Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਗਵਾਨ ਮਹਾਵੀਰ ਜਨਮ ਕਲਿਆਣਕ ’ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਗਵਾਨ ਮਹਾਵੀਰ ਜਨਮ ਕਲਿਆਣਕ ਦੇ ਪਵਿੱਤਰ ਮੌਕੇ ’ਤੇ ਦਿਲੋਂ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਭਗਵਾਨ ਮਹਾਵੀਰ ਦਾ ਜੀਵਨ ਅਤੇ ਸਿੱਖਿਆਵਾਂ ਸੱਚ, ਅਹਿੰਸਾ ਅਤੇ ਦਇਆ ਦੇ ਮਾਰਗ ਨੂੰ ਰੋਸ਼ਨ ਕਰਦੀਆਂ ਹਨ। ਪ੍ਰਧਾਨ ਮੰਤਰੀ  ਨੇ ਕਿਹਾ, “ਉਨ੍ਹਾਂ ਦੇ ਆਦਰਸ਼ ਅਧਿਆਤਮਿਕ ਤੌਰ ’ਤੇ ਉੱਚਾ ਚੁੱਕਣ ਵਾਲੇ ਹਨ ਅਤੇ ਅੱਜ ਦੇ ਸਮੇਂ ਵਿੱਚ ਵੀ ਬੇਹੱਦ ਪ੍ਰਸੰਗਿਕ ਹਨ। ਸਮਾਨਤਾ ਅਤੇ ਦਇਆ ਲਈ ਉਨ੍ਹਾਂ ਦਾ ਜਨੂਨ ਸਾਨੂੰ ਸਮਾਜ ਪ੍ਰਤੀ ਸਾਡੀ ਸਾਂਝੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ।”

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਵਿੱਚ ਲਿਖਿਆ:

ਭਗਵਾਨ ਮਹਾਵੀਰ ਜਨਮ ਕਲਿਆਣਕ ਦੇ ਪਵਿੱਤਰ ਮੌਕੇ ’ਤੇ ਦਿਲੋਂ ਵਧਾਈਆਂ। ਭਗਵਾਨ ਮਹਾਵੀਰ ਦਾ ਜੀਵਨ ਅਤੇ ਸਿੱਖਿਆਵਾਂ ਹਮੇਸ਼ਾ ਸੱਚ, ਅਹਿੰਸਾ ਅਤੇ ਦਇਆ ਦੇ ਮਾਰਗ ਨੂੰ ਰੋਸ਼ਨ ਕਰਦੀਆਂ ਹਨ।  ਉਨ੍ਹਾਂ ਦੇ ਆਦਰਸ਼ ਅਧਿਆਤਮਿਕ ਤੌਰ ’ਤੇ ਉੱਚਾ ਚੁੱਕਣ ਵਾਲੇ ਹਨ ਅਤੇ ਅੱਜ ਦੇ ਸਮੇਂ ਵਿੱਚ ਵੀ ਬੇਹੱਦ ਪ੍ਰਸੰਗਿਕ ਹਨ। ਸਮਾਨਤਾ ਅਤੇ ਦਇਆ ਲਈ ਉਨ੍ਹਾਂ ਦਾ ਜਨੂਨ ਸਾਨੂੰ ਸਮਾਜ ਪ੍ਰਤੀ ਸਾਡੀ ਸਾਂਝੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ।

******

ਐੱਮਜੇਪੀਐੱਸ/ਵੀਜੇ