Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਖਿਡਾਰੀਆਂ ਨੂੰ ਏਸ਼ਿਆਈ ਖੇਡਾਂ, 2018 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ


 

ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਭਾਰਤੀ ਖਿਡਾਰੀਆਂ ਨੂੰ ਏਸ਼ਿਆਈ ਖੇਡਾਂ, 2018 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਵਧਾਈ ਦਿੱਤੀ ਹੈ

ਪ੍ਰਧਾਨ ਮੰਤਰੀ ਨੇ ਕਈ ਟਵੀਟਾਂ ਵਿੱਚ ਕਿਹਾ, ਏਸ਼ਿਆਈ ਖੇਡਾਂ, 2018 ਦੀ ਸਮਾਪਤੀ ਹੋ ਗਈ ਹੈ, ਮੈਂ ਇੱਕ ਵਾਰੀ ਫੇਰ ਭਾਰਤੀ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਵਧਾਈ ਦਿੰਦਾ ਹਾਂ ਏਸ਼ਿਆਈ ਖੇਡਾਂ, 2018 ਵਿੱਚ ਭਾਰਤ ਦਾ ਪ੍ਰਦਰਸ਼ਨ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਰਿਹਾ ਹਰ ਅਥਲੀਟ, ਜਿਸ ਨੇ ਵੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ, ਉਹ ਭਾਰਤ ਦਾ ਮਾਣ ਹੈ

 

ਏਸ਼ਿਆਈ ਖੇਡਾਂ, 2018 ਦੌਰਾਨ ਅਸੀਂ ਉਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕੀਤੀ ਜਿਨ੍ਹਾਂ ਵਿੱਚ ਅਸੀਂ ਇਤਿਹਾਸਕ ਤੌਰ ਤੇ ਵੀ ਮਜ਼ਬੂਤ ਸੀ ਅਤੇ ਅਸੀਂ ਉਨ੍ਹਾਂ ਖੇਡਾਂ ਵਿੱਚ ਵੀ ਨਾਮਣਾ ਖੱਟਿਆ ਜਿਨ੍ਹਾਂ ਵਿੱਚ ਅਸੀਂ ਪਹਿਲਾਂ ਵਧੇਰੇ ਜਿੱਤਾਂ ਨਹੀਂ ਹਾਸਲ ਕਰ ਸਕੇ ਸੀ ਇਹ ਇੱਕ ਬਹੁਤ ਹੀ ਹਾਂਪੱਖੀ ਸੰਕੇਤ ਹੈ ਅਤੇ ਭਾਰਤੀ ਖੇਡਾਂ ਲਈ ਵੀ ਸ਼ੁਭ ਸੰਕੇਤ ਹੈ

 

ਮੈਂ ਭਾਰਤੀ ਅਥਲੀਟਾਂ ਦੇ ਕੋਚਾਂ, ਸਹਾਇਕ ਸਟਾਫ਼, ਪਰਿਵਾਰਾਂ ਅਤੇ ਮਿੱਤਰਾਂ ਨੂੰ ਨਮਨ ਕਰਦਾ ਹਾਂ ਸਾਡੇ ਚੈਂਪੀਅਨਾਂ ਦਾ ਲਗਾਤਾਰ ਸਮਰਥਨ ਕਰਨ ਲਈ ਧੰਨਵਾਦ ਸਾਡੇ ਸਾਰੇ ਅਥਲੀਟਾਂ ਲਈ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ, ਮੇਰੀਆਂ ਸ਼ੁਭ ਕਾਮਨਾਵਾਂ

 

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਅਤੇ ਉੱਥੋਂ ਦੀ ਜਨਤਾ ਨੂੰ ਏਸ਼ਿਆਈ ਖੇਡਾਂ 2018 ਦੇ ਇੰਨੇ ਸ਼ਾਨਦਾਰ ਆਯੋਜਨ ਤੇ ਵਧਾਈ ਇਨ੍ਹਾਂ ਖੇਡਾਂ ਵਿੱਚ ਅਥਲੀਟਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਖੇਡ ਭਾਵਨਾ ਦੇਖਣ ਨੂੰ ਮਿਲੀ

*****

 

ਏਕੇਟੀ/ ਕੇਪੀ