Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਮੋਕਾਮਾ ਵਿਖੇ ਜਨ ਸਭਾ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਮਾਮੀ ਗੰਗੇ ਪ੍ਰੋਗਰਾਮ ਅਧੀਨ ਚਾਰ ਸੀਵਰੇਜ ਪ੍ਰੋਜੈਕਟਾਂ ਅਤੇ ਚਾਰ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦਾ ਬਿਹਾਰ ਦੇ ਮੋਕਾਮਾ ਵਿਖੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਉੱਤੇ 3700 ਕਰੋੜ ਰੁਪਏ ਖਰਚ ਹੋਣਗੇ।

ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਹਾਨ ਕਵੀ ਨਾਮਧਾਰੀ ਸਿੰਘ ਦਿਨਕਰ ਦੇ ਨਾਲ ਸਬੰਧਤ ਧਰਤੀ ਉੱਤੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਹਰ ਇੱਕ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਬਿਹਾਰ ਦੇ ਵਿਕਾਸ ਲਈ ਜੋ ਵੀ ਸੰਭਵ ਹੋਇਆ, ਉਹ ਕਰਨਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰੋਜੈਕਟਾਂ ਦਾ ਅੱਜ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਉਹ ਬਿਹਾਰ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ।

ਉਨ੍ਹਾਂ ਹੋਰ ਕਿਹਾ ਕਿ ਸਰਕਾਰ ਸੜਕ ਉਸਾਰੀ ਦੇ ਕੰਮ ਵਿੱਚ ਤੇਜ਼ੀ ਲਿਆਉਣ ਉੱਤੇ ਪੂਰਾ ਧਿਆਨ ਦੇ ਰਹੀ ਹੈ। ਇਹ ਪ੍ਰੋਜੈਕਟ ਨਮਾਮੀ ਗੰਗੇ ਨਾਲ ਸਬੰਧਤ ਹੈ ਅਤੇ ਇਹ ਦਰਿਆ ਗੰਗਾ ਦੀ ਰਾਖੀ ਵਿੱਚ ਸਹਾਈ ਹੋਵੇਗਾ।

ਬੀਤੇ ਦਿਨੀ ਸ਼ੁਰੂ ਕੀਤੀ ਗਈ ਅੰਤਯੋਦਯ ਐਕਸਪ੍ਰੈੱਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ, ਪੂਰਬੀ ਭਾਰਤ ਅਤੇ ਦੇਸ਼ ਦੇ ਹੋਰ ਹਿੱਸਿਆਂ ਨੂੰ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਕਿਹਾ ਕਿ ਚੰਗੀ ਕੁਨੈਕਟੀਵਿਟੀ ਨਾਲ ਚੰਗਾ ਵਿਕਾਸ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੜਕਾਂ, ਰੇਲਵੇ ਅਤੇ ਜਲ ਮਾਰਗਾਂ ਦੇ ਸੁਧਾਰ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਅੱਜ ਜਿਨ੍ਹਾਂ 4 ਨੈਸ਼ਨਲ ਹਾਈਵੇਜ਼ ਦੇ ਨੀਂਹ ਪੱਥਰ ਰੱਖੇ ਗਏ, ਉਹ ਇਸ ਤਰ੍ਹਾਂ ਹਨ —

* ਐੱਨ ਐੱਚ-31 ਉੱਤੇ ਆਂਟਾ – ਸਿਮਰੀਆ (Aunta-Simariya) ਸੈਕਸ਼ਨ ਦੀ 4-ਲੇਨਿੰਗ ਅਤੇ 6-ਲੇਨ ਦੇ ਗੰਗਾ ਸੇਤੂ ਦਾ ਨਿਰਮਾਣ

* ਐੱਨ ਐੱਚ-31 ਦੇ ਬਖਤਿਆਰਪੁਰ-ਮੋਕਾਮਾ (Bakhtiyarpur-Mokama) ਸੈਕਸ਼ਨ ਦੀ 4-ਲੇਨਿੰਗ

* ਐੱਨ ਐੱਚ-107 ਉੱਤੇ ਮਹੇਸ਼ਕੁੰਟ-ਸਹਰਸਾ-ਪੂਰਨੀਆ (Maheshkhunt-Saharsa-Purnea) ਸੈਕਸ਼ਨ ਦੀ 2-ਲੇਨ ਦੀ ਉਸਾਰੀ

* ਐੱਨ ਐੱਚ-82 ਦੇ ਬਿਹਾਰਸ਼ਰੀਫ-ਬਾਰਬੀਘਾ-ਮੋਕਾਮਾ (Biharsharif-Barbigha-Mokama) ਸੈਕਸ਼ਨ ਉੱਤੇ 2-ਲੇਨ ਦੀ ਉਸਾਰੀ

ਜਿਨ੍ਹਾਂ ਚਾਰ ਸੀਵਰੇਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਉਨ੍ਹਾਂ ਵਿੱਚ ਬੇਊਰ ਦਾ ਸੀਵੇਜ ਟ੍ਰੀਟਮੈਂਟ ਪਲਾਂਟ, ਸੀਵਰੇਜ ਸਿਸਟਮ ਨੂੰ ਬੇਊਰ ਦੇ ਸੀਵਰ ਨੈੱਟਵਰਕ ਨਾਲ ਜੋੜਨਾ, ਕਰਮਾਲੀਚੱਕ ਵਿਖੇ ਸੀਵੇਜ ਟ੍ਰੀਟਮੈਂਟ ਪਲਾਂਟ ਅਤੇ ਐੱਸਟੀਪੀ ਅਤੇ ਸੈਦਪੁਰ ਵਿਖੇ ਸੀਵਰ ਨੈੱਟਵਰਕ। ਇਨ੍ਹਾਂ ਪ੍ਰੋਜੈਕਟਾਂ ਨਾਲ ਕੁਲ ਮਿਲਾ ਕੇ ਐੱਸ ਟੀ ਪੀ ਦੀ 120 ਐੱਮਐੱਲਡੀ ਦੀ ਨਵੀਂ ਸਮਰੱਥਾ ਪੈਦਾ ਹੋਵੇਗੀ ਅਤੇ ਮੌਜੂਦਾ ਬਿਉਰ ਪਲਾਂਟ ਦੀ 20 ਐੱਮਐੱਲਡੀ ਦੀ ਸਮਰੱਥਾ ਅੱਪਗ੍ਰੇਡ ਹੋਵੇਗੀ।
***

AKT/AK