Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਲੋਕ ਸਭਾ ਵਿੱਚ ਕਰਵਾਈ ਗਈ ਚਰਚਾ ਬਹਿਸ ਦੌਰਾਨ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਲੋਕ ਸਭਾ ਵਿੱਚ ਕਰਵਾਈ ਗਈ ਵਿਸ਼ੇਸ਼ ਚਰਚਾ ਦੌਰਾਨ ਭਾਸ਼ਣ ਦਿੱਤਾ।

ਉਨ੍ਹਾਂ ਕਿਹਾ ਕਿ ਭਾਰਤ ਛੱਡੋ ਅੰਦੋਲਨ ਦੀਆਂ ਯਾਦਾਂ ਪ੍ਰੇਰਨਾ ਦਾ ਸੋਮਾ ਹਨ। ਉਨ੍ਹਾਂ ਹੋਰ ਕਿਹਾ ਕਿ ਮੌਜੂਦਾ ਪੀੜ੍ਹੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਅੰਦੋਲਨਾਂ ਦੇ ਵਿਰਸੇ ਨੂੰ ਭਵਿੱਖ ਦੀਆਂ ਪੀੜ੍ਹੀਆਂ ਤੱਕ ਪਹੁੰਚਾਉਣ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਭਾਵੇਂ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਵਿੱਚ ਮਹਾਤਮਾ ਗਾਂਧੀ ਵਰਗੇ ਕਈ ਸੀਨੀਅਰ ਆਗੂਆਂ ਨੂੰ ਜੇਲ੍ਹ ਜਾਣਾ ਪਿਆ ਪਰ ਪੈਦਾ ਹੋਏ ਖਲਾਅ ਨੂੰ ਭਰਨ ਲਈ ਅਤੇ ਅੰਦੋਲਨ ਨੂੰ ਅੱਗੇ ਲਿਜਾਣ ਲਈ ਨੇਤਾਵਾਂ ਦੀ ਇੱਕ ਨਵੀਂ ਪੀੜ੍ਹੀ ਸਾਹਮਣੇ ਆਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜ਼ਾਦੀ ਦਾ ਸੰਘਰਸ਼ ਕਈ ਪੜਾਵਾਂ ਵਿੱਚੋਂ ਲੰਘਿਆ। ਉਨ੍ਹਾਂ ਨੇ ਉਨ੍ਹਾਂ ਵੱਖ ਵੱਖ ਆਗੂਆਂ ਅਤੇ ਅੰਦੋਲਨਾਂ ਨੂੰ ਯਾਦ ਕੀਤਾ ਜੋ ਕਿ 1857 ਤੋਂ ਬਾਅਦ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਭਾਰਤ ਛੱਡੋ ਅੰਦੋਲਨ, ਜੋ ਕਿ 1942 ਵਿੱਚ ਸ਼ੁਰੂ ਹੋਇਆ, ਇੱਕ ਫੈਸਲਾਕੁੰਨ ਅੰਦੋਲਨ ਸੀ। ਗਾਂਧੀ ਜੀ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ‘ਕਰੋ ਜਾਂ ਮਰੋ’ ਦੇ ਸੱਦੇ ਵਿੱਚ ਸਮਾਜ ਦੇ ਸਭ ਵਰਗਾਂ ਦੇ ਲੋਕ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਤੋਂ ਲੈ ਕੇ ਆਮ ਵਿਅਕਤੀਆਂ ਤੱਕ ਹਰ ਇੱਕ ਵਿੱਚ ਇਸ ਭਾਵਨਾ ਨੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵੱਲੋਂ ਇਸ ਸਬੰਧੀ ਪ੍ਰਣ ਲਏ ਜਾਣ ਨਾਲ ਸਿਰਫ 5 ਸਾਲ ਵਿੱਚ ਹੀ ਸਾਡਾ ਅਜ਼ਾਦੀ ਦਾ ਟੀਚਾ ਹਾਸਲ ਹੋ ਗਿਆ।

ਪ੍ਰਧਾਨ ਮੰਤਰੀ ਨੇ ਲੇਖਕ ਰਾਮਵ੍ਰਿਕਸ਼ ਬੇਨੀਪੁਰੀ ਅਤੇ ਕਵੀ ਸੋਹਨ ਲਾਲ ਦ੍ਰਿਵੇਦੀ ਦਾ ਹਵਾਲਾ ਉਸ ਸਮੇਂ ਦੀ ਸਥਿਤੀ ਨੂੰ ਦਰਸਾਉਣ ਲਈ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ, ਗਰੀਬੀ, ਅਨਪੜ੍ਹਤਾ ਅਤੇ ਕੁਪੋਸ਼ਣ ਅਜਿਹੀਆਂ ਚੁਣੌਤੀਆਂ ਹਨ ਜਿਨ੍ਹਾਂ ਉੱਤੇ ਭਾਰਤ ਨੇ ਹੁਣ ਕਾਬੂ ਪਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਇੱਕ ਹਾਂ-ਪੱਖੀ ਤਬਦੀਲੀ ਅਤੇ ਇੱਕ ਸਾਂਝੇ ਤਹੱਈਏ ਦੀ ਲੋੜ ਹੈ। ਉਨ੍ਹਾਂ ਨੇ ਅਜ਼ਾਦੀ ਦੀ ਜੰਗ ਵਿੱਚ ਔਰਤਾਂ ਵੱਲੋਂ ਨਿਭਾਈ ਗਈ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅੱਜ ਵੀ ਔਰਤਾਂ ਸਾਡੇ ਸਾਂਝੇ ਟੀਚਿਆਂ ਦੀ ਪ੍ਰਾਪਤੀ ਵਿੱਚ ਕਾਫੀ ਤਾਕਤ ਨਾਲ ਸਫਲ ਹੋ ਸਕਦੀਆਂ ਹਨ।

ਅਧਿਕਾਰਾਂ ਅਤੇ ਕਰਤੱਵਾਂ ਬਾਰੇ ਬੋਲਦੇ ਹੋਏ , ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਤਾਂ ਭਲੀਭਾਂਤ ਜਾਣਦੇ ਹਾਂ ਪਰ ਸਾਨੂੰ ਆਪਣੇ ਕਰਤੱਵ ਵੀ ਨਹੀਂ ਭੁੱਲਣੇ ਚਾਹੀਦੇ ਅਤੇ ਇਹ ਵੀ ਸਾਡੇ ਜੀਵਨ ਢੰਗ ਦਾ ਹਿੱਸਾ ਬਣਨੇ ਚਾਹੀਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਸਤੀਵਾਦ ਭਾਰਤ ਵਿੱਚ ਸ਼ੁਰੂ ਹੋਇਆ ਅਤੇ ਇੱਥੇ ਹੀ ਭਾਰਤ ਨੂੰ ਅਜ਼ਾਦੀ ਮਿਲਣ ਨਾਲ ਖਤਮ ਹੋ ਗਿਆ। ਇਸ ਤੋਂ ਬਾਅਦ ਏਸ਼ੀਆ ਅਤੇ ਅਫਰੀਕਾ ਵਿਚ ਵੀ ਬਸਤੀਵਾਦ ਦਾ ਖਾਤਮਾ ਸ਼ੁਰੂ ਹੋ ਗਿਆ ਹੈ। 1942 ਵਿੱਚ ਹਾਲਾਤ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦੀ ਅਜ਼ਾਦੀ ਲਈ ਹਾਂ-ਪੱਖੀ ਬਣ ਗਏ। ਉਨ੍ਹਾਂ ਕਿਹਾ ਕਿ ਅੱਜ ਵੀ ਅੰਤਰਰਾਸ਼ਟਰੀ ਸਥਿਤੀਆਂ ਭਾਰਤ ਲਈ ਢੁੱਕਵੀਆਂ ਹਨ। ਉਨ੍ਹਾਂ ਕਿਹਾ ਕਿ 1857 ਤੋਂ 1942 ਤੱਕ ਅਜ਼ਾਦੀ ਵੱਲ ਸਾਡੇ ਯਤਨ ਵਧੇ ਪਰ 1942 ਤੋਂ 1947 ਦੌਰਾਨ ਇਹ ਤਬਦੀਲੀਵਾਦੀ ਬਣ ਗਏ ਅਤੇ ਇਨ੍ਹਾਂ ਨੇ ਟੀਚਾ ਪੂਰਾ ਕਰ ਵਿਖਾਇਆ। ਪ੍ਰਧਾਨ ਮੰਤਰੀ ਨੇ ਸਾਂਸਦਾਂ ਨੂੰ ਅਪੀਲ ਕੀਤੀ ਕਿ ਮੱਤਭੇਦਾਂ ਤੋਂ ਉੱਪਰ ਉੱਠ ਕੇ ਅਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦਾ ਨਵਾਂ ਭਾਰਤ ਅਗਲੇ 5 ਸਾਲ ਵਿੱਚ ਭਾਵ 2017-2022 ਤੱਕ ਸਿਰਜਣ। ਸੰਨ 2022 ਵਿੱਚ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਵੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ 1942 ਵਿੱਚ ”ਕਰੇਂਗੇ ਯਾ ਮਰੇਂਗੇ” ਦਾ ਸੱਦਾ ਸੀ ਅਤੇ ਅੱਜ ਇਹ ਸੱਦਾ ”ਕਰੇਂਗੇ ਔਰ ਕਰਕੇ ਰਹੇਂਗੇ” ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਲੇ 5 ਸਾਲ ”ਸੰਕਲਪ ਸੇ ਸਿੱਧੀ” ਦੇ ਹੋਣੇ ਚਾਹੀਦੇ ਹਨ — ਇੱਕ ਅਜਿਹਾ ਵਾਅਦਾ ਜੋ ਕਿ ਸਾਨੂੰ ਸਫਲਤਾ ਵੱਲ ਲਿਜਾਵੇਗਾ।

ਪ੍ਰਧਾਨ ਮੰਤਰੀ ਨੇ ਇਸ ਇਰਾਦੇ ਨਾਲ ਆਪਣੇ ਭਾਸ਼ਣ ਦਾ ਅੰਤ ਕੀਤਾ ਕਿ ਭ੍ਰਿਸ਼ਟਾਚਾਰ ਉੱਤੇ ਕਾਬੂ ਪਾਇਆ ਜਾਵੇਗਾ, ਗਰੀਬਾਂ ਨੂੰ ਉਨ੍ਹਾਂ ਦੇ ਅਧਿਕਾਰ ਦਿੱਤੇ ਜਾਣਗੇ, ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦਿੱਤਾ ਜਾਵੇਗਾ, ਕੁਪੋਸ਼ਣ ਖਤਮ ਕੀਤਾ ਜਾਵੇਗਾ, ਮਹਿਲਾ ਸਸ਼ਕਤੀਕਰਨ ਦੇ ਰਾਹ ਵਿੱਚ ਆਉਂਦੀਆਂ ਰੁਕਾਵਟਾਂ ਹਟਾਈਆਂ ਜਾਣਗੀਆਂ ਅਤੇ ਅਨਪੜ੍ਹਤਾ ਖਤਮ ਕੀਤੀ ਜਾਵੇਗੀ—

ਅਸੀਂ ਸਭ ਮਿਲ ਕੇ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਦੂਰ ਕਰਾਂਗੇ ਅਤੇ ਕਰ ਕੇ ਰਹਾਂਗੇ।
ਅਸੀਂ ਸਾਰੇ ਮਿਲ ਕੇ ਗ਼ਰੀਬਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਵਾਂਗੇ ਅਤੇ ਦਿਵਾ ਕੇ ਰਹਾਂਗੇ।

ਅਸੀਂ ਸਾਰੇ ਮਿਲ ਕੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਹੋਰ ਮੌਕੇ ਦੇਵਾਂਗੇ ਅਤੇ ਦੇ ਕੇ ਰਹਾਂਗੇ।

ਅਸੀਂ ਸਾਰੇ ਮਿਲ ਕੇ ਦੇਸ਼ ਵਿੱਚੋਂ ਕੁਪੋਸ਼ਣ ਦੀ ਸਮੱਸਿਆ ਨੂੰ ਖ਼ਤਮ ਕਰਾਂਗੇ ਅਤੇ ਕਰ ਕੇ ਰਹਾਂਗੇ।

ਅਸੀਂ ਸਾਰੇ ਮਿਲ ਕੇ ਔਰਤਾਂ ਨੂੰ ਅੱਗੇ ਵਧਣ ਤੋਂ ਰੋਕਣ ਵਾਲੀਆਂ ਬੇੜੀਆਂ ਨੂੰ ਖਤਮ ਕਰਾਂਗੇ ਅਤੇ ਕਰ ਕੇ ਰਹਾਂਗੇ।

ਅਸੀਂ ਸਾਰੇ ਮਿਲ ਕੇ ਦੇਸ਼ ਤੋਂ ਅਨਪੜ੍ਹਤਾ ਨੂੰ ਖਤਮ ਕਰਾਂਗੇ ਅਤੇ ਕਰ ਕੇ ਰਹਾਂਗੇ।

AKT/AK/NT