Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬ੍ਰਹਮਕੁਮਾਰੀ ਪਰਿਵਾਰ ਦੀ 80ਵੀਂ ਵਰ੍ਹੇਗੰਢ ਸਮਾਰੋਹ ਸਮੇਂ ਵੀਡੀਓ ਕਾਨਫਰਸਿੰਗ ਰਾਹੀਂ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਬ੍ਰਹਮਕੁਮਾਰੀ ਪਰਿਵਾਰ ਦੀ 80ਵੀਂ ਵਰ੍ਹੇਗੰਢ ਸਮਾਰੋਹ ਸਮੇਂ ਵੀਡੀਓ ਕਾਨਫਰਸਿੰਗ ਰਾਹੀਂ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰਸਿੰਗ ਰਾਹੀਂ ਬ੍ਰਹਮਕੁਮਾਰੀ ਪਰਿਵਾਰ ਦੀ 80ਵੀਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ|

ਇੰਟਰਨੈਸ਼ਨਲ ਕਾਨਫਰੰਸ ਅਤੇ ਸੱਭਿਆਚਾਰਕ ਮੇਲੇ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਪ੍ਰਤੀਨਿਧੀਆਂ ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਨੇ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀਯ ਵਿਸ਼ਵਵਿਦਿਆਲਾ ਦੇ ਬਾਨੀ ਦਾਦਾ ਲੇਖ ਰਾਜ ਨੂੰ ਆਪਣੇ ਵੱਲੋ ਆਦਰ ਸਤਿਕਾਰ ਦਿੱਤਾ| ਉਨ੍ਹਾਂ ਨੇ ਦਾਦੀ ਜਾਨਕੀ ਨੂੰ ਸੱਚਾ ਕਰਮਯੋਗੀ ਦੱਸਦਿਆਂ ਉਨ੍ਹਾਂ ਦੀ ਵੀ ਪ੍ਰਸੰਸਾ ਕੀਤੀ,ਜਿਨ੍ਹਾਂ ਨੇ 100 ਸਾਲ ਦੀ ਉਮਰ ਵਿੱਚ ਵੀ ਸਮਾਜ ਸੇਵਾ ਜਾਰੀ ਰੱਖੀ|

ਪ੍ਰਧਾਨ ਮੰਤਰੀ ਨੇ ਸੋਲਰ ਊਰਜਾ ਖੇਤਰ ਸਮੇਤ ਬ੍ਰਹਮਕੁਮਾਰੀ ਸੰਸਥਾ ਵੱਲੋਂ ਕਈ ਖੇਤਰਾਂ ਵਿੱਚ ਕੀਤੇ ਕੰਮ ਦੀ ਸ਼ਲਾਘਾ ਕੀਤੀ|ਉਨ੍ਹਾਂ ਨੇ ਡਿਜ਼ੀਟਲ ਟਰਾਜੈਕਸ਼ਨਾਂ ਨੂੰ ਪ੍ਰਫੁੱਲਤ ਕਰਨ ਬਾਰੇ ਕਿਹਾ ਤਾਂ ਕਿ ਰਿਸ਼ਵਤਖੋਰੀ ਨੂੰ ਰੋਕਿਆ ਜਾ ਸਕੇ|

ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਤੇ ਐੱਲਈਡੀ ਲਾਈਟਿੰਗ ਜਿਹੇ ਵਿਸ਼ਿਆਂ ਦਾ ਵੀ ਜ਼ਿਕਰ ਕੀਤਾ ਅਤੇ ਇਨ੍ਹਾਂ ਦੇ ਲਾਭਾਂ ਬਾਰੇ ਦੱਸਿਆ|

*****

ALT/AK