Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੁਣੇ ਮੈਟਰੋ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ (ਪੜਾਅ-1)

ਪ੍ਰਧਾਨ ਮੰਤਰੀ ਨੇ ਪੁਣੇ ਮੈਟਰੋ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ  
(ਪੜਾਅ-1)


24 ਦਸੰਬਰ, 2016
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਪੁਣੇ ਮੈਟਰੋ ਪ੍ਰੋਜੈਕਟ (ਪੜਾਅ-1) ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਸ਼ਹਿਰ ਵਿੱਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਸ਼ਹਿਰੀਕਰਨ ਹੁੰਦਾ ਜਾ ਰਿਹਾ ਹੈ ਅਤੇ ਇਸੇ ਲਈ ਇਨ੍ਹਾਂ ਦੋ ਦਿਸ਼ਾਵਾਂ ਵਿੱਚ ਕੰਮ ਕਰਨਾ ਜ਼ਰੂਰੀ ਹੈ: ਪਿੰਡਾਂ ਦੇ ਜੀਵਨ-ਮਿਆਰ ਵਿੱਚ ਸੁਧਾਰ; ਅਤੇ ਲੰਮੇ ਸਮੇਂ ਤੱਕ ਸੋਚਣਾ, ਤਾਂ ਜੋ ਅਸੀਂ ਸ਼ਹਿਰੀ ਖੇਤਰਾਂ ਵਿੱਚ ਸਾਨੂੰ ਦਰਪੇਸ਼ ਚੁਣੌਤੀਆਂ ਨੂੰ ਘਟਾਇਆ ਜਾ ਸਕੇ।
ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਆਖਿਆ ਕਿ ਸਾਨੂੰ ਜ਼ਰੂਰ ਹੀ ਭਵਿੱਖ ਲਈ ਯੋਜਨਾ ਉਲੀਕਣੀ ਹੋਵੇਗੀ, ਜਿਸ ਬਾਰੇ ਸਿਆਸੀ ਦ੍ਰਿਸ਼ਟੀਕੋਣ ਤੋਂ ਨਹੀਂ ਵੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਜ਼ਰੂਰ ਹੀ ਆਪਣੇ ਸ਼ਹਿਰਾਂ ਦੇ ਵਿਕਾਸ ਲਈ ਉਚਿਤ ਢੰਗ ਨਾਲ ਯੋਜਨਾ ਉਲੀਕਣੀ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਵੇਲੇ ਰੂਰਬਨ ਮਿਸ਼ਨ ਉੱਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ, ਇਹ ਮਿਸ਼ਨ ਉਨ੍ਹਾਂ ਸਥਾਨਾਂ ਨਾਲ ਜੁੜੀ ਹੋਈ ਹੈ, ਜੋ ਪ੍ਰਫ਼ੁੱਲਤ ਹੋ ਰਹੇ ਹਨ ਅਤੇ ਜਿੱਥੇ ਤੇਜ਼ੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਲਾਭ ਅਹਿਮ ਹਨ ਪਰ ਸਾਨੂੰ ਅਜਿਹੀਆਂ ਪ੍ਰਣਾਲੀਆਂ ਦੀ ਜ਼ਰੂਰਤ ਹੈ, ਜੋ ਭਵਿੱਖ ਦੀਆਂ ਲੋੜਾਂ ਤੇ ਇੱਛਾਵਾਂ ਨੂੰ ਪੂਰਾ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹੋ ਉੱਦਮ ਹੈ ਕਿ ਪ੍ਰੋਜੈਕਟ ਭਾਵੇਂ ਕੋਈ ਵੀ ਸ਼ੁਰੂ ਕਰਨੇ ਹੋਣ, ਉਨ੍ਹਾਂ ਨੂੰ ਨਿਸ਼ਚਤ ਸਮਾਂ ਸੀਮਾ ਅੰਦਰ ਮੁਕੰਮਲ ਕੀਤਾ ਜਾਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗੈਸ ਗ੍ਰਿੱਡਾਂ, ਜਲ ਗ੍ਰਿੱਡਾਂ, ਡਿਜੀਟਲ ਨੈੱਟਵਰਕ, ਪੁਲਾੜ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਮਦਦ ਲਈ ਤਕਨਾਲੋਜੀ ਦੀ ਵਰਤੋਂ ਉੱਤੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਰਾਸ਼ਟਰ ਵਿੱਚ ਹਰੇਕ ਵਿਅਕਤੀ ਕਾਨੂੰਨ ਸਾਹਮਣੇ ਸਮਾਨ ਹੈ ਅਤੇ ਹਰੇਕ ਨੂੰ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀਆਂ ਸਮੱਸਿਆਵਾਂ ਪਹਿਲਾਂ ਹੀ ਖ਼ਤਮ ਕਰ ਲਈਆਂ ਜਾਂਦੀਆਂ, ਤਾਂ ਉਨ੍ਹਾਂ ਨੂੰ ਉਹ ਫ਼ੈਸਲੇ ਨਾ ਲੈਣੇ ਪੈਂਦੇ, ਜਿਹੜੇ ਉਨ੍ਹਾਂ ਨੂੰ ਹੁਣ ਲੈਣੇ ਪਏ ਹਨ।
ਪੁਣੇ ਨੂੰ ਸਿਖਲਾਈ ਵਾਲਾ ਨਗਰ ਦੱਸਦਿਆਂ ਉਨ੍ਹਾਂ ਇਸ ਸ਼ਹਿਰ ਨੂੰ ਆੱਨਲਾਈਨ ਬੈਂਕਿੰਗ ਅਪਨਾਉਣ ਅਤੇ ਉਪਲਬਧ ਸਹੂਲਤਾਂ ਦੀ ਖੋਜ ਕਰਨ ਵਿੱਚ ਮੋਹਰੀ ਭੂਮਿਕਾ ਬਣਾਉਣ ਦੀ ਬੇਨਤੀ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇਸ਼ ਵਿੱਚ 125 ਕਰੋੜ ਭਾਰਤੀਆਂ ਦੀ ਆਵਾਜ਼ ਸੁਣੀ ਜਾਵੇਗੀ; ਇਸ ਆਵਾਜ਼ ਨੂੰ ਕੇਵਲ ਕੁਝ ਚੋਣਵੇਂ ਲੋਕ ਦਬਾ ਨਹੀਂ ਸਕਦੇ।

***

AD/SH