Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬੋਗੀਬੀਲ ਪੁਲ਼ ਰਾਸ਼ਟਰ ਨੂੰ ਸਮਰਪਿਤ ਕੀਤਾ;

ਪ੍ਰਧਾਨ ਮੰਤਰੀ ਨੇ ਬੋਗੀਬੀਲ ਪੁਲ਼ ਰਾਸ਼ਟਰ ਨੂੰ ਸਮਰਪਿਤ ਕੀਤਾ;

ਪ੍ਰਧਾਨ ਮੰਤਰੀ ਨੇ ਬੋਗੀਬੀਲ ਪੁਲ਼ ਰਾਸ਼ਟਰ ਨੂੰ ਸਮਰਪਿਤ ਕੀਤਾ;

ਪ੍ਰਧਾਨ ਮੰਤਰੀ ਨੇ ਬੋਗੀਬੀਲ ਪੁਲ਼ ਰਾਸ਼ਟਰ ਨੂੰ ਸਮਰਪਿਤ ਕੀਤਾ;


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਵਿੱਚ ਬੋਗੀਬੀਲ ਪੁਲ਼ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਪੁਲ਼ ਅਸਾਮ ਦੇ ਡਿਬਰੂਗੜ੍ਹ ਅਤੇ ਧੇਮਾਜੀ ਜ਼ਿਲ੍ਹਿਆਂ ਦਰਮਿਆਨ ਬ੍ਰਹਮਪੁੱਤਰ ਨਦੀ ‘ਤੇ ਬਣਿਆ ਹੈ। ਆਰਥਕ ਅਤੇ ਸਮਾਜਕ ਦ੍ਰਿਸ਼ਟੀ ਨਾਲ ਰਾਸ਼ਟਰ ਲਈ ਇਸ ਦਾ ਬਹੁਤ ਮਹੱਤਵ ਹੈ। ਬ੍ਰਹਮਪੁੱਤਰ ਨਦੀ ਦੇ ਉੱਤਰੀ ਤਟ ‘ਤੇ ਕਾਰੇਂਗ ਚਾਪੋਰੀ ਵਿੱਚ ਇੱਕ ਜਨਸਭਾ ਵਿੱਚ ਪ੍ਰਧਾਨ ਮੰਤਰੀ ਨੇ ਇਸ ਪੁਲ਼ ਨੂੰ ਪਾਰ ਕਰਨ ਵਾਲੀ ਸਭ ਤੋਂ ਪਹਿਲੀ ਯਾਤਰੀ ਰੇਲਗੱਡੀ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਪ੍ਰਸਿੱਧ ਅਸਾਮੀ ਗਾਇਕਾ ਦੀਪਾਲੀ ਬੋਰਠਾਕੁਰ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਦਾ ਹਾਲ ਹੀ ਵਿੱਚ ਸੁਰਗਵਾਸ ਹੋ ਗਿਆ ਸੀ। ਉਨ੍ਹਾਂ ਨੇ ਰਾਜ ਦੇ ਕਈ ਹੋਰ ਪ੍ਰਸਿੱਧ ਅਤੇ ਇਤਿਹਾਸਕ ਹਸਤੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ ਕਈ ਖੇਤਰਾਂ ਵਿੱਚ ਰਾਜ ਅਤੇ ਦੇਸ਼ ਨੂੰ ਮਾਣ ਦਿਵਾਇਆ। ਉਨ੍ਹਾਂ ਨੇ ਲੋਕਾਂ ਨੂੰ ਕ੍ਰਿਸਮਸ ਦੇ ਮੌਕੇ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਜਯੰਤੀ ਹੈ, ਅਤੇ ਇਸ ਨੂੰ ‘‘ਸੁਸ਼ਾਸਨ ਦਿਵਸ’’ ਜਾਂ “ਗੁੱਡ ਗਵਰਮੈਂਸ ਡੇ” ਦੇ ਤੌਰ ‘ਤੇ ਵੀ ਮਨਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਵਿੱਚ ਕੇਂਦਰ ਸਰਕਾਰ ਨੇ ਸੁਸ਼ਾਸਨ ਦੇ ਟੀਚੇ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਬੋਗੀਬੀਲ ਰੇਲ-ਸਹਿ-ਸੜ੍ਹਕ ਪੁਲ਼ ਦਾ ਸਮਰਪਣ ਇਸ ਟੀਚੇ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪੁਲ਼ ਇੰਜਨੀਅਰਿੰਗ ਅਤੇ ਟੈਕਨੋਲੋਜੀ ਦਾ ਇੱਕ (ਚਮਤਕਾਰ) ਹੈ ਅਤੇ ਬਹੁਤ ਹੀ ਸਾਮਰਿਕ ਮਹੱਤਵ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੁਲ਼ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦਰਮਿਆਨ ਦੂਰੀਆਂ ਨੂੰ ਘੱਟ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਇਸ ਖੇਤਰ ਵਿੱਚ ਜੀਵਨ ਨੂੰ ਕਾਫ਼ੀ ਅਸਾਨ ਬਣਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੁਲ਼ ਇਸ ਖੇਤਰ ਦੇ ਲੋਕਾਂ ਦਾ ਕਈ ਪੀੜ੍ਹੀਆਂ ਤੋਂ ਇੱਕ ਸੁਪਨਾ ਸੀ, ਜੋ ਹੁਣ ਇੱਕ ਅਸਲੀਅਤ ਹੈ। ਉਨ੍ਹਾਂ ਕਿਹਾ ਕਿ ਡਿਬਰੂਗੜ੍ਹ ਖੇਤਰ ਵਿੱਚ ਸਿਹਤ ਸੇਵਾ, ਸਿੱਖਿਆ ਅਤੇ ਵਪਾਰ ਦਾ ਇੱਕ ਮਹੱਤਵਪੂਰਨ ਕੇਂਦਰ ਹੈ ਅਤੇ ਬ੍ਰਹਮਪੁੱਤਰ ਦੇ ਉੱਤਰ ਵਿੱਚ ਰਹਿਣ ਵਾਲੇ ਲੋਕ ਹੁਣ ਇਸ ਸ਼ਹਿਰ ਤੱਕ ਵਧੇਰੇ ਅਸਾਨੀ ਨਾਲ ਪਹੁੰਚ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਪੁਲ਼ ਨਿਰਮਾਣ ਵਿੱਚ ਸ਼ਾਮਲ ਸਭ ਲੋਕਾਂ ਦੀ ਸ਼ਲਾਘਾ ਕੀਤੀ।

ਸ਼੍ਰੀ ਮੋਦੀ ਨੇ ਯਾਦ ਕਰਦਿਆਂ ਕਿਹਾ ਕਿ ਮਈ 2017 ਵਿੱਚ ਉਨ੍ਹਾਂ ਨੇ ਅਸਾਮ ਦੇ ਸਦੀ ਵਿੱਚ ਦੇਸ਼ ਦੇ ਸਭ ਤੋਂ ਲੰਮੇ ਸੜਕ ਪੁਲ਼- ਭੁਪੇਨ ਹਜ਼ਾਰਿਕਾ ਪੁਲ਼ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਬ੍ਰਹਮਪੁੱਤਰ ਨਦੀ ‘ਤੇ 60-70 ਸਾਲਾਂ ਵਿੱਚ ਕੇਵਲ ਤਿੰਨ ਪੁਲਾਂ ਦਾ ਨਿਰਮਾਣ ਕੀਤਾ ਗਿਆ ਸੀ, ਪਰ ਪਿਛਲੇ ਕੇਵਲ ਸਾਢੇ ਚਾਰ ਸਾਲਾਂ ਵਿੱਚ ਵੀ ਤਿੰਨ ਨਵੇਂ ਪੁਲਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਹੋਰ ਪੰਜ ਪੁਲਾਂ ਦਾ ਕੰਮ ਵੀ ਪ੍ਰਗਤੀ ‘ਤੇ ਹੈ। ਉਨ੍ਹਾਂ ਕਿਹਾ ਕਿ ਬ੍ਰਹਮਪੁੱਤਰ ਦੇ ਉੱਤਰੀ ਅਤੇ ਦੱਖਣੀ ਤਟਾਂ ਦਰਮਿਆਨ ਇਹ ਬਿਹਤਰ ਸੰਪਰਕ, ਸੁਸ਼ਾਸਨ ਦਾ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੀ ਇਹ ਗਤੀ ਉੱਤਰ-ਪੂਰਬ ਨੂੰ ਬਦਲ ਦੇਵੇਗੀ।

ਪ੍ਰਧਾਨ ਮੰਤਰੀ ਨੇ ਟਰਾਂਸਪਰੋਟ ਰਾਹੀਂ ਪਰਿਵਰਤਨ ਬਾਰੇ ਕੇਂਦਰ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਬੁਨਿਆਦੀ ਢਾਂਚਾ ਤੀਬਰ ਗਤੀ ਨਾਲ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਲੰਬਿਤ ਪ੍ਰੋਜੈਕਟਾਂ ਨੂੰ ਪੂਰੇ ਕਰਨ ਦੇ ਯਤਨਾਂ ਲਈ ਅਸਾਮ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗਾਂ ਦੇ ਲਗਭਗ 700 ਕਿਲੋਮੀਟਰ ਦੇ ਕੰਮ ਨੂੰ ਸਾਢੇ ਚਾਰ ਸਾਲ ਵਿੱਚ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਉੱਤਰ-ਪੂਰਬ ਖੇਤਰ ਵਿੱਚ ਕਨੈਕਟੀਵਿਟੀ ਨਾਲ ਜੁੜੇ ਕਈ ਪ੍ਰੋਜੈਕਟਾਂ ਦੇ ਬਾਰੇ ਵਿੱਚ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਪੂਰਬੀ ਭਾਰਤ, ਇੱਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਭਾਰਤ ਦੀ ਕੁੰਜੀ ਹੈ। ਬੁਨਿਆਦੀ ਢਾਂਚੇ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਉੱਜਵਲਾ ਅਤੇ ਸਵੱਛ ਭਾਰਤ ਅਭਿਆਨ ਵਰਗੀਆਂ ਕਈ ਪਹਿਲਾਂ ਬਾਰੇ ਵੀ ਚਰਚਾ ਕੀਤੀ, ਜਿਨ੍ਹਾਂ ਦੀ ਅਸਾਮ ਵਿੱਚ ਤੇਜ਼ੀ ਨਾਲ ਪ੍ਰਗਤੀ ਹੋਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਦੇ ਯੁਵਾ ਭਾਰਤ ਦੀ ਪ੍ਰਤਿਸ਼ਠਾ ਵਧਾ ਰਹੇ ਹਨ। ਅਸਾਮ ਦੀ ਪ੍ਰਸਿੱਧ ਅਥਲੀਟ, ਹਿਮਾ ਦਾਸ ਦੇ ਬਾਰੇ ਵਿੱਚ ਚਰਚਾ ਕਰਦਿਆਂ, ਉਨ੍ਹਾਂ ਕਿਹਾ ਕਿ ਯੁਵਾ ਹੁਣ ਨਵੇਂ ਭਾਰਤ ਦੇ ਆਤਮਵਿਸ਼ਵਾਸ ਦੇ ਪ੍ਰਤੀਕ ਬਣ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਯਤਨਸ਼ੀਲ ਹੈ।

***

ਏਕੇਟੀ/ਵੀਜੇ