ਤੇੜੇ ਦੇ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੂੰ ਤਾਕਤ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਬਰਗਾਉਂ ਤੋਂ ਅੰਬਾਜੀ ਇਲਾਕੇ ਦੀ ਪੱਟੀ ਵਿੱਚ ਭਾਰੀ ਤਬਦੀਲੀ ਆਈ ਹੈ ਅਤੇ ਇਸ ਨਾਲ ਗੁਜਰਾਤ ਦੇ ਕਬਾਇਲੀ ਭਾਈਚਾਰਿਆਂ ਦੇ ਲੋਕਾਂ ਨੂੰ ਕਾਫੀ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਇਥੇ ਸੁਮੁਲ ਵਿੱਚ ਸਾਨੂੰ ਉਸ ਵੇਲੇ ਉਹ ਹਾਂ-ਪੱਖੀ ਨਤੀਜੇ ਵੇਖਣ ਨੂੰ ਮਿਲੇ ਜਦੋਂ ਸਹਿਕਾਰ (ਕੋਆਪ੍ਰੇਟਿਵਜ਼) ਅਤੇ ਸਰਕਾਰ (ਗੌਰਮਿੰਟ) ਨੇ ਮਿਲ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸੁਮੁਲ ਉਨ੍ਹਾਂ ਵਧੀਆ ਚੀਜ਼ਾਂ ਨੂੰ ਦਰਸਾਉਂਦਾ ਹੈ ਜਦੋਂ ਕਿਸਾਨ ਅਤੇ ਡੇਅਰੀਆਂ ਵਾਲੇ ਮਿਲ ਕੇ ਕੰਮ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਪੀ ਜ਼ਿਲ੍ਹਾ ਗੁਜਰਾਤ ਦਾ ਇੱਕ ਬਿਲਕੁਲ ਨਵਾਂ ਜ਼ਿਲ੍ਹਾ ਹੈ ਅਤੇ ਉਨ੍ਹਾਂ ਨੂੰ ਇਸ ਗਲ ਦੀ ਖੁਸ਼ੀ ਹੈ ਕਿ ਇਸ ਜ਼ਿਲ੍ਹੇ ਨੇ ਬੇਮਿਸਾਲ ਤਰੱਕੀ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਖੇਤੀ ਖੇਤਰ ਵਿੱਚ ਵਾਧੇ ਉੱਤੇ ਜ਼ੋਰ ਦਿੱਤਾ ਅਤੇ ਦੁੱਧ ਦਾ ਪ੍ਰਤੀ ਵਿਅਕਤੀ ਉਤਪਾਦਨ ਵਧਾਉਣ ਉੱਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ।

AKT/SH