ਪੀਐੱਮਇੰਡੀਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚਿਤ੍ਰਕੂਟ ਵਿੱਚ 296 ਕਿਲੋਮੀਟਰ ਲੰਬੇ ਬੁੰਦੇਲਖੰਡ ਐਕਸਪ੍ਰੈਸ-ਵੇ ਦਾ ਨੀਂਹ ਪੱਥਰ ਰੱਖਿਆ। ਇਹ ਐਕਸਪ੍ਰੈਸ-ਵੇ ਫਰਵਰੀ, 2018 ਵਿੱਚ ਐਲਾਨੇ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਗਲਿਆਰੇ ਦੇ ਨਿਰਮਾਣ ਦੀ ਪ੍ਰਵਾਨਗੀ ਦਾ ਪੂਰਕ ਹੈ। 14,849 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਐਕਸਪ੍ਰੈਸ-ਵੇ ਨਾਲ ਚਿਤ੍ਰਕੂਟ, ਬਾਂਦਾ, ਮਹੋਬਾ, ਹਮੀਰਪੁਰ, ਜਾਲੌਨ, ਔਰੈਯਾ (Auraiya) ਅਤੇ ਇਟਾਵਾ ਜ਼ਿਲ੍ਹਿਆਂ ਨੂੰ ਲਾਭ ਮਿਲਣ ਦੀ ਉਮੀਦ ਹੈ। ਇਸ ਪ੍ਰੋਗਰਾਮ ਦੌਰਾਨ ਹੀ ਅੱਜ ਚਿਤ੍ਰਕੂਟ ਵਿੱਚ ਸੰਪੂਰਨ ਦੇਸ਼ ਲਈ 10,000 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਲਾਂਚ ਕੀਤੇ ਗਏ।
ਦੇਸ਼ ਵਿੱਚ ਰੋਜ਼ਗਾਰ ਸਿਰਜਣ ਲਈ ਕਈ ਤਰ੍ਹਾਂ ਦੀਆਂ ਪਹਿਲਾਂ ਕਰਨ ਲਈ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਬੁੰਦੇਲਖੰਡ ਐਕਸਪ੍ਰੈੱਸ – ਵੇ , ਪੂਰਵਾਂਚਲ ਐਕਸਪ੍ਰੈੱਸ – ਵੇ ਅਤੇ ਪ੍ਰਸਤਾਵਿਤ ਗੰਗਾ ਐਕਸਪ੍ਰੈੱਸ – ਵੇ ਤੋਂ ਨਾ ਕੇਵਲ ਉੱਤਰ ਪ੍ਰਦੇਸ਼ ਵਿੱਚ ਸੰਪਰਕ ਵਧੇਗਾ ਬਲਕਿ ਰੋਜ਼ਗਾਰ ਦੇ ਕਈ ਅਵਸਰ ਪੈਦਾ ਹੋਣ ਦੇ ਨਾਲ – ਨਾਲ ਇਹ ਲੋਕਾਂ ਨੂੰ ਵੱਡੇ ਸ਼ਹਿਰਾਂ ਵਿੱਚ ਉਪਲੱਬਧ ਸੁਵਿਧਾਵਾਂ ਨਾਲ ਵੀ ਜੋੜਨਗੇ।
ਭੂਮੀ ਪ੍ਰਣਾਲੀਆਂ, ਜਹਾਜ਼ਾਂ ਅਤੇ ਪਣਡੁੱਬੀਆਂ ਤੋਂ ਲੈ ਕੇ ਲੜਾਕੂ ਜਹਾਜ਼, ਹੈਲੀਕੌਪਟਰਾਂ, ਹਥਿਆਰਾਂ ਅਤੇ ਸੈਂਸਰਸ ਜਿਹੇ ਰੱਖਿਆ ਉਪਕਰਨਾਂ ਦੀਆਂ ਵਿਆਪਕ ਜ਼ਰੂਰਤਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਉੱਤਰ ਪ੍ਰਦੇਸ਼ ਰੱਖਿਆ ਗਲਿਆਰੇ ਲਈ 3700 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੁੰਦੇਲਖੰਡ ਐਕਸਪ੍ਰੈੱਸ-ਵੇ ਤੋਂ ਉੱਤਰ ਪ੍ਰਦੇਸ਼ ਰੱਖਿਆ ਗਲਿਆਰੇ ਨੂੰ ਵੀ ਗਤੀ ਮਿਲ ਰਹੀ ਹੈ।
ਦੇਸ ਦੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ, ਪ੍ਰਧਾਨ ਮੰਤਰੀ ਨੇ 10,000 ਐੱਫਪੀਓ ਯਾਨੀ ਕਿਸਾਨ ਉਤਪਾਦਕ ਸੰਗਠਨ ਸਥਾਪਿਤ ਕਰਨ ਦੀ ਇੱਕ ਯੋਜਨਾ ਲਾਂਚ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ, ਜੋ ਹੁਣ ਤੱਕ ਉਤਪਾਦਕ ਸੀ, ਉਹ ਹੁਣ ਐੱਫਪੀਓ ਰਾਹੀਂ ਕਾਰੋਬਾਰ ਵੀ ਕਰਨਗੇ। ਕਿਸਾਨਾਂ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਕਈ ਪਹਿਲਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਹਿਤ ਨਾਲ ਜੁੜੇ ਹਰ ਖੇਤਰ ‘ਤੇ ਕਾਰਜ ਕੀਤਾ ਹੈ। ਇਸ ਵਿੱਚ ਐੱਮਐੱਸਪੀ, ਭੂਮੀ ਸਿਹਤ ਕਾਰਡ, ਯੂਰੀਆ ਦੀ 100% ਨੀਮ ਕੋਟਿੰਗ ਅਤੇ ਦਹਾਕਿਆਂ ਤੋਂ ਅਧੂਰੀਆਂ ਪਈਆਂ ਸਿੰਚਾਈ ਪਰਿਯੋਜਨਾਵਾਂ ਨੂੰ ਪੂਰਾ ਕਰਨਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਫਪੀਓ ਕਿਸਾਨਾਂ ਦੇ ਪ੍ਰਯਤਨਾਂ ਵਿੱਚ ਸਮੂਹਿਕਤਾ ਲਿਆਉਣ ਵਿੱਚ ਮਦਦ ਕਰਨਗੇ ਤਾਕਿ ਉਹ ਆਪਣੀ ਉਪਜ ਬਿਹਤਰ ਕੀਮਤਾਂ ‘ਤੇ ਵੇਚ ਸਕਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੇ 100 ਤੋਂ ਜ਼ਿਆਦਾ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਐੱਫਪੀਓ ਨੂੰ ਪ੍ਰੋਤਸਾਹਨ ਦੇਣ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਇਨ੍ਹਾਂ ਜ਼ਿਲ੍ਹਿਆਂ ਦੇ ਹਰ ਬਲਾਕ ਵਿੱਚ ਘੱਟ ਤੋਂ ਘੱਟ ਇੱਕ ਐੱਫਪੀਓ ਦੀ ਸਥਾਪਨਾ ਕਰਨਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਚਿਤ੍ਰਕੂਟ ਸਹਿਤ ਪੂਰੇ ਉੱਤਰ ਪ੍ਰਦੇਸ਼ ਦੇ ਲਗਭਗ 2 ਕਰੋੜ ਕਿਸਾਨ ਪਰਿਵਾਰ ਇੱਕ ਸਾਲ ਵਿੱਚ 12 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਆਪਣਾ ਹੱਕ ਪ੍ਰਾਪਤ ਕਰ ਰਹੇ ਹਨ, ਜਿਸ ਨੂੰ ਬਿਨਾ ਕਿਸੇ ਭੇਦ – ਭਾਵ ਅਤੇ ਵਿਚੋਲਿਆਂ ਦੇ, ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਸ ਦੀ ਤੁਲਨਾ ਉਸ ਸਮੇਂ ਨਾਲ ਕੀਤੀ ਜਦੋਂ ਬੁੰਦੇਲਖੰਡ ਦੇ ਕਿਸਾਨਾਂ ਦੇ ਨਾਮ ‘ਤੇ ਹਜ਼ਾਰਾਂ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਜਾਂਦਾ ਸੀ, ਲੇਕਿਨ ਕਿਸਾਨ ਦੀ ਜੇਬ ਵਿੱਚ ਕੁਝ ਵੀ ਨਹੀਂ ਪਹੁੰਚਦਾ ਸੀ। ਉਨ੍ਹਾਂ ਨੇ ਕਿਹਾ ਕਿ ਪੀਐੱਮ-ਕਿਸਾਨ ਯੋਜਨਾ ਦੇ ਲਾਭਾਰਥੀਆਂ ਨੂੰ ਹੁਣ ਪੀਐੱਮ ਜੀਵਨ ਜਯੋਤੀ ਬੀਮਾ ਅਤੇ ਪੀਐੱਮ ਜੀਵਨ ਸੁਰਕਸ਼ਾ ਬੀਮਾ ਯੋਜਨਾ ਨਾਲ ਵੀ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮੁਸ਼ਕਿਲ ਸਮੇਂ ਵਿੱਚ ਕਿਸਾਨਾਂ ਨੂੰ 2 ਲੱਖ ਰੁਪਏ ਤੱਕ ਦੀ ਬੀਮਾ ਰਕਮ ਸੁਨਿਸ਼ਚਿਤ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ 16 ਨੁਕਾਤੀ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ ਦਾ ਵੀ ਯਤਨ ਕਰ ਰਹੀ ਹੈ ਕਿ ਕਿਸਾਨ ਦੇ ਖੇਤ ਤੋਂ ਕੁਝ ਕਿਲੋਮੀਟਰ ਦੀ ਦੂਰੀ ‘ਤੇ ਹੀ ਇੱਕ ਗ੍ਰਾਮੀਣ ਹਾਟ ਦੀ ਸੁਵਿਧਾ ਉਪਲੱਬਧ ਹੋਵੇ, ਜਿਸ ਰਾਹੀਂ ਉਸ ਨੂੰ ਦੇਸ਼ ਦੇ ਕਿਸੇ ਵੀ ਬਜ਼ਾਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਗ੍ਰਾਮੀਣ ਹਾਟ, ਖੇਤੀਬਾੜੀ ਅਰਥਵਿਵਸਥਾ ਦੇ ਨਵੇਂ ਕੇਂਦਰ ਬਣ ਜਾਣਗੇ।
***
ਵੀਆਰਆਰਕੇ/ਏਕੇ
बुंदेलखंड को विकास के एक्सप्रेसवे पर ले जाने वाला, 'बुंदेलखंड एक्सप्रेसवे' इस पूरे क्षेत्र के जनजीवन को बदलने वाला सिद्ध होगा। pic.twitter.com/NKBYWK0UVT
— Narendra Modi (@narendramodi) February 29, 2020
हमारे देश में किसानों से जुड़ी जो नीतियां थीं, उन्हें हमारी सरकार ने निरंतर नई दिशा दी है... pic.twitter.com/T0JO8IF301
— Narendra Modi (@narendramodi) February 29, 2020
हाल ही में किसानों के कल्याण के लिए कई महत्वपूर्ण फैसले लिए गए हैं। pic.twitter.com/PP5BOBI2Jn
— Narendra Modi (@narendramodi) February 29, 2020
समूह से शक्ति मिलती है और इसी सामूहिक शक्ति से किसान भी समृद्धि की ओर अग्रसर होंगे। किसानों को उचित दाम दिलाने के लिए अब किसानों की सामूहिक ताकत का उपयोग किया जाएगा। pic.twitter.com/9mLH0gea2k
— Narendra Modi (@narendramodi) February 29, 2020
करीब 15 हज़ार करोड़ रुपए की लागत से बनने वाला ये बुंदेलखंड एक्सप्रेस-वे यहां रोज़गार के हजारों अवसर तैयार करेगा और यहां के सामान्य जन को बड़े-बड़े शहरों जैसी सुविधा से जोड़ेगा: PM @narendramodi
— PMO India (@PMOIndia) February 29, 2020
थोड़ी देर पहले ही यहां देश के किसानों की आय बढ़ाने के लिए, किसानों को सशक्त करने के लिए 10 हज़ार FPO यानि किसान उत्पादक संगठन बनाने की योजना भी लॉन्च की गई है।
— PMO India (@PMOIndia) February 29, 2020
यानि किसान अब तक उत्पादक तो था ही, अब वो FPO के माध्यम से व्यापार भी करेगा: PM @narendramodi
चित्रकूट सहित पूरे यूपी के 2 करोड़ से ज्यादा किसान परिवारों के खाते में भी करीब 12 हज़ार करोड़ रुपए जमा हुए हैं।
— PMO India (@PMOIndia) February 29, 2020
आप कल्पना कर सकते हैं, 12 हज़ार करोड रुपए, सिर्फ एक वर्ष में। वो भी सीधे बैंक खाते में, बिना बिचौलिए के, बिना किसी भेदभाव के: PM @narendramodi
जो साथी पीएम किसान योजना के लाभार्थी हैं, उनको पीएम जीवन ज्योति बीमा और पीएम जीवन सुरक्षा बीमा योजना से भी जोड़ा जा रहा है।
— PMO India (@PMOIndia) February 29, 2020
इससे किसान साथियों को मुश्किल समय में 2 लाख रुपए तक की बीमा राशि सुनिश्चित हो जाएगी: PM @narendramodi
समूह से शक्ति मिलती है और इसी सामूहिक शक्ति से किसान भी समृद्धि की ओर अग्रसर होंगे। किसानों को उचित दाम दिलाने के लिए अब किसानों की सामूहिक ताकत का उपयोग किया जाएगा।
— PMO India (@PMOIndia) February 29, 2020
आज चित्रकूट में जो नए FPO की शुरुआत हुई है, उसके पीछे भी यही भावना है: PM @narendramodi
सरकार ने ये भी तय किया है कि आदिवासी क्षेत्रों और चित्रकूट जैसे देश के 100 से ज्यादा Aspirational Districts- 'आकांक्षी जिलों' में FPOs को अधिक प्रोत्साहन दिया जाए, हर ब्लॉक में कम से कम एक FPO का गठन जरूर किया जाए: PM @narendramodi
— PMO India (@PMOIndia) February 29, 2020
बुंदेलखंड एक्सप्रेस-वे हो, पूर्वांचल एक्सप्रेस-वे हो या फिर प्रस्तावित गंगा एक्सप्रेस-वे, ये यूपी में कनेक्टिविटी तो बढ़ाएंगे ही, रोज़गार के भी अनेक अवसर तैयार करने वाले हैं: PM @narendramodi
— PMO India (@PMOIndia) February 29, 2020
इस साल के बजट में यूपी डिफेंस कॉरिडोर के लिए 3700 करोड़ रुपए का प्रावधान किया गया है।
— PMO India (@PMOIndia) February 29, 2020
इन दोनों योजनाओं का आपस में गहरा नाता है। बुंदेलखंड एक्सप्रेसवे से यूपी डिफेंस कॉरिडोर को भी गति मिलने वाली है: PM @narendramodi