Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬੁੱਧ ਪੂਰਣਿਮਾ ਉੱਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੁੱਧ ਪੂਰਣਿਮਾ ਦੇ ਪਵਿੱਤਰ ਮੌਕੇ ਉੱਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ”ਮਹਾਤਮਾ ਬੁੱਧ ਦੀਆਂ ਸਿੱਖਿਆਵਾਂ 21ਵੀਂ ਸਦੀ ਵਿੱਚ ਅਤਿਅੰਤ ਪ੍ਰਾਸੰਗਿਕ ਹਨ। ਉਨ੍ਹਾਂ ਦਾ ਜੀਵਨ ਲੋਕਾਂ ਦੇ ਦੁਖ ਨਿਵਾਰਨ ਅਤੇ ਸਮਾਜ ਤੋਂ ਅਨਿਆਂ ਸਮਾਪਤ ਕਰਨ ਨੂੰ ਸਮਰਪਿਤ ਸੀ। ਉਨ੍ਹਾਂ ਦੀ ਦਇਆ ਸਦਕਾ ਲੱਖਾਂ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਬੁੱਧ ਪੂਰਣਿਮਾ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ” ।

*****

ਏਕੇਟੀ/ਐੱਸਐੱਚ