Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ ਪ੍ਰਧਾਨ ਮੰਤਰੀ ਨੇ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।

ਆਪਣੇ ਟਵੀਟ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਦੇ ਹਵਾਈ ਸੈਨਾ ਦੀ ਸਮਰੱਥਾ ਵਧਾਉਣ ਦੇ ਪੱਕੇ ਇਰਾਦੇ ਅਤੇ ਇਕਾਗਰਤਾ ਕਰਕੇ ਸਾਡੀ ਰੱਖਿਆ ਸਮਰੱਥਾ ’ਚ ਵਧੇਰੇ ਤਾਕਤ ਆਈ। ਉਨ੍ਹਾਂ ਨੂੰ ਇੱਕ ਵਿਲੱਖਣ ਹਵਾਈ ਯੋਧਾ ਅਤੇ ਨਫ਼ੀਸ ਇਨਸਾਨ ਦਸਦੇ ਹੋਏ ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਇਸ ਮੰਦਭਾਗੀ ਮੌਤ ਤੇ ਸ਼ੋਕ ’ਚ ਘਿਰਿਆਂ ਵੱਲ ਕੀਤੇ।

“ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਦੀ ਮੰਦਭਾਗੀ ਮੋਤ ’ਤੇ ਭਾਰਤ ਮਾਤਮ ’ਚ ਹੈ। ਅਸੀਂ ਉਨ੍ਹਾਂ ਦੀ ਦੇਸ਼ ਪ੍ਰਤੀ ਵਿਸ਼ਿਸ਼ਟ ਸੇਵਾ ਨੂੰ ਯਾਦ ਕਰਦੇ ਹਾਂ।

ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਦੇ ਹਵਾਈ ਸੈਨਾ ਦੀ ਸਮਰੱਥਾ ਵਧਾਉਣ ਪ੍ਰਤੀ ਪੱਕੇ ਇਰਾਦੇ ਨੇ ਸਾਡੀ ਰੱਖਿਆ ਸਮਰੱਥਾ ਨੂੰ ਵਧੇਰੇ ਤਾਕਤ ਦਿੱਤੀ।

ਭਾਰਤ ਏਅਰ ਫੋਰਸ ਮਾਰਸ਼ਲ ਅਰਜਨ ਸਿੰਘ ਦੀ 1965 ਦੌਰਾਨ ਵਧੀਆ ਅਗਵਾਈ ਨੂੰ ਕਦੇ ਭੁਲਾ ਨਹੀਂ ਸਕਦਾ, ਜਦੋਂ ਏਅਰ ਫੋਰਸ ਨੇ ਠੋਸ ਕਾਰਵਾਈ ਕੀਤੀ ਸੀ। ਉਨ੍ਹਾਂ ਦਾ ਸਿਪਾਹੀ ਵਾਲਾ ਅਨੁਸਾਸ਼ਨ ਅਜਿਹਾ ਸੀ ਕਿ ਜਦੋਂ ਕੁੱਝ ਚਿਰ ਪਹਿਲਾਂ ਮੈਂ ਉਨ੍ਹਾਂ ਨੂੰ ਮਿਲਿਆ, ਤਾਂ ਸਿਹਤ ਖਰਾਬ ਹੋਣ ਅਤੇ ਮੇਰੇ ਨਾ ਕਹਿਣ ਦੇ ਬਾਵਜੂਦ, ਉਨ੍ਹਾਂ ਉੱਠ ਕੇ ਸਲੂਟ ਕਰਨ ਦੀ ਕੋਸ਼ਿਸ਼ ਕੀਤੀ।

ਮੇਰੇ ਖਿਆਲ ਉਨ੍ਹਾਂ ਦੇ ਪਰਿਵਾਰ ਨਾਲ ਹਨ ਅਤੇ ਉਨ੍ਹਾਂ ਨਾਲ ਵੀ ਜੋ ਇੱਕ ਵਿਲੱਖਣ ਹਵਾਈ ਯੋਧੇ ਅਤੇ ਨਫੀਸ ਇਨਸਾਨ ਏਅਰ ਫੋਰਸ ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ ’ਤੇ ਮਾਤਮ ’ਚ ਹਨ। RIP” ਪ੍ਰਧਾਨ ਮੰਤਰੀ ਨੇ ਕਿਹਾ।

AKT/NT