Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਉੱਤੇ ਉਨ੍ਹਾਂ ਸਾਰੀਆਂ ਔਰਤਾਂ ਅਤੇ ਮਰਦਾਂ ਨੂੰ ਸਲਾਮ ਕੀਤਾ ਜਿਨ੍ਹਾਂ ਨੇ ਇਸ ਵਿੱਚ ਹਿੱਸਾ ਲਿਆ ਸੀ, ਸੰਨ 2022 ਤੱਕ ‘ਨਵਾਂ ਭਾਰਤ’ ਸਿਰਜਣ ਦੀ ਸਹੁੰ ਚੁੱਕਣ ਲਈ ਲੋਕਾਂ ਨੂੰ ਤਾਕੀਦ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਉੱਤੇ ਉਨ੍ਹਾਂ ਸਾਰੀਆਂ ਔਰਤਾਂ ਅਤੇ ਮਰਦਾਂ ਨੂੰ ਸਲਾਮ ਕੀਤਾ ਜਿਨ੍ਹਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਲੋਕਾਂ ਨੂੰ ਤਾਕੀਦ ਕੀਤੀ ਕਿ ਸੰਨ 2022 ਤੱਕ ‘ਨਵਾਂ ਭਾਰਤ’ ਸਿਰਜਣ ਦੀ ਸਹੁੰ ਚੁੱਕਣ।

ਪ੍ਰਧਾਨ ਮੰਤਰੀ ਨੇ ਕਿਹਾ, ”ਇਤਿਹਾਸਕ ਭਾਰਤ ਛੱਡੋਂ ਅੰਦੋਲਨ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਅਸੀਂ ਉਨ੍ਹਾਂ ਸਾਰੇ ਮਰਦਾਂ ਅਤੇ ਔਰਤਾਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਇਸ ਅੰਦੋਲਨ ਵਿੱਚ ਹਿੱਸਾ ਲਿਆ।

ਮਹਾਤਮਾ ਗਾਂਧੀ ਦੀ ਅਗਵਾਈ ਹੇਠ ਸਾਰਾ ਰਾਸ਼ਟਰ ਅਜ਼ਾਦੀ ਹਾਸਲ ਕਰਨ ਦੇ ਇਰਾਦੇ ਨਾਲ ਇਕਜੁੱਟ ਹੋ ਗਿਆ ਸੀ।

ਸੰਨ 1942 ਵਿੱਚ ਸਮੇਂ ਦੀ ਮੰਗ ਸੀ ਕਿ ਭਾਰਤ ਨੂੰ ਬਸਤੀਵਾਦ ਤੋਂ ਅਜ਼ਾਦ ਕਰਵਾਇਆ ਜਾਵੇ। ਅੱਜ 75 ਸਾਲ ਬਾਅਦ ਮੁੱਦੇ ਵੱਖਰੇ ਹਨ।

ਸਾਨੂੰ ਗਰੀਬੀ, ਗੰਦਗੀ, ਭ੍ਰਿਸ਼ਟਾਚਾਰ, ਦਹਿਸ਼ਤਵਾਦ, ਜਾਤੀਵਾਦ, ਫਿਰਕਾਪ੍ਰਸਤੀ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਅਤੇ ਆਪਣੇ ਸੁਪਨਿਆਂ ਦਾ ‘ਨਵਾਂ ਭਾਰਤ’ ਕਾਇਮ ਕਰਨ ਦੀ ਸਹੁੰ ਚੁੱਕਣੀ ਚਾਹੀਦੀ ਹੈ।

ਆਓ ਸਾਰੇ ਮਿਲ ਕੇ, ਮੋਢੇ ਨਾਲ ਮੋਢਾ ਜੋੜ ਕੇ ਅਜਿਹਾ ਨਵਾਂ ਭਾਰਤ ਕਾਇਮ ਕਰਨ ਲਈ ਯਤਨ ਕਰੀਏ ਜਿਸ ਉੱਤੇ ਸਾਡੇ ਅਜ਼ਾਦੀ ਘੁਲਾਟੀਆਂ ਨੂੰ ਮਾਣ ਹੋਵੇ। #ਸੰਕਲਪ ਸੇ ਸਿੱਧੀ,” ।

AKT/AK