Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਿੰਸ ਰਹੀਮ ਆਗਾ ਖ਼ਾਨ V ਨਾਲ ਮੁਲਾਕਾਤ ਕੀਤੀ ਅਤੇ ਆਗਾ ਖ਼ਾਨ ਵਿਕਾਸ ਨੈੱਟਵਰਕ ਦੇ ਨਾਲ ਸਾਂਝੇਦਾਰੀ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਇਸਮਾਇਲੀ ਭਾਈਚਾਰੇ ਦੇ 50ਵੇਂ ਇਮਾਮ ਪ੍ਰਿੰਸ ਰਹੀਮ ਆਗਾ ਖ਼ਾਨ V ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸ਼੍ਰੀ ਮੋਦੀ ਨੇ ਪ੍ਰਿੰਸ ਰਹੀਮ ਆਗਾ ਖ਼ਾਨ V ਦੇ ਪਿਤਾ ਸਵ. ਆਗਾ ਖ਼ਾਨ ਚਤੁਰਥ ਨੂੰ ਯਾਦ ਕੀਤਾ ਅਤੇ ਵਿਕਾਸ ਕਾਰਜਾਂ ਵਿੱਚ ਉਨ੍ਹਾਂ ਦੇ ਅਮਿੱਟ ਯੋਗਦਾਨ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਸਿਹਤ ਸੇਵਾ, ਖੇਤੀਬਾੜੀ, ਗ੍ਰਾਮੀਣ ਵਿਕਾਸ, ਨੌਜਵਾਨ ਸਸ਼ਕਤੀਕਰਨ ਅਤੇ ਮਹਿਲਾ ਸ਼ਸਕਤੀਕਰਨ ਸਹਿਤ ਪ੍ਰਮੁੱਖ ਖੇਤਰਾਂ ਵਿੱਚ ਆਗਾ ਖ਼ਾਨ ਵਿਕਾਸ ਨੈੱਟਵਰਕ ਦੇ ਨਾਲ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ।

ਸ਼੍ਰੀ ਮੋਦੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ;

“ਮਹਾਮਹਿਮ ਪ੍ਰਿੰਸ ਰਹੀਮ ਆਗਾ ਖ਼ਾਨ V ਨਾਲ ਮਿਲ ਕੇ ਖ਼ੁਸ਼ੀ ਹੋਈ। ਮੈਂ ਉਨ੍ਹਾਂ ਦੇ ਪਿਤਾ ਸਵ. ਆਗਾ ਖ਼ਾਨ ਚਤੁਰਥ ਨੂੰ ਯਾਦ ਕੀਤਾ ਅਤੇ ਵਿਕਾਸ ਕਾਰਜਾਂ ਵਿੱਚ ਉਨ੍ਹਾਂ ਦੇ ਅਮਿੱਟ ਯੋਗਦਾਨ ਦੀ ਸ਼ਲਾਘਾ ਕੀਤੀ।

ਮੈਂ ਸਿਹਤ ਸੇਵਾ, ਖੇਤੀਬਾੜੀ, ਗ੍ਰਾਮੀਣ ਵਿਕਾਸ, ਨੌਜਵਾਨ ਅਤੇ ਮਹਿਲਾ ਸਸ਼ਕਤੀਕਰਨ ਵਿੱਚ ਆਗਾ ਖ਼ਾਨ ਵਿਕਾਸ ਨੈੱਟਵਰਕ ਦੇ ਨਾਲ ਸਾਡੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ।”

@akdn”

******
 

ਐੱਮਜੇਪੀਐੱਸ/ਐੱਸਐੱਸ/ਐੱਸਟੀ