ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਗਵਾਨ ਪਰਸ਼ੂਰਾਮ ਜਯੰਤੀ ਦੇ ਮੌਕੇ ’ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਸਾਨੂੰ ਬੇਇਨਸਾਫ਼ੀ ਦੇ ਵਿਰੁੱਧ ਖੜ੍ਹੇ ਹੋਣ ਅਤੇ ਸੱਚ ਦੇ ਮਾਰਗ ‘ਤੇ ਅਡੋਲ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਗਵਾਨ ਪਰਸ਼ੂਰਾਮ ਬੇਮਿਸਾਲ ਬਹਾਦਰੀ ਅਤੇ ਬੁੱਧੀ ਦਾ ਪ੍ਰਤੀਕ ਹਨ।
ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਭਗਵਾਨ ਪਰਸ਼ੂਰਾਮ ਦੇ ਅਸ਼ੀਰਵਾਦ ਨਾਲ ਹਰ ਦਿਲ ਨਵੀਂ ਊਰਜਾ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਹੋਵੇ। ਉਨ੍ਹਾਂ ਨੇ ਇਹ ਵੀ ਕਾਮਨਾ ਕੀਤੀ ਕਿ ਭਗਵਾਨ ਪਰਸ਼ੂਰਾਮ ਦਾ ਅਸ਼ੀਰਵਾਦ ਸਾਰਿਆਂ ਦੇ ਜੀਵਨ ਨੂੰ ਖ਼ੁਸ਼ੀ, ਸ਼ਾਂਤੀ ਅਤੇ ਖ਼ੁਸ਼ਹਾਲੀ ਨਾਲ ਰੌਸ਼ਨ ਕਰੇ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ;
“ਤੁਹਾਨੂੰ ਸਾਰਿਆਂ ਨੂੰ ਭਗਵਾਨ ਪਰਸ਼ੂਰਾਮ ਜਯੰਤੀ ਦੀਆਂ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਤੋਂ ਸਾਨੂੰ ਬੇਇਨਸਾਫ਼ੀ ਵਿਰੁੱਧ ਖੜ੍ਹੇ ਹੋਣ ਅਤੇ ਸੱਚ ਦੇ ਮਾਰਗ ’ਤੇ ਅਡੋਲ ਰਹਿਣ ਦੀ ਪ੍ਰੇਰਨਾ ਮਿਲਦੀ ਹੈ। ਬੇਮਿਸਾਲ ਬਹਾਦਰੀ ਅਤੇ ਬੁੱਧੀ ਦੇ ਪ੍ਰਤੀਕ ਭਗਵਾਨ ਪਰਸ਼ੂਰਾਮ ਦੀ ਕਿਰਪਾ ਨਾਲ ਹਰ ਹਿਰਦੇ ਵਿੱਚ ਨਵੀਂ ਊਰਜਾ ਅਤੇ ਨਵੇਂ ਆਤਮ-ਵਿਸ਼ਵਾਸ ਦਾ ਸੰਚਾਰ ਹੋਵੇ। ਉਨ੍ਹਾਂ ਦਾ ਅਸ਼ੀਰਵਾਦ ਸਾਰਿਆਂ ਦੇ ਜੀਵਨ ਨੂੰ ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਨਾਲ ਰੋਸ਼ਨ ਕਰੇ।”
आप सभी को भगवान परशुराम जयंती की ढेरों शुभकामनाएं। उनसे हमें अन्याय के विरुद्ध खड़े होने और सत्य के मार्ग पर अडिग रहने की प्रेरणा मिलती है। अतुलनीय पराक्रम और विवेक के प्रतीक भगवान परशुराम की कृपा से हर हृदय में नई ऊर्जा और नए आत्मविश्वास का संचार हो। उनका आशीर्वाद सभी के जीवन को…
— Narendra Modi (@narendramodi) April 19, 2026
****
ਐਂਮਜੇਪੀਐੱਸ/ਐੱਸਐੱਸ/ਐੱਸਟੀ